ਪਿੰਡ ਪੋਸੀ ਵਿੱਚ ਗੁਰਪ੍ਰੀਤ ਸਿੰਘ ‘ਬੱਲੂ’ ਦੀ ਧਮਾਕੇਦਾਰ ਜਿੱਤ ।
ਇਸ ਵਾਰ ਪੰਜਾਬ ਵਿੱਚ 2024 ਦੀਆਂ ਹੋਈਆਂ ਪੰਚਾਇਤੀ ਚੋਣਾਂ ਵਿੱਚ ਪਿੰਡ ਪੋਸੀ ਵਿਖੇ ਗੁਰਪ੍ਰੀਤ ਸਿੰਘ ਉਰਫ਼ ਬੱਲੂ ਨੇ ਪਹਿਲੀ ਵਾਰ ਅਤੇ ਪਹਿਲੇ ਹੀ ਮੁਕਾਬਲੇ ਵਿੱਚ ਆਪਣੀ ਸ਼ਾਨਦਾਰ ਜਿੱਤ ਦਰਜ਼ ਕਰਕੇ ਪਿੰਡ ਦੀ ਸਰਪੰਚੀ ਹਾਸਿਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ| ਗੁਰਪ੍ਰੀਤ ਸਿੰਘ ਦੀ ਇਸ ਪ੍ਰਾਪਤੀ ਪਿੱਛੇ ਉਸਦਾ ਸਮਾਜ ਪ੍ਰਤੀ ਸੁਹਿਰਦ ਅਤੇ ਇਮਾਨਦਾਰ ਹੋਣਾ ਹੈ| ਉਸਨੇ ਇਹਨਾਂ ਪੰਚਾਇਤੀ ਚੋਣਾਂ ਦੌਰਾਨ ਵੋਟਰਾਂ ਨੂੰ ਕਿਸੇ ਵੀ ਕਿਸਮ ਦੇ ਨਸ਼ੇ ਦਾ ਲਾਲਚ ਨਹੀਂ ਦਿੱਤਾ|

ਉਸਨੇ ਕਿਹਾ ਕਿ ਜੇ ਮੈਂ ਖੁਦ ਹੀ ਵੋਟਰਾਂ ਨੂੰ ਨਸ਼ਾ ਆਦਿ ਵੰਡ ਕੇ ਪਿੰਡ ਦੀ ਸਰਪੰਚੀ ਹਾਸਿਲ ਕਰਾਂਗਾ ਤਾਂ ਮੈਂ ਅਗਲੀ ਪੀੜ੍ਹੀ ਨੂੰ ਕਿਸੇ ਵੀ ਤਰਾਂ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਹੀਂ ਕੱਢ ਸਕਾਂਗਾ| ਇਸ ਲਈ ਮੈਂ ਆਪਣੇ ਪਿੰਡ ਦੀ ਸਾਫ਼-ਸੁਥਰੀ ਅਗਵਾਈ ਕਰਨ ਵਿੱਚ ਯਕੀਨ ਰੱਖਦਾ ਹਾਂ| ਆਪਣੀ ਜਿੱਤ ਤੋਂ ਬਾਅਦ ਜੇਤੂ ਸਰਪੰਚ ਨੇ ਸ਼੍ਰੀ ਗੁਰੂ ਰਵੀਦਾਸ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ| ਗੁਰੂਘਰ ਦੇ ਪ੍ਰਧਾਨ ਨੇ ਨਵੇਂ ਪੰਚਾਇਤ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ।
ਨਵੇਂ ਸਰਪੰਚ ਨੇ ਗੁਰੂਘਰ ਵਿੱਚ ਹਾਜ਼ਿਰ ਸੰਗਤਾਂ ਨੂੰ ਭਰੋਸਾ ਦਿੱਤਾ ਕਿ ਪਿੰਡ ਅਧੂਰੇ ਕਰਜ਼ਾਂ ਨੂੰ ਉਹ ਜਲਦੀ ਹੀ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ| ਇਸ ਮੌਕੇ ਸਤਨਾਮ ਸਿੰਘ ਪੰਚ, ਬਲਵੀਰ ਕੌਰ ਪੰਚ, ਪ੍ਰਧਾਨ ਜਗਦੇਵ ਸਿੰਘ, ਠੇਕੇਦਾਰ ਨਰੇਸ਼ ਕੁਮਾਰ, ਪਰਮਾਨੰਦ, ਰਵੀ ਦੱਤ, ਹਰਦੀਪ ਸਿੰਘ ਅਤੇ ਗੁਰਮੀਤ ਸਿੰਘ ਹਾਜ਼ਿਰ ਸਨ ।