ਆਰਥੋ ਦੇ ਤਿੰਨੇ ਡਾਕਟਰਾਂ ਦੇ ਕਮਰਿਆਂ 'ਤੇ ਲੱਗੇ ਰਹੇ ਤਾਲੇ, ਮਰੀਜ਼ ਹੋਏ ਪ੍ਰੇਸ਼ਾਨ
ਪਟਿਆਲਾ, 1 ਅਕਤੂਬਰ - ਮੰਗਲਵਾਰ ਨੂੰ ਸਥਾਨਕ ਮਾਤਾ ਕੌਸ਼ਲਿਆ ਹਸਪਤਾਲ ਦੀ ਆਰਥੋ ਓ ਪੀ ਡੀ 'ਚ ਪਹੁੰਚੇ ਮਰੀਜ਼ਾਂ ਨੂੰ ਡਾਕਟਰਾਂ ਦੀ ਗ਼ੈਰ ਮੌਜੂਦਗੀ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਮਰੀਜ਼ਾਂ ਵਿੱਚ ਹੋਰਨਾਂ ਸ਼ਹਿਰਾਂ ਤੇ ਪਿੰਡਾਂ ਤੋਂ ਆਏ ਮਰੀਜ਼ ਵੀ ਸ਼ਾਮਲ ਸਨ। ਹਸਪਤਾਲ ਦੇ ਤਿੰਨ ਡਾਕਟਰਾਂ ਮਹੇਸ਼ ਗੋਇਲ, ਦਿਲਮੋਹਨ ਸਿੰਘ ਅਤੇ ਨਿਰਮਲ ਦਾਸ ਬਾਵਾ ਦੇ ਕਮਰਿਆਂ 'ਤੇ ਤਾਲੇ ਜੜੇ ਵੇਖ ਮਰੀਜ਼ ਨਮੋਸ਼ੀ ਨਾਲ ਵਾਪਸ ਮੁੜਦੇ ਵੇਖੇ ਗਏ।

ਮਰੀਜ਼ਾਂ ਦਾ ਕਹਿਣਾ ਸੀ ਕਿ ਘੱਟੋ ਘੱਟ ਇੱਕ ਡਾਕਟਰ ਤਾਂ ਓ ਪੀ ਡੀ ਡਿਊਟੀ 'ਤੇ ਹੋਣਾ ਚਾਹੀਦਾ ਹੈ ਤਾਂ ਕਿ ਮਰੀਜ਼ ਪ੍ਰੇਸ਼ਾਨੀ ਤੋਂ ਬਚ ਸਕਣ। ਇਸ ਸਬੰਧੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਗਪਾਲਇੰਦਰ ਸਿੰਘ ਤੇ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਉਪਲਬਧ ਨਹੀਂ ਸਨ। ਇਸੇ ਸਮੇਂ ਹਸਪਤਾਲ ਵਿੱਚ ਅਸਲੇ ਨਾਲ ਸਬੰਧਿਤ ਟੈਸਟ ਰਿਪੋਰਟਾਂ ਲਈ ਭਟਕ ਰਹੇ ਸਥਾਨਕ ਧਾਲੀਵਾਲ ਕਲੋਨੀ ਦੇ ਪਰਮਜੀਤ ਸਿੰਘ ਨੇ ਵੀ ਦੋਸ਼ ਲਗਾਇਆ ਕਿ ਉਹ ਕਈ ਕਮਰਿਆਂ ਦੇ ਗੇੜੇ ਲਾ ਚੁੱਕਾ ਹੈ ਪਰ ਉਸਨੂੰ ਉਥੇ ਨਾ ਕੋਈ ਡਾਕਟਰ ਤੇ ਨਾ ਹੀ ਹੋਰ ਕੋਈ ਸਬੰਧਿਤ ਵਿਅਕਤੀ ਮਿਲਿਆ।