ਆਕਾਸ਼ਵਾਣੀ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਸਥਿਤ ਕੇਂਦਰਾਂ ਦੇ ਗਰੁੱਪ-14 ਦੀ ਜ਼ੋਨਲ ਪ੍ਰੋਗਰਾਮ ਤਾਲਮੇਲ ਕਮੇਟੀ ਦੀ ਦੋ ਦਿਨਾਂ ਮੀਟਿੰਗ, ਆਕਾਸ਼ਵਾਣੀ ਜਲੰਧਰ ਵਿਖੇ ਕਰਵਾਈ ਗਈ I

15 ਅਕਤੂਬਰ ਨੂੰ ਸ਼ੁਰੂ ਹੋਈ ਇਹ ਮੀਟਿੰਗ , ਉੱਤਰੀ ਜ਼ੋਨ ਦੇ ਕੰਟੈਟ ਐਂਡ ਓਪ੍ਰੇਸ਼ਨ ਦੀ ਸਰਪ੍ਰਸਤੀ ਹੇਠ ਕਾਰਵਾਈ ਗਈ I ਇਸ ਮੀਟਿੰਗ ਵਿਚ ਆਕਾਸ਼ਵਾਣੀ ਜਲੰਧਰ ਦੇ ਮੁਖੀ ਅਤੇ DDG ਰਣਜੀਤ ਮੀਨਾ ਅਤੇ ਪੰਜਾਬ, ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਸਥਿਤ ਆਕਾਸ਼ਵਾਣੀ ਕੇਂਦਰਾਂ ਦੇ ਪ੍ਰੋਗਰਾਮ ਮੁਖੀਆਂ ਨੇ ਹਿੱਸਾ ਲਿਆ I

15 ਅਕਤੂਬਰ ਨੂੰ ਸ਼ੁਰੂ ਹੋਈ ਇਹ ਮੀਟਿੰਗ , ਉੱਤਰੀ ਜ਼ੋਨ ਦੇ ਕੰਟੈਟ ਐਂਡ ਓਪ੍ਰੇਸ਼ਨ ਦੀ ਸਰਪ੍ਰਸਤੀ ਹੇਠ
ਕਾਰਵਾਈ ਗਈ I ਇਸ ਮੀਟਿੰਗ ਵਿਚ ਆਕਾਸ਼ਵਾਣੀ ਜਲੰਧਰ ਦੇ ਮੁਖੀ ਅਤੇ DDG ਰਣਜੀਤ ਮੀਨਾ ਅਤੇ  ਪੰਜਾਬ, ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਸਥਿਤ ਆਕਾਸ਼ਵਾਣੀ ਕੇਂਦਰਾਂ ਦੇ ਪ੍ਰੋਗਰਾਮ ਮੁਖੀਆਂ ਨੇ ਹਿੱਸਾ ਲਿਆ I
ਇਸ ਮੀਟਿੰਗ ਦੀ ਪ੍ਰਧਾਨਗੀ, ਆਕਾਸ਼ਵਾਣੀ ਦੇ ਜ਼ੋਨਲ ਮੁਖੀ DDG ਪ੍ਰਹਲਾਦ ਰਾਮ ਮੀਨਾ ਨੇ ਕੀਤੀ
ਇਸ ਮੌਕੇ ਵੱਖ ਵੱਖ ਕੇਂਦਰਾਂ ਵਲੋਂ ਪਿਛਲੇ ਸਾਲ ਦੀਆਂ ਉਪਲਬਧੀਆਂ ਬਾਰੇ ਜ਼ੋਨਲ ਮੁਖੀ ਨੂੰ ਜਾਣੂ ਕਰਵਾਇਆ ਗਿਆ ਤੇ ਕੇਂਦਰਾਂ ਨੂੰ ਦਰਪੇਸ਼ ਸੱਮਸਿਆਵਾਂ ਬਾਰੇ ਇਕ ਏਜੰਡੇ  ਤਹਿਤ ਚਰਚਾ ਕੀਤੀ ਗਈI
ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ, ਇਸ ਮੀਟਿੰਗ ਬਾਰੇ ਜਾਣਕਾਰੀ ਦਿਤੀ ਕਿ ਜ਼ੋਨਲ ਮੁਖੀ ਨੇ  ਮੌਜੂਦਾ ਹਾਲਾਤ ਦਰਮਿਆਨ ਪ੍ਰਾਈਵੇਟ ਮੀਡੀਆ ਅਤੇ ਸੋਸ਼ਲ ਮੀਡੀਆ ਵਲੋਂ ਦਰਪੇਸ਼ ਮੁਸ਼ਕਿਲਾਂ ਵਿਚਾਲੇ ਆਕਾਸ਼ਵਾਣੀ ਦੇ ਮਹੱਤਵ ਅਤੇ ਜਿੰਮੇਵਾਰੀ ਬਾਬਤ ਸਾਰਿਆਂ ਨੂੰ ਪ੍ਰੇਰਿਤ ਕੀਤਾ I ਆਕਾਸ਼ਵਾਣੀ  ਦੇ ਵੱਖ-ਵੱਖ ਕੇਂਦਰਾਂ ਦੇ ਪ੍ਰੋਗਰਾਮ ਮੁਖੀਆਂ  ਨੇ ਆਪੋ-ਆਪਣੇ ਕੇਂਦਰਾਂ ਤੇ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ  ਅਤੇ ਪ੍ਰਸਾਰਣ ਦੇ ਖੇਤਰ ਵਿਚ ਕੀਤੇ ਨਵੇਂ ਤੇ ਵੱਖ-ਵੱਖ ਤਜ਼ਰਬਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ I