
ਟੀ ਡੀ ਆਈ ਸੈਕਟਰ 92 ਵਿੱਚ ਸੀਵਰੇਜ ਦਾ ਗੰਦਾ ਪਾਣੀ ਚੁੱਕ ਕੇ ਸਿੱਧਾ ਖੁੱਲ੍ਹੇ ਟੋਏ ਵਿੱਚ ਸੁੱਟਿਆ ਜਾ ਰਿਹਾ, ਆਮ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ
ਐਸ ਏ ਐਸ ਨਗਰ, 13 ਮਈ- ਮੁਹਾਲੀ ਦੇ ਟੀ ਡੀ ਆਈ ਸੈਕਟਰ 92 ਵਿੱਚੋਂ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਕਿਸੇ ਟ੍ਰੀਟਮੈਂਟ ਪਲਾਂਟ ਦੇ, ਖੁੱਲ੍ਹੇ ਟੋਏ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਇਸ ਖੇਤਰ ਵਿੱਚ ਰਹਿ ਰਹੇ ਨਿਵਾਸੀਆਂ ਦਾ ਜੀਵਨ ਨਰਕਮਈ ਬਣ ਗਿਆ ਹੈ। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਪਾਣੀ ਭਿਆਨਕ ਬਦਬੂ ਮਾਰਦਾ ਹੈ ਅਤੇ ਇਸ ਨਾਲ ਬਹੁਤ ਭਾਰੀ ਗਿਣਤੀ ਵਿੱਚ ਮੱਛਰ ਪੈਦਾ ਹੋ ਰਹੇ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ।
ਐਸ ਏ ਐਸ ਨਗਰ, 13 ਮਈ- ਮੁਹਾਲੀ ਦੇ ਟੀ ਡੀ ਆਈ ਸੈਕਟਰ 92 ਵਿੱਚੋਂ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਕਿਸੇ ਟ੍ਰੀਟਮੈਂਟ ਪਲਾਂਟ ਦੇ, ਖੁੱਲ੍ਹੇ ਟੋਏ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਇਸ ਖੇਤਰ ਵਿੱਚ ਰਹਿ ਰਹੇ ਨਿਵਾਸੀਆਂ ਦਾ ਜੀਵਨ ਨਰਕਮਈ ਬਣ ਗਿਆ ਹੈ। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਪਾਣੀ ਭਿਆਨਕ ਬਦਬੂ ਮਾਰਦਾ ਹੈ ਅਤੇ ਇਸ ਨਾਲ ਬਹੁਤ ਭਾਰੀ ਗਿਣਤੀ ਵਿੱਚ ਮੱਛਰ ਪੈਦਾ ਹੋ ਰਹੇ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ।
ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇੱਥੋਂ ਦੇ ਵਸਨੀਕਾਂ ਦੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮਿਲ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਹਾਲਾਤ ਨੂੰ ਤਰਸਯੋਗ ਅਤੇ ਇਨਸਾਨੀਅਤ ਦੀ ਤੌਹੀਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੀ ਲਾਪਰਵਾਹੀ ਕੰਪਨੀ ਵੱਲੋਂ ਦਿਖਾਈ ਗਈ ਹੈ, ਉਹ ਬਹੁਤ ਨਿੰਦਣਯੋਗ ਹੈ।
ਉਨ੍ਹਾਂ ਗਮਾਡਾ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੀ ਕਾਰਗੁਜ਼ਾਰੀ 'ਤੇ ਵੀ ਕਿੰਤੂ ਕਰਦਿਆਂ ਕਿਹਾ ਕਿ ਅਧਿਕਾਰੀਆਂ ਵੱਲੋਂ ਬਿਨਾਂ ਟ੍ਰੀਟਮੈਂਟ ਪਲਾਂਟ ਦੇ ਨਕਸ਼ੇ ਪਾਸ ਕਰ ਦਿੱਤੇ ਗਏ ਅਤੇ ਲੋਕ ਮਹਿੰਗੇ ਪਲਾਟ ਲੈ ਕੇ ਇੱਥੇ ਵੱਸੇ ਹਨ। ਪਰੰਤੂ ਉਨ੍ਹਾਂ ਲਈ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਲਾਪਰਵਾਹੀ ਲਈ ਜ਼ਿੰਮੇਵਾਰ ਕੰਪਨੀ ਦੇ ਪ੍ਰਬੰਧਕਾਂ, ਗਮਾਡਾ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਮੌਕੇ 'ਤੇ ਹਾਲਾਤ ਇਹ ਹਨ ਕਿ ਗੰਦੇ ਪਾਣੀ ਦੇ ਗਟਰਾਂ ਤੋਂ ਟੈਂਕਰਾਂ ਰਾਹੀਂ ਗਟਰਾਂ ਤੋਂ ਸਕਿੰਗ ਕਰਕੇ ਇਸ ਦੀ ਨਿਕਾਸੀ ਖੁੱਲ੍ਹੇ ਟੋਏ ਵਿੱਚ ਕੀਤੀ ਜਾ ਰਹੀ ਹੈ, ਜਿਸ ਨਾਲ ਚੰਡੀਗੜ੍ਹ ਦੇ ਨੇੜੇ ਵਸਦੀ ਆਬਾਦੀ ਦੀ ਸਿਹਤ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇੱਥੇ ਸਹਿਣਯੋਗ ਬਦਬੂ ਅਤੇ ਮੱਛਰਾਂ ਦੀ ਭਿਆਨਕ ਭਰਮਾਰ ਹੈ ਅਤੇ ਜਦੋਂ ਹਵਾ ਵਗਦੀ ਹੈ, ਤਾਂ ਬਦਬੂ ਕਾਰਨ ਲੋਕ ਖਿੜਕੀਆਂ ਤੱਕ ਨਹੀਂ ਖੋਲ੍ਹ ਸਕਦੇ। ਉਨ੍ਹਾਂ ਕਿਹਾ ਕਿ ਬਿਜਲੀ ਜਾਣ ਦੀ ਸੂਰਤ ਵਿੱਚ ਲੋਕਾਂ ਦੇ ਘਰਾਂ ਵਿੱਚ ਘੁੱਟਣ ਵਾਲੀ ਹਾਲਤ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਨੇੜੇ ਮਹਿੰਗੇ ਸਕੂਲ ਹਨ, ਜਿੱਥੇ ਵੱਡੀ ਗਿਣਤੀ ਬੱਚੇ ਪੜ੍ਹਦੇ ਹਨ ਅਤੇ ਪੂਰੇ ਇਲਾਕੇ ਵਿੱਚ ਨਿਵਾਸੀਆਂ ਦੀ ਸਿਹਤ ਉੱਤੇ ਗੰਭੀਰ ਅਸਰ ਪੈ ਰਿਹਾ ਹੈ।
ਕੁਲਜੀਤ ਸਿੰਘ ਬੇਦੀ ਨੇ ਗਮਾਡਾ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਤੁਰੰਤ ਮੌਕੇ ਦਾ ਮੁਆਇਨਾ ਕਰਕੇ ਸੀਵਰੇਜ ਦੇ ਗੰਦੇ পਾਣੀ ਦੇ ਸੈਂਪਲ ਲਏ ਜਾਣ ਅਤੇ ਕੰਪਨੀ ਦੀ ਜਿਹੜੀ ਜਗ੍ਹਾ ਖਾਲੀ ਪਈ ਹੈ, ਉੱਥੇ ਟ੍ਰੀਟਮੈਂਟ ਪਲਾਂਟ ਲਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਰਵਾਈ ਨਾ ਹੋਈ, ਤਾਂ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਨੂੰਨੀ ਰਾਹ ਅਖਤਿਆਰ ਕੀਤਾ ਜਾਵੇਗਾ।
ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰ ਪ੍ਰਧਾਨ ਪ੍ਰੀਤਮ ਠਾਕੁਰ, ਜਨਰਲ ਸਕੱਤਰ ਧਰਮਿੰਦਰ ਮਲਹੋਤਰਾ, ਖਜ਼ਾਨਚੀ ਸੰਜੈ ਕੁਮਾਰ ਅਤੇ ਮੈਂਬਰ ਹਰਲੀਨ ਸਿੰਘ ਸੇਠੀ, ਮਿਸ ਮਨਚੰਦਾ, ਸੁਨੀਲ ਸ਼ਰਮਾ ਆਦਿ ਹਾਜ਼ਰ ਸਨ।
