ਮਹਿਲਾ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ
ਨਵਾਂਸ਼ਹਿਰ- ਗੁਰੂ ਨਾਨਕ ਕਾਲਜ ਫਾਰ ਵਿਮੈਨ ਬੰਗਾ ਵਿਖੇ ਨਵਜੋਤ ਸਾਹਿਤ ਸੰਸਥਾ ਔੜ ਵਲੋਂ 'ਮਹਿਲਾ ਦਿਵਸ' ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਮੈਡਮ ਮੀਨੂ ਭੋਲਾ ਨੇ ਸਮਾਗਮ ਦੌਰਾਨ ਬੁਲਾਰਿਆਂ ਅਤੇ ਪ੍ਰਤੀਯੋਗੀਆਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸ਼ਾਮਲ ਹੋਏ। ਉਹਨਾਂ ਮਹਿਲਾ ਸਸ਼ਕਤੀਕਰਨ ਦੀ ਸ਼ਲਾਘਾ ਕਰਦਿਆਂ ਮਹਿਲਾ ਵਰਗ ਦੇ ਸਵੈਮਾਣ ਅਤੇ ਏਕਤਾ ਦੀ ਪੈੜ ਸਦਾ ਅੱਗੇ ਵੱਧਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਸੁਰਜੀਤ ਮਜਾਰੀ ਨੇ ਸੰਸਥਾ ਵਲੋਂ ਬੀਤੇ ਵਰ੍ਹੇ ਮਹਿਲਾਵਾਂ ਦੀ ਅਗਵਾਈ ਵਿੱਚ ਸਾਲ ਭਰ ਕੀਤੀਆਂ ਸਾਹਿਤਕ ਸਰਗਰਮੀਆਂ ਦੀ ਸਾਂਝ ਪਾਈ। ਉਹਨਾਂ ਮਹਿਲਾ ਦਿਵਸ ਨੂੰ ਸਮਰਪਿਤ ਲਿਖਤੀ ਪ੍ਰਤੀਯੋਗਤਾ ਵਿੱਚ ਇਨਾਮ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਵੀ ਦਿੱਤੀ। ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮੋਨਿਕਾ ਸਾਹਨੀ ਨੇ ਕਾਲਜ ਦੇ ਵਿਹੜੇ ਵਿਦਿਆਰਥਣਾਂ ਅੰਦਰ ਸਾਹਿਤਕ ਲੋਅ ਜਗਾਉਣ ਲਈ ਹੋਣ ਵਾਲੇ ਉਪਰਾਲਿਆਂ ਬਾਰੇ ਦੱਸਿਆ।
ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਡਾ. ਪਰਮਜੀਤ ਕੌਰ ਅਤੇ ਡਾ. ਗੁਰਪ੍ਰੀਤ ਕੌਰ ਨੇ ਵੀ ਵਿਚਾਰਾਂ ਦੀ ਸਾਂਝ ਪਾਈ। ਉਹਨਾਂ ਵਿਦਿਆਰਥਣਾਂ ਨੂੰ ਆਪਣੀ ਹੋਂਦ ਸੁਰੱਖਿਅਤ ਕਰਨ ਹਿੱਤ ਜਨ ਜੀਵਨ ਅੰਦਰ ਪ੍ਰੇਰਨਾਮਈ ਪੈੜਾਂ ਸਿਰਜਨ ਦਾ ਸੱਦਾ ਦਿੱਤਾ। ਮਹਿਮਾਨਾ ਅਤੇ ਪ੍ਰਬੰਧਕਾਂ ਵੱਲੋਂ ਲਿਖਤੀ ਪ੍ਰਤੀਯੋਗਤਾ 'ਚ ਅੱਵਲ ਰਹੀ ਬੀ ਏ ਛੇਵਾਂ ਸਮੈਸਟਰ ਦੀ ਵਿਦਿਆਰਥਣ ਹਰਮਨਜੀਤ ਕੌਰ ਦਾ ਸਨਮਾਨ ਕੀਤਾ ਗਿਆ।
ਦਵਿੰਦਰ ਸਕੋਹਪੁਰੀ ਅਤੇ ਦੇਸ ਰਾਜ ਬਾਲੀ ਦੇ ਗੀਤਾਂ ਨੇ ਮਾਹੌਲ ਨੂੰ ਭਾਵੁਕ ਕਰ ਦਿੱਤਾ। ਇਵੇਂ ਵੱਖ ਵੱਖ ਕਲਾਸਾਂ ਦੀਆਂ ਵਿਦਿਆਰਥਣਾਂ ਨੀਸ਼ੂ, ਸਿਮਰਨ, ਅੰਮ੍ਰਿਤ, ਸੀਮਾ ਸਹਿਜਲ, ਜਸਪ੍ਰੀਤ ਕੌਰ, ਸੰਜਨਾ, ਪ੍ਰੇਰਨਾ, ਹਰਮੀਨ ਕੌਰ, ਆਨੀਸ਼ਾ, ਹਰਸ਼ਦੀਪ ਕੌਰ, ਰਮਨਦੀਪ ਕੌਰ, ਲਵਪ੍ਰੀਤ ਕੌਰ ਨੂੰ ਵੀ ਇਸ ਪ੍ਰਤੀਯੋਗਤਾ ਦੇ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ। ਸਮਾਗਮ ਦੌਰਾਨ ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਰਾਜਿੰਦਰ ਜੱਸਲ ਨੇ ਬਾਖੂਬੀ ਨਿਭਾਇਆ। ਇਸ ਮੌਕੇ ਅਦਬੀ ਮਹਿਕ ਦੇ ਸੰਪਾਦਕ ਸਤਪਾਲ ਸਾਹਲੋਂ, ਸੰਸਥਾ ਦੀ ਮੀਡੀਆ ਟੀਮ ਦੇ ਇੰਚਾਰਜ ਰਾਜ ਸੋਹੀ. ਡਾ. ਸੰਦੀਪ ਕੌਰ, ਦਵਿੰਦਰ ਸਕੋਹਪੁਰੀ, ਦੇਸ ਰਾਜ ਬਾਲੀ ਆਦਿ ਵੀ ਸ਼ਾਮਲ ਸਨ।