ਆਕਸਫੋਰਡ ਯੂਨੀਵਰਸਿਟੀ ਪ੍ਰੈਸ ਇੰਡੀਆ ਨੇ ਕੀਤਾ ਵਿਸ਼ੇਸ਼ ਵਰਕਸਾਪ ਦਾ ਆਯੋਜਨ

ਪਟਿਆਲਾ, 21 ਨਵੰਬਰ : ਆਕਸਫੋਰਡ ਯੂਨੀਵਰਸਿਟੀ ਪ੍ਰੈਸ ਇੰਡੀਆ ਨੇ ਯੋਗਤਾ-ਅਧਾਰਿਤ ਸਿੱਖਿਆ ਅਤੇ ਸਿੱਖਣ ਦੇ ਨਤੀਜਿਆਂ ਨੂੰ ਵਧਾਉਣ ਲਈ ਪਟਿਆਲਾ ਵਿੱਚ ਸਿਖਿਆਰਥੀਆਂ ਦੀ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ। ਇਸ ਵਿਚ ਸੀ ਬੀ ਐਸ ਈ ਪਾਠਕ੍ਰਮ ਦੇ ਵੱਖ-ਵੱਖ ਪਹਿਲੂਆਂ ਨੂੰ ਕੇਂਦ੍ਰਿਤ ਕੀਤਾ ਗਿਆ, ਜਿਸ ਵਿੱਚ ਯੋਗਤਾ-ਅਧਾਰਤ ਮੁਲਾਂਕਣ ਅਤੇ ਸਿੱਖਿਆ ਸ਼ਾਮਲ ਸੀ।

ਸ਼੍ਰੀਮਤੀ ਗਾਇਤਰੀ ਖੰਨਾ ਨੇ ਵਿਸ਼ੇਸ਼ ਸਰੋਤ ਵਿਅਕਤੀ ਵਜੋਂ ਕੰਮ ਕੀਤਾ। ਸ਼੍ਰੀਮਤੀ ਅਨੂ ਤਿਵਾਰੀ ਨੇ ਇਸ ਸਮਾਗਮ ਵਿੱਚ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਪਟਿਆਲਾ ਸਹੋਦਿਆ ਸਕੂਲ ਕੰਪਲੈਕਸ ਦੇ ਲਗਭਗ 50 ਪ੍ਰਿੰਸੀਪਲਾਂ, ਵਾਈਸ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਸਮਾਗਮ ਦਾ ਉਦਘਾਟਨ ਪਟਿਆਲਾ ਸਹੋਦਿਆ ਸਕੂਲ ਕੰਪਲੈਕਸ ਦੇ ਪ੍ਰਧਾਨ ਪ੍ਰਿੰਸੀਪਲ ਵਿਵੇਕ ਤਿਵਾਰੀ ਸਮੇਤ ਹੋਰ ਪਤਵੰਤਿਆਂ ਅਤੇ ਸਕੂਲ ਦੇ ਪ੍ਰਿੰਸੀਪਲਾਂ ਦੀ ਅਗਵਾਈ ਵਿੱਚ ਰਵਾਇਤੀ ਦੀਪ ਜਗਾ ਕੇ ਕੀਤਾ ਗਿਆ। 
ਪ੍ਰਿੰਸੀਪਲ ਤਿਵਾਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੀ ਇਹ ਵਰਕਸ਼ਾਪ ਵਿਕਾਸ, ਸਿੱਖਣ ਅਤੇ ਸਹਿਯੋਗ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗੀ। ਸ਼੍ਰੀ ਚਿਰਾਗ ਵਸ਼ਿਸ਼ਟ, ਐਸੋਸੀਏਟ ਡਾਇਰੈਕਟਰ, ਆਕਸਫੋਰਡ ਯੂਨੀਵਰਸਿਟੀ ਪ੍ਰੈਸ ਇੰਡੀਆ, ਅਤੇ ਸ਼੍ਰੀ ਵਿਕਰਮ ਸੋਨੀ, ਸੀਨੀਅਰ ਏਰੀਆ ਮੈਨੇਜਰ, ਆਕਸਫੋਰਡ ਯੂਨੀਵਰਸਿਟੀ ਪ੍ਰੈਸ ਇੰਡੀਆ, ਸ਼੍ਰੀ ਵੇਦ ਪ੍ਰਕਾਸ਼ ਸ਼ਰਮਾ, ਏਰੀਆ ਮੈਨੇਜਰ, ਆਕਸਫੋਰਡ ਯੂਨੀਵਰਸਿਟੀ ਪ੍ਰੈਸ ਇੰਡੀਆ ਨੇ  ਸਿੱਖਿਆ ਅਭਿਆਸਾਂ ਵਿੱਚ ਵਿਕਾਸ, ਸੀਬੀਐਸਈ ਦਿਸ਼ਾ ਨਿਰਦੇਸ਼ਾਂ ਅਤੇ ਪਹਿਲਕਦਮੀਆਂ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ। 
ਵਰਕਸ਼ਾਪ ਵਿੱਚ ਮੁੱਖ ਵਿਸ਼ਿਆਂ ਦੀ ਵੀ ਪੜਚੋਲ ਕੀਤੀ ਗਈ। ਆਕਸਫੋਰਡ ਯੂਨੀਵਰਸਿਟੀ ਪ੍ਰੈਸ ਇੰਡੀਆ ਦੀ ਕੋਰ ਟੀਮ ਨੂੰ ਯਾਦਗਾਰੀ ਚਿੰਨ੍ਹ ਵੰਡਣ ਨਾਲ ਸਮਾਗਮ ਦੀ ਸਮਾਪਤੀ ਹੋਈ।