
ਮੁਹਾਲੀ ਪੁਲੀਸ ਵਲੋਂ ਚੋਰੀ ਦੀਆਂ ਗੱਡੀਆਂ ਦੇ ਇੰਜਨ ਅਤੇ ਚੈਸੀ ਨੰਬਰ ਬਦਲ ਕੇ ਅੱਗੇ ਵੇਚਣ ਵਾਲੇ ਗਿਰੋਹ ਦਾ ਮੈਂਬਰ ਕਾਬੂ
ਐਸ ਏ ਐਸ ਨਗਰ, 30 ਅਗਸਤ ਮੁਹਾਲੀ ਪੁਲੀਸ ਨੇ ਗੱਡੀਆਂ ਚੋਰੀ ਕਰਕੇ ਅਤੇ ਫਿਰ ਉਸਦੀ ਚੈਸੀ ਅਤੇ ਇੰਜਨ ਨਬਰ ਬਦਲ ਕੇ ਗੱਡੀਆਂ ਵੇਚਣ ਵਾਲੇ ਗਿਰੋਹ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐਸ ਐਸ ਪੀ ਸ੍ਰੀ ਸੰਦੀਪ ਗਰਗ ਦੀਆਂ ਹਿਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ, ਨਸ਼ੇ ਦੇ ਸੌਦਾਗਰਾਂ ਅਤੇ ਵਾਹਨ ਚੋਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕਾਬੂ ਕੀਤਾ ਗਿਆ ਹੈ।
ਐਸ ਏ ਐਸ ਨਗਰ, 30 ਅਗਸਤ ਮੁਹਾਲੀ ਪੁਲੀਸ ਨੇ ਗੱਡੀਆਂ ਚੋਰੀ ਕਰਕੇ ਅਤੇ ਫਿਰ ਉਸਦੀ ਚੈਸੀ ਅਤੇ ਇੰਜਨ ਨਬਰ ਬਦਲ ਕੇ ਗੱਡੀਆਂ ਵੇਚਣ ਵਾਲੇ ਗਿਰੋਹ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐਸ ਐਸ ਪੀ ਸ੍ਰੀ ਸੰਦੀਪ ਗਰਗ ਦੀਆਂ ਹਿਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ, ਨਸ਼ੇ ਦੇ ਸੌਦਾਗਰਾਂ ਅਤੇ ਵਾਹਨ ਚੋਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਕਾਬੂ ਕੀਤਾ ਗਿਆ ਇਹ ਵਿਅਕਤੀ ਧੀਰਜ ਗੋਇਲ ਚੰਡੀਗੜ੍ਹ ਦੇ ਸੈਕਟਰ 22 ਸੀ ਦਾ ਵਸਨੀਕ ਹੈ ਅਤੇ ਇਸ ਵਿਅਕਤੀ ਵਲੋਂ ਸਾਲ 2020 ਵਿੱਚ ਪੰਚਮ ਸੁਸਾਇਟੀ ਦੇ ਵਸਨੀਕ ਅਭੈ ਜੈਨ ਨੂੰ ਇੱਕ ਫਾਰਚੂਨਰ ਗੱਡੀ ਵੇਚੀ ਗਈ ਸੀ ਪਰੰਤੂ ਬਾਅਦ ਵਿੱਚ ਅਭੈ ਜੈਨ ਨੂੰ ਪਤਾ ਲੱਗਿਆ ਕਿ ਜੋ ਗੱਡੀ ਉਸਨੇ ਦੋਸ਼ੀ ਧੀਰਜ ਗੋਇਲ ਕੋਲੋਂ ਖਰੀਦੀ ਹੈ ਉਸਦੇ ਇੰਜਣ ਅਤੇ ਚਾਸੀ ਨੰਬਰ ਦੀ ਟੈਂਪਰਿੰਗ ਹੋਈ ਹੈ ਅਤੇ ਇਸ ਵਿਅਕਤੀ ਵਲੋਂ ਉਸਨੂੰ ਚੋਰੀ ਦੀ ਗੱਡੀ ਵੇਚ ਕੇ ਇਸਨੂੰ ਗਲਤ ਤਰੀਕੇ ਨਾਲ ਉਸਦੇ ਨਾਮ ਤੇ ਰਜਿਸਟਰਡ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਅਭੈ ਜੈਨ ਦੀ ਸ਼ਿਕਾਇਤ ਤੇ ਥਾਣਾ ਫੇਜ਼ 8 ਵਿਖੇ ਧੀਰਜ ਗੋਇਲ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 420, 465, 467, 468, 471, 487 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਥਾਣਾ ਫੇਜ਼ 8 ਦੇ ਮੁੱਖ ਅਫਸਰ ਇੰਸਪੈਕਟਰ ਹਿੰਮਤ ਸਿੰਘ ਦੀ ਅਗਵਾਈ ਹੇਠ ਪੁਲੀਸ ਵਲੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਮ੍ਹਣੇ ਆਈ ਹੈ ਕਿ ਇਹ ਵਿਅਕਤੀ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਫਿਰ ਉਹਨਾਂ ਦੇ ਇੰਜਨ ਨੰਬਰ ਅਤੇ ਚੈਸੀ ਨੰਬਰ ਦੀ ਟੈਂਪਰਿੰਗ ਕਰਕੇ ਇਹਨਾਂ ਗੱਡੀਆਂ ਨੂੰ ਅੱਗੇ ਵੇਚ ਦਿੰਦੇ ਸਨ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਧੀਰਜ ਗੋਇਲ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਉਸਦੇ ਨਾਲ ਹੋਰ ਕਿਹੜੇ-ਕਿਹੜੇ ਵਿਅਕਤੀ ਇਸ ਸਾਜਿਸ਼ ਵਿਚ ਸ਼ਾਮਲ ਹਨ। ਪੁਲੀਸ ਵਲੋਂ ਜਾਂਚ ਦੌਰਾਨ ਫਾਰਚੂਨਰ ਗੱਡੀ ਵੀ ਰਿਕਵਰ ਕੀਤੀ ਗਈ ਹੈ।
