
ਝੋਨੇ ਦੀ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਵੱਲੋਂ ਘੇਰਿਆ ਗਿਆ ਮਾਰਕੀਟ ਕਮੇਟੀ ਦਾ ਦਫਤਰ ।
ਰਾਜਪੁਰਾ,05/10/24:- ਕਿਸਾਨਾਂ ਵੱਲੋਂ ਮਾਰਕੀਟ ਕਮੇਟੀ ਦੇ ਦਫਤਰ ਅੱਗੇ ਦਿੱਤਾ ਗਿਆ ਧਰਨਾ ਦਿੰਦਿਆਂ ਹੋਇਆਂ ਪੰਜਾਬ ਸਰਕਾਰ ਖਿਲਾਫ ਕੀਤੀ ਨਾਰੇਬਾਜੀ ਕੀਤੀ| ਏਸ਼ੀਆ ਦੀ ਸਭ ਤੋਂ ਵੱਡੀ ਦੂਜੀ ਮੰਡੀ ਰਾਜਪੁਰਾ ਵਿਖੇ ਅੱਜ ਕਿਸਾਨਾਂ ਵੱਲੋਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਕਰਕੇ ਪੰਜਾਬ ਸਰਕਾਰ ਖਿਲਾਫ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਕਿਸਾਨਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਫਸਲ ਲੈ ਕੇ ਪਹੁੰਚੇ ਹਨ ਅਤੇ ਪਰੇਸ਼ਾਨ ਹੋ ਰਹੇ ਹਨ।
ਰਾਜਪੁਰਾ,05/10/24:- ਕਿਸਾਨਾਂ ਵੱਲੋਂ ਮਾਰਕੀਟ ਕਮੇਟੀ ਦੇ ਦਫਤਰ ਅੱਗੇ ਦਿੱਤਾ ਗਿਆ ਧਰਨਾ ਦਿੰਦਿਆਂ ਹੋਇਆਂ ਪੰਜਾਬ ਸਰਕਾਰ ਖਿਲਾਫ ਕੀਤੀ ਨਾਰੇਬਾਜੀ ਕੀਤੀ| ਏਸ਼ੀਆ ਦੀ ਸਭ ਤੋਂ ਵੱਡੀ ਦੂਜੀ ਮੰਡੀ ਰਾਜਪੁਰਾ ਵਿਖੇ ਅੱਜ ਕਿਸਾਨਾਂ ਵੱਲੋਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਕਰਕੇ ਪੰਜਾਬ ਸਰਕਾਰ ਖਿਲਾਫ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਕਿਸਾਨਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਫਸਲ ਲੈ ਕੇ ਪਹੁੰਚੇ ਹਨ ਅਤੇ ਪਰੇਸ਼ਾਨ ਹੋ ਰਹੇ ਹਨ। ਨਾ ਤਾਂ ਕੋਈ ਬੋਲੀ ਹੋ ਰਹੀ ਹੈ ਨਾ ਹੀ ਬਿਕਰੀ ਹੋ ਰਹੀ ਹੈ ਤੇ ਨਾ ਹੀ ਲਿਫਟਿੰਗ ਕੀਤੀ ਜਾ ਰਹੀ ਜਿਸ ਕਰਕੇ ਸਾਨੂੰ ਪਰੇਸ਼ਾਨੀ ਤੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਫਸਲ ਨੂੰ ਵੇਚਣ ਵਾਸਤੇ ਪਹੁੰਚੇ ਹਾਂ ਪਰ ਫਸਲ ਬੇਚ ਕੇ ਪੈਸੇ ਤਾਂ ਕੀ ਆਣੇ ਆ ਉਲਟਾ ਪਰੇਸ਼ਾਨੀ ਤੇ ਦਿੱਕਤਾਂ ਹੀ ਮੁੱਲ ਲੈ ਲਈਆਂ ਹਨ ਉਹਨਾਂ ਕਿਹਾ ਕਿ ਸਾਡੀ ਫਸਲ ਮੰਡੀਆਂ ਦੇ ਵਿੱਚ ਰੁਲ ਰਹੀ ਪਰ ਇਹਨਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਸਲ ਨੂੰ ਹਜੇ ਮੰਡੀ ਵਿੱਚ ਨਾ ਲਿਆਓ ਪਰ ਖੇਤਾਂ ਵਿੱਚ ਵੀ ਇੱਕ ਸਮਾਂ ਹੁੰਦਾ ਹੈ ਫਸਲ ਦਾ, ਨਹੀਂ ਤਾਂ ਫਸਲ ਉਥੇ ਹੀ ਗਿਰ ਗਿਰ ਕੇ ਖੇਤ ਵਿੱਚ ਹੀ ਬਰਾਨ ਹੋ ਰਹੀ ਹੈ ਇਸ ਲਈ ਮੰਡੀ ਵਿੱਚ ਫਸਲ ਲਿਆਣਾ ਸਾਡੀ ਮਜਬੂਰੀ ਹੈ ਤੇ ਸਰਕਾਰ ਵੱਲੋਂ ਕੋਈ ਵੀ ਇੰਤਜ਼ਾਮ ਖਰੀਦ ਦੇ ਨਹੀਂ ਕੀਤੇ ਗਏ ਜੇ ਸਰਕਾਰ ਸਾਡੀ ਫਸਲ ਦੀ ਖਰੀਦ ਤੇ ਲਿਫਟਿੰਗ ਨਹੀਂ ਕਰਾਏਗੀ ਤਾਂ ਸਾਨੂੰ ਸੰਘਰਸ਼ ਹੋਰ ਜਿਆਦਾ ਤਿੱਖਾ ਕਰਨਾ ਪਵੇਗਾ ਤੇ ਅੱਜ ਅਸੀਂ ਇਥੇ ਬੈਠ ਕੇ ਮਾਰਕੀਟ ਕਮੇਟੀ ਦਾ ਘਿਰਾਓ ਕਰ ਰਹੇ ਆਂ ਤੇ ਸਰਕਾਰ ਨੂੰ ਇਹ ਚੇਤਾਵਨੀ ਦੇ ਰਹੇ ਹਾਂ।
ਕੀ ਕਹਿਣਾ ਹੈ ਮਾਰਕੀਟ ਕਮੇਟੀ ਦੇ ਸੈਕਟਰੀ ਦਾ
ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੈਲਰਾਂ ਵਿੱਚ ਜਗ੍ਹਾ ਨਾ ਹੋਣ ਕਰਕੇ ਇਹ ਖਰੀਦ ਨਹੀਂ ਹੋ ਰਹੀ ਕਿਉਂਕਿ ਸੈਲਰ ਮਾਲਕਾਂ ਦੇ ਨਾਲ ਸਰਕਾਰ ਦੀ ਲਗਾਤਾਰ ਮੀਟਿੰਗ ਜਾਰੀ ਹੈ ਜਿੱਦਾਂ ਵੀ ਉਹਨਾਂ ਦੀ ਮੀਟਿੰਗ ਵਿੱਚ ਹੱਲ ਨਿਕਲਦਾ ਹੈ ਤਾਂ ਇਹ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ|
ਅਸੀਂ ਵੀ ਨਹੀਂ ਚਾਹੁੰਦੇ ਕਿ ਕਿਸਾਨ ਇਥੇ ਆ ਕੇ ਪਰੇਸ਼ਾਨ ਹੋਣ ਜਦੋਂ ਵੀ ਸੈਲਰ ਚੱਲ ਗਏ ਤਾਂ ਇਹ ਲਿਫਟਿੰਗ ਤੇ ਖਰੀਦ ਸ਼ੁਰੂ ਹੋ ਜਾਵੇਗੀ
