ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ( ਰਜ਼ਿ ) ਮਾਹਿਲਪੁਰ ਦੀ ਮੀਟਿੰਗ ਅੱਜ

ਮਾਹਿਲਪੁਰ, 5 ਅਕਤੂਬਰ - ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਵਾਰਡ ਨੰਬਰ 12,13 ਮਾਹਿਲਪੁਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 13 ਅਕਤੂਬਰ ਦਿਨ ਐਤਵਾਰ ਨੂੰ ਹਰ ਸਾਲ ਦੀ ਤਰ੍ਹਾਂ ਮਾਹਿਲਪੁਰ ਵਿਖੇ 12 ਵਾ ਅਸ਼ੋਕ ਵਿਜੇ ਦਸਵੀਂ ਸਮਾਗਮ ਕਰਵਾਇਆ ਜਾ ਰਿਹਾ ਹੈ।

ਇਸ ਪ੍ਰੋਗਰਾਮ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਸੁਸਾਇਟੀ ਦੀ ਇੱਕ ਮੀਟਿੰਗ 6 ਅਕਤੂਬਰ ਦਿਨ ਐਤਵਾਰ ਨੂੰ ਬੀ.ਡੀ.ਓ ਕਾਲੋਨੀ ਮਾਹਿਲਪੁਰ ਵਿਖੇ ਸ਼ਾਮੀ 4 ਤੋਂ 6 ਵਜੇ ਤੱਕ ਸੁਸਾਇਟੀ ਦੀ ਵਾਈਸ ਚੇਅਰਮੈਨ ਜੀਵਨ ਕੁਮਾਰੀ ਦੇ ਘਰ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੀ ਪ੍ਰਧਾਨ ਨਿਰਮਲ ਕੌਰ ਬੋਧ ਨੇ ਦੱਸਿਆ ਕਿ ਇਸ ਮੌਕੇ ਕੀਤੇ ਜਾ ਰਹੇ ਸਮਾਗਮ ਦੀ ਵਿਉਂਤਬੰਦੀ ਕੀਤੀ ਜਾਵੇਗੀ।
 ਇਸ ਮੌਕੇ ਉਹਨਾਂ ਸਮੁੱਚੇ ਮੈਂਬਰਾਂ ਅਤੇ ਸਮਰਥਕਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਿਲ ਹੋ ਕੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਆਪੋ ਆਪਣੇ ਸੁਝਾਅ ਦੇਣ ਅਤੇ ਸਹਿਯੋਗ ਕਰਨ। ਮੀਟਿੰਗ ਵਿੱਚ ਪਹੁੰਚ ਰਹੇ ਸਾਥੀਆਂ ਲਈ ਸੋਸਾਇਟੀ ਦੀ ਵਾਈਸ ਚੇਅਰਮੈਨ ਜੀਵਨ ਕੁਮਾਰੀ ਉਹਨਾਂ ਦੇ ਪਰਿਵਾਰ ਵੱਲੋਂ ਚਾਹ ਪਾਣੀ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ।