ਪਿੰਡ ਰਣੀਆਂ 'ਚ ਮੋਮੀ ਗੋਤ ਜਠੇਰੇ ਦਾ ਸਲਾਨਾ ਜੋੜ ਮੇਲਾ ਧੂਮ ਧਾਮ ਨਾਲ ਮਨਾਇਆ

ਲੁਧਿਆਣਾ - ਬਾਬਾ ਮੀਖੋ ਜੀ ਦੀ ਯਾਦ 'ਚ ਮੋਮੀ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਪਿੰਡ ਰਣੀਆਂ ਜ਼ਿਲ੍ਹਾ ਲੁਧਿਆਣਾ ਵਿਖੇ ਬਾਬਾ ਮੀਖੋ ਜੀ ਦੇ ਅਸਥਾਨ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸਕਿੰਦਰ ਸਿੰਘ ਲਹਾਰਾ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਰਾਹੀਂ ਬਾਬਾ ਮੀਖੋ ਜੀ ਦੇ ਜੀਵਨ ਤੇ ਚਾਨਣਾ ਪਾਇਆ।

ਲੁਧਿਆਣਾ - ਬਾਬਾ ਮੀਖੋ ਜੀ ਦੀ ਯਾਦ 'ਚ ਮੋਮੀ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ   ਪਿੰਡ ਰਣੀਆਂ ਜ਼ਿਲ੍ਹਾ ਲੁਧਿਆਣਾ ਵਿਖੇ ਬਾਬਾ ਮੀਖੋ ਜੀ ਦੇ ਅਸਥਾਨ ਤੇ  ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ  ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ  ਪਾਏ ਗਏ। ਉਪਰੰਤ ਸਕਿੰਦਰ ਸਿੰਘ ਲਹਾਰਾ ਦੇ  ਢਾਡੀ ਜੱਥੇ ਨੇ ਢਾਡੀ ਵਾਰਾਂ ਰਾਹੀਂ ਬਾਬਾ ਮੀਖੋ ਜੀ ਦੇ ਜੀਵਨ ਤੇ ਚਾਨਣਾ ਪਾਇਆ।
 ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਕੌਮ ਵੱਲੋਂ ਬੰਦੀ ਛੋੜ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਬੰਦੀ ਛੋੜ ਦਿਹਾੜੇ ਦਾ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਜੁੜਦਾ ਹੈ। ਛੇਵੇਂ ਪਾਤਸ਼ਾਹ ਆਪਣੇ ਨਾਲ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਰਿਹਾਅ  ਕਰਵਾਉਣ ਮਗਰੋਂ ਇਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ, ਜਿਸ 'ਤੇ ਸੰਗਤਾਂ ਨੇ ਘਿਓ ਦੇ ਦੀਵੇ ਬਾਲ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ। ਇਹ ਪ੍ਰੰਪਰਾ ਅੱਜ ਵੀ ਲਗਾਤਾਰ ਜਾਰੀ ਹੈ।
ਇਸ ਮੌਕੇ ਵਿਧਾਇਕ ਸੰਗੋਵਾਲ ਨੇ ਕਿਹਾ ਕਿ ਬਾਬਾ ਮੀਖੋ ਜੀ ਦੇ ਅਸਥਾਨ ਰਣੀਆਂ ਵਿਖੇ ਪੂਰੇ ਪੰਜਾਬ ਤੋਂ ਮੋਮੀ ਗੋਤ ਜਠੇਰੇ ਦੀ ਸੰਗਤਾਂ ਪੂਰੇ ਪਰਿਵਾਰ ਸਮੇਤ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੀਆਂ ਹਨ ਅਤੇ ਬਾਬਾ ਮੀਖੋ ਜੀ ਦੇ ਅਸਥਾਨ ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ। ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ,ਮਹੰਤ ਸੁਆਮੀ ਰਾਮੇਸ਼ਵਰ ਨੰਦ ਜੀ ਤਪੋਵਨ ਕੁਟੀਆ ਰਣੀਆਂ, ਸਰਪੰਚ ਚਰਨਜੀਤ ਸਿੰਘ ਚੰਨਾ ਰਣੀਆਂ, ਤਨਵੀਰ ਸਿੰਘ ਰਣੀਆਂ ਸਾਬਕਾ ਮੈਂਬਰ ਜ਼ਿਲ੍ਹਾ ਪਰੀਸ਼ਦ ਅਤੇ ਹੋਰ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। 
ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਚੇਅਰਮੈਨ ਬਾਬਾ ਮੀਖੋ ਜੀ ਪ੍ਰਬੰਧਕ ਕਮੇਟੀ, ਪ੍ਰਧਾਨ ਹਰਵਿੰਦਰ ਸਿੰਘ ਬਿੰਦਰ ਰਣੀਆਂ, ਸਰਪੰਚ ਚਰਨਜੀਤ ਸਿੰਘ ਚੰਨਾ ਰਣੀਆਂ, ਦਵਿੰਦਰ ਪਾਲ ਸਿੰਘ ਲਾਡੀ, ਬਲਰਾਜ ਸਿੰਘ ਸੋਨੂ ਗਿੱਲ ਮੀਡੀਆ ਇੰਚਾਰਜ, ਜਸਵੀਰ ਸਿੰਘ ਸੈਕਟਰੀ, ਠੇਕੇਦਾਰ ਚਰਨਜੀਤ ਸਿੰਘ, ਗੁਰਮੀਤ ਸਿੰਘ ਖਜਾਨਚੀ, ਰਾਮ ਲਾਲ ਸਰਪੰਚ ਭਾਗਸਿੰਘਪੁਰਾ, ਪਾਲ ਰਾਮ ਪਾਲੀ ਮੈਂਬਰ, ਰਾਮ ਸੁਖਦੇਵ ਸਾਬਕਾ ਸਰਪੰਚ, ਰਾਮ ਲਾਲ ਭਾਗ ਸਿੰਘਪੁਰਾ, ਮੋਹਣ ਲਾਲ, ਰਾਜਿੰਦਰ ਕੁਮਾਰ, ਦਵਿੰਦਰ ਸਿੰਘ ਮੋਮੀ, ਦਵਿੰਦਰ ਸਿੰਘ ਸੰਗੋਵਾਲ, ਚੰਦ ਸਿੰਘ ਰਣੀਆਂ, ਦਵਿੰਦਰ ਸਿੰਘ ਸੰਗੋਵਾਲ ਐਕਸੀਅਨ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਸੰਨੀ, ਮਨਦੀਪ ਸਿੰਘ, ਮੋਹਣ ਸਿੰਘ, ਮੱਖਣ ਰਾਮ, ਦਵਿੰਦਰ ਸਿੰਘ, ਰਣਵੀਰ ਸਿੰਘ ਰਾਣਾ, ਅਵਤਾਰ ਸਿੰਘ ਮਿੰਟੂ, ਕਰਤਾਰ ਸਿੰਘ ਸੰਗੋਵਾਲ, ਸਾਬਕਾ ਸਰਪੰਚ ਮੋਹਣ ਸਿੰਘ ਨਗਰ, ਆਦਿ ਹਾਜ਼ਰ ਸਨ।