ਡਾ. ਰਮਨੀਕ, ਡੀਨ, ਵੈਟਨਰੀ ਯੂਨੀਵਰਸਿਟੀ ਹੋਏ ਸੇਵਾ ਮੁਕਤ

ਲੁਧਿਆਣਾ 01 ਅਕਤੂਬਰ 2024- ਡਾ. ਰਮਨੀਕ, ਡੀਨ, ਕਾਲਜ ਆਫ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ 32 ਸਾਲ ਤੋਂ ਵਧੇਰੇ ਦੀ ਸੇਵਾ ਦੇ ਕੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਤੋਂ ਸੇਵਾ ਮੁਕਤ ਹੋ ਗਏ।

ਲੁਧਿਆਣਾ 01 ਅਕਤੂਬਰ 2024- ਡਾ. ਰਮਨੀਕ, ਡੀਨ, ਕਾਲਜ ਆਫ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ 32 ਸਾਲ ਤੋਂ ਵਧੇਰੇ ਦੀ ਸੇਵਾ ਦੇ ਕੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਤੋਂ ਸੇਵਾ ਮੁਕਤ ਹੋ ਗਏ।
          ਡਾ. ਰਮਨੀਕ ਨੇ ਬੈਚਲਰ ਆਫ ਵੈਟਨਰੀ ਸਾਇੰਸ (1986) ਅਤੇ ਐਮ ਵੀ ਐਸ ਸੀ (1990) ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਆਫ ਵੈਟਨਰੀ ਸਾਇੰਸ ਤੋਂ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਆਪਣਾ ਪੇਸ਼ੇਵਰ ਜੀਵਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਬਤੌਰ ਸਹਾਇਕ ਵਿਗਿਆਨੀ ਸ਼ੁਰੂ ਕੀਤਾ। ਉਨ੍ਹਾਂ ਆਪਣੀ ਪੀਐਚ.ਡੀ ਦੀ ਡਿਗਰੀ ਨਿਊਜ਼ੀਲੈਂਡ ਦੀ ਲਿੰਕਨ ਯੂਨੀਵਰਸਿਟੀ, ਕਰਾਈਸਟਚਰਚ ਤੋਂ ਇਕ ਮਾਣਮੱਤੇ ਵਜ਼ੀਫ਼ੇ ਨਾਲ 1999 ਵਿੱਚ ਹਾਸਿਲ ਕੀਤੀ।
          ਉਨ੍ਹਾਂ ਨੇ 2013 ਤੋਂ ਲੈ ਕੇ 2019 ਤਕ ਨਿਰਦੇਸ਼ਕ ਸਕੂਲ ਆਫ ਐਨੀਮਲ ਬਾਇਓਤਕਨਾਲੋਜੀ ਵਜੋਂ ਸੇਵਾ ਦਿੱਤੀ। ਇਸ ਸਕੂਲ ਦੀ ਸਥਾਪਨਾ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਡੀਨ ਦੇ ਤੌਰ ’ਤੇ ਵੀ ਜ਼ਿੰਮੇਵਾਰੀ ਨਿਭਾਈ ਅਤੇ ਵਰਤਮਾਨ ਵਿੱਚ ਬਤੌਰ ਡੀਨ, ਕਾਲਜ ਆਫ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ ਵਜੋਂ ਸੇਵਾ ਮੁਕਤ ਹੋਏ।
          ਇਕ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਵਿੱਚ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਉਨ੍ਹਾਂ ਦੇ ਕਾਰਜਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਡਾ. ਰਮਨੀਕ ਸਿੱਖਿਆ ਅਤੇ ਖੋਜ ਵਿਚ ਉਤਮਤਾ ਦੀ ਭਾਵਨਾ ਨੂੰ ਲੈ ਕੇ ਪੂਰਨ ਤੌਰ ’ਤੇ ਸਮਰਪਿਤ ਸਨ। ਉਨ੍ਹਾਂ ਨੇ ਨਾ ਸਿਰਫ ਬਹੁਤ ਸਾਰੇ ਵਿਦਿਆਰਥੀਆਂ ਨੂੰ ਵਿਦਿਆ ਦਾ ਚਾਨਣ ਦਿੱਤਾ ਬਲਕਿ ਯੂਨੀਵਰਸਿਟੀ ਦੀਆਂ ਵਿਭਿੰਨ ਸੰਸਥਾਵਾਂ ਨੂੰ ਬਿਹਤਰ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਇਆ।
          ਵਿਦਾਇਗੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਡੀਨ ਅਤੇ ਨਿਰਦੇਸ਼ਕ ਸਾਹਿਬਾਨ ਨੇ ਉਨ੍ਹਾਂ ਨਾਲ ਜੁੜੀਆਂ ਕਈ ਮਹੱਤਵਪੂਰਨ ਯਾਦਾਂ ਸੰਬੰਧੀ ਗੱਲ ਕੀਤੀ ਅਤੇ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਦੱਸਿਆ।
          ਡਾ. ਰਮਨੀਕ ਨੇ ਆਪਣੇ ਵਿਦਾਇਗੀ ਭਾਸ਼ਣ ਵਿੱਚ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਲਈ ਇਹ ਸੁਭਾਗ ਦੀ ਗੱਲ ਹੈ ਕਿ ਮੈਂ ਇਸ ਮਾਣਮੱਤੀ ਸੰਸਥਾ ਦਾ ਹਿੱਸਾ ਰਿਹਾ ਹਾਂ ਅਤੇ ਮੈਨੂੰ ਇਥੇ ਹਰੇਕ ਵਿਅਕਤੀ ਕੋਲੋਂ ਬਹੁਤ ਉਚੇਚਾ ਸਹਿਯੋਗ ਅਤੇ ਵੱਡਿਆਂ ਕੋਲੋਂ ਅਗਵਾਈ ਮਿਲਦੀ ਰਹੀ ਹੈ। ਉਨ੍ਹਾਂ ਨੂੰ ਯਾਦ ਅਤੇ ਸਨਮਾਨ ਨਿਸ਼ਾਨੀਆਂ ਦੇ ਕੇ ਵਿਦਾਇਗੀ ਸਮਾਰੋਹ ਸੰਪੂਰਨ ਹੋਇਆ।