ਆਪ ਆਗੂਆਂ ਅਤੇ ਜ਼ਿਲ੍ਹਾ ਟੀਮ ਨੇ ਲਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਲਿਆ ਜਾਇਜ਼ਾ
ਨਵਾਂਸ਼ਹਿਰ- ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਜਿੱਥੇ ਵੀ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਜਾਂ ਬੰਨ੍ਹਾ ਦੀ ਸਥਿਤੀ ਸੰਵੇਦਨਸ਼ੀਲ ਹੈ, ਉੱਥੇ ਆਮ ਆਦਮੀ ਪਾਰਟੀ ਦੇ ਸਗੰਠਨ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਤੇ ਜ਼ਰੂਰਤ ਦੇ ਸਮਾਨ ਉਪਲੱਬਧ ਕਰਵਾਉਣ ਦੀ ਜਿੰਮੇਵਾਰੀ ਸੌਪੀ ਹੋਈ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਪੰਦਰਵਾਲ, ਤਲਵੰਡੀ ਸੀਬੋ ਤੇ ਬੁਰਜ ਟਹਿਲ ਦਾਸ ਦੇ ਬੰਨ੍ਹਾ ਦਾ ਦੌਰਾ ਕਰਦਿਆਂ ਹੋਇਆਂ ਸਤਨਾਮ ਜਲਾਲਪੁਰ ਜਿਲ੍ਹਾ ਪ੍ਰਧਾਨ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਨੇ ਕੀਤਾ।
ਉਹਨਾਂ ਨਾਲ ਹਲਕਾ ਇੰਚਾਰਜ ਨਵਾਂਸ਼ਹਿਰ ਲਲਿਤ ਮੋਹਨ ਪਾਠਕ,ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਗਗਨ ਅਗਨੀਹੋਤਰੀ, ਵਨੀਤ ਜਾਡਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਤੇ ਸਾਡੀ ਮਹਿਲਾ ਞਿੰਗ ਤੋਂ ਨਾਰੀ ਸ਼ਕਤੀ ਦੇ ਪਿੱਲਰ ਬੀਬੀ ਰਾਜਦੀਪ ਸ਼ਰਮਾ ਸਟੇਟ ਜੁਆਇੰਟ ਸਕੱਤਰ, ਜ਼ਿਲਾ ਪ੍ਰਧਾਨ ਪੁਸ਼ਪਾ ਦੇਵੀ, ਰਾਜਵਿੰਦਰ ਕੌਰ ਵੂਮੈਨ ਵਿੰਗ ਕੋਆਰਡੀਨੇਟਰ ਨਵਾਂਸ਼ਹਿਰ, ਗੁਰਪ੍ਰੀਤ ਕੌਰ ਤੇ ਬਲਾਕ ਪ੍ਰਧਾਨ ਦਵਿੰਦਰ ਭਾਰਟਾ ਨਵਾਂਸ਼ਹਿਰ ਅਤੇ ਲਕਸ਼ਮਣ ਦਾਸ ਬੰਗਾ ਨੇ ਵੀ ਬੰਨ੍ਹਾ ਦਾ ਦੌਰਾ ਕੀਤਾ।
ਲਲਿਤ ਮੋਹਣ ਪਾਠਕ ਤੇ ਸਮੂਹ ਜ਼ਿਲ੍ਹੇ ਦੀ ਟੀਮ ਨੇ ਸਹਿਮੇ ਹੋਏ ਲੋਕਾਂ ਨੂੰ ਯਕੀਨ ਦੁਆਇਆ ਕਿ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦਾ ਹਰੇਕ ਵਲੰਟੀਅਰ ਤੁਹਾਡੇ ਲਈ 24 ਘੰਟੇ ਤਿਆਰ ਬਰ ਤਿਆਰ ਖੜਾ ਮਿਲੇਗਾ।
ਇਸ ਮੌਕੇ ਬੀਬੀ ਰਾਜਦੀਪ ਸ਼ਰਮਾ ਨੇ ਕਿਹਾ ਕਿ ਬੰਨ੍ਹ ਤੋਂ ਪਾਣੀ ਕਾਫੀ ਦੂਰ ਜਾ ਚੁੱਕਾ ਹੈ, ਹੁਣ ਘਬਰਾਉਣ ਦੀ ਕੋਈ ਲੋੜ ਨਹੀ ਹੈ, ਪਰ ਫਿਰ ਵੀ ਅਸੀ ਇੱਕ ਸੈਨਿਕ ਦੀ ਤਰ੍ਹਾਂ ਮੁਸਤੈਦ ਰਹਿਣਾ ਹੈ।
ਇਸ ਦੀ ਜਾਣਕਾਰੀ ਮੀਡਿਆ ਨੂੰ ਦਿੰਦੇ ਹੋਏ ਚੰਦਰ ਮੋਹਣ ਜੇਡੀ ਜਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਕਿ ਜੇਕਰ ਕਿਸੇ ਵੀ ਪੀੜਤ ਨੂੰ ਕੋਈ ਸਮੱਸਿਆ ਆਉੰਦੀ ਹੈ ਤਾਂ ਉਹ ਜਿਲ੍ਹੇ ਦੇ ਕਿਸੇ ਵੀ ਆਹੁਦੇਦਾਰ ਜਾਂ ਵਲੰਟੀਅਰ ਨਾਲ ਸਪੰਰਕ ਕਰ ਸਕਦਾ ਹੈ, ਤੁਹਾਡੀ ਪ੍ਰਸ਼ਾਸਨ ਵਲੋਂ ਵੀ ਪੂਰੀ ਸੁਣਵਾਈ ਹੋਵੇਗੀ। ਇਸ ਮੌਕੇ ਪਿੰਡ ਵਾਸੀ ਵੀ ਹਾਜ਼ਰ ਸਨ।