38ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ’ਚ ਬੀ.ਐੱਸ.ਐੱਫ. ਨੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਨੂੰ 2-1 ਨਾਲ ਹਰਾਇਆ

ਗੜ੍ਹਸ਼ੰਕਰ - ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ 38ਵੀਂ ਜੇ.ਸੀ.ਟੀ. ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਮੁਕਾਬਲਾ ਪਿੰਡ ਪਨਾਮ ਦੇ ਖੇਡ ਮੈਦਾਨ ’ਚ ਕਰਵਾਇਆ ਗਿਆ। ਉਲੰਪੀਅਨ ਜਰਨੈਲ ਸਿੰਘ ਪਨਾਮ ਦੀ ਸਲਾਨਾ ਬਰਸੀ ਨੂੰ ਸਮਰਪਿਤ ਰਹੇ ਇਸ ਮੁਕਾਬਲੇ ਦੇ ਪ੍ਰਬੰਧ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਕਲੱਬ ਪਿੰਡ ਪਨਾਮ ਵਲੋਂ ਕੀਤੇ ਗਏ।

ਮੁਕਾਬਲੇ ਦੌਰਾਨ ਬੀ.ਐੱਸ.ਐੱਫ. ਜਲੰਧਰ ਦੀ ਟੀਮ ਨੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਨੂੰ 2-1 ਦੇ ਫਰਕ ਨਾਲ ਹਰਾਕੇ ਜਿੱਤ ਦਰਜ਼ ਕੀਤੀ। ਮੁਕਾਬਲਾ ਸ਼ੁਰੂ ਕਰਵਾਉਣ ਸਮੇਂ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਯੋਗ ਰਾਜ ਗੰਭੀਰ, ਸ਼ਲਿੰਦਰ ਸਿੰਘ ਰਾਣਾ, ਕਸ਼ਮੀਰ ਸਿੰਘ ਭੱਜਲ, ਅਮਨਦੀਪ ਸਿੰਘ ਬੈਂਸ ਅਸ਼ੋਕ ਪ੍ਰਾਸ਼ਰ, ਹਰਦੀਪ ਸਿੰਘ ਗਿੱਲ ਕੋਚ, ਤਰਲੋਚਨ ਸਿੰਘ ਗੋਲੀਆਂਤੋਂ ਇਲਾਵਾ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਕਲੱਬ ਪਨਾਮ ਵਲੋਂ ਰੋਸ਼ਨਜੀਤ ਸਿੰਘ ਪਨਾਮ, ਰਾਕੇਸ਼ ਪਨਾਮ, ਮਨਜੀਤ ਸਿੰਘ ਕੋਚ ਤੇ ਹੋਰ ਪਤਵੰਤੇ ਹਾਜ਼ਰ ਹੋਏ।