ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਸ਼ਹੀਦਾਂ ਦੇ ਸੁਪਨੇ ਕਰੇਗੀ ਸਾਕਾਰ-ਵਜ਼ੀਰ ਮੋਹਿੰਦਰ ਭਗਤ

ਨਵਾਂਸ਼ਹਿਰ, 29 ਸਤੰਬਰ - ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਦੇ 117ਵੇਂ ਜਨਮ ਦਿਨ ਤੇ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਨਵਾਂਸ਼ਹਿਰ ਪ੍ਰਸ਼ਾਸਨ ਵਲੋਂ ਦੋ ਦਿਨਾ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ | ਇਸ ਸਮਾਗਮ 'ਚ ਉਚੇਚੇ ਤੌਰ ਤੇ ਪਹੁੰਚੇ ਹਾਲ ਹੀ ਪੰਜਾਬ ਸਰਕਾਰ ਵਲੋਂ ਬਣਾਏ ਕੈਬਨਿਟ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਪੱਤਰਕਾਰਾਂ ਵਲੋਂ ਕੀਤੇ ਤਿੱਖੇ ਸਵਾਲਾਂ ਦੇ ਜਵਾਬ ਬੜੀ ਹੀ ਨਿਮਰਤਾ ਸਹਿਤ ਦਿੱਤੇ | ਇੱਥੇ ਇਹ ਖਾਸੀਅਤ ਰਹੀ ਕਿ ਸ੍ਰੀ ਮੋਹਿੰਦਰ ਭਗਤ ਪੰਜਾਬ ਸਰਕਾਰ 'ਚ ਇਸ ਸਮੇਂ ਅਹਿਮ ਵਜ਼ੀਰ ਹੋਣ ਦੇ ਬਾਵਜੂਦ ਬਿਨਾਂ ਸੁਰੱਖਿਆ ਕਰਮੀਆਂ ਦੇ ਆਮ ਘਰਾਂ ਦੇ ਕਾਕਿਆਂ ਵਾਂਗ ਬਿਨਾਂ ਰੋਕ ਟੋਕ ਘੁੰਮਦੇ ਰਹੇ |

ਇਸ ਮੌਕੇ ਸ੍ਰੀ ਭਗਤ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਅੱਜ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮਹਾਂ ਨਾਇਕ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ 117 ਵਾਂ ਜਨਮ ਦਿਨ ਹੈ | ਉਨ੍ਹਾਂ ਦਾ ਜਨਮ ਜ਼ਿਲ੍ਹਾ ਸੈਫਲਾਬਾਦ ਤਹਿਸੀਲ ਜੜ੍ਹਾਂਵਾਲਾ ਦੇ ਪਿੰਡ ਬੰਗਾ (ਹੁਣ ਪਾਕਿਸਤਾਨ ਵਿਚ) ਵਿਖੇ 28 ਸਤੰਬਰ 1907 ਵਿਚ ਹੋਇਆ | ਜਿਸ ਹਵੇਲੀ ਵਿਚ ਉਨ੍ਹਾਂ ਦਾ ਜਨਮ ਹੋਇਆ ਉਸ ਹਵੇਲੀ ਨੂੰ  ਪਾਕਿਸਤਾਨੀ ਵੀਰ ਸਾਕਿਬ ਨੇ ਮਿਊਜ਼ੀਅਮ ਦੇ ਤੌਰ 'ਤੇ ਸੰਭਾਲ ਕੇ ਰੱਖਿਆ ਹੈ | ਜਿੱਥੇ ਉਨ੍ਹਾਂ ਨੇ ਆਜ਼ਾਦੀ ਸੰਗਰਾਮੀਆਂ ਦੀਆਂ 400 ਤਸਵੀਰਾਂ ਸਜਾਈਆਂ ਹੋਈਆਂ ਹਨ | ਭਗਤ ਸਿੰਘ ਦੀ ਸਿਰਫ਼ 23 ਸਾਲਾਂ ਦੀ ਜ਼ਿੰਦਗੀ ਵਿਚਾਰਧਾਰਕ ਅਤੇ ਰਾਜਨੀਤਿਕ ਸੰਘਰਸ਼ਾਂ ਨਾਲ ਭਰੀ ਹੋਈ ਵੱਡੀ ਗਾਥਾ ਹੈ ਜੋ ਦੇਸ਼ ਵਾਸੀਆਂ ਲਈ ਵਿਸ਼ੇਸ਼ ਕਰ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਮਈ ਹੈ | 
ਭਗਤ ਸਿੰਘ ਇਕ ਚਿੰਤਕ, ਚੰਗੇ ਜਥੇਬੰਦਕ, ਪ੍ਰਭਾਵਸ਼ਾਲੀ ਬੁਲਾਰੇ, ਵਧੀਆ ਆਗੂ ਅਤੇ ਤਰਕ ਨੂੰ  ਪ੍ਰਧਾਨਤਾ ਦੇਣ ਵਾਲੇ ਵਿਅਕਤੀ ਸਨ | ਭਗਤ ਸਿੰਘ 1923 ਵਿਚ ਘਰਦਿਆਂ ਦੇ ਨਾਂਅ ਇਕ ਚਿੱਠੀ ਲਿਖ ਕੇ ਘਰੋਂ ਕਾਨਪੁਰ ਚਲਾ ਗਿਆ ਕਿ ਉਸ ਦੀ ਜ਼ਿੰਦਗੀ ਦਾ ਵੱਡਾ ਉਦੇਸ਼ ਜੰਗੇ-ਅਜ਼ਾਦੀ ਹੈ | ਉੱਥੇ ਉਸ ਨੇ ਗਣੇਸ਼ ਸ਼ੰਕਰ ਵਿਦਿਆਰਥੀ ਦੇ 'ਪ੍ਰਤਾਪ' ਅਖ਼ਬਾਰ ਵਿਚ ਕੰਮ ਕੀਤਾ | ਉੱਥੇ ਉਸ ਨੇ ਬੱਬਰ ਅਕਾਲੀ ਲਹਿਰ ਤੇ 'ਹੋਲੀ ਦੇ ਦਿਨ ਲਹੂ ਦੇ ਛੱਟੇ' ਲੇਖ ਲਿਖਿਆ | ਨੈਸ਼ਨਲ ਕਾਲਜ ਲਾਹੌਰ 'ਚ ਪੜ੍ਹਦਿਆਂ ਭਗਤ ਸਿੰਘ ਨੂੰ  ਵਿਗਿਆਨਕ ਸੋਚ ਭਗਵਤੀ ਚਰਨ ਵੋਹਰਾ ਤੋਂ ਮਿਲੀ | ਇਸ ਸੋਚ ਸਦਕਾ ਭਗਤ ਸਿੰਘ ਵਲੋਂ ਅਰਾਜਕਤਾਵਾਦ, ਸਮਾਜਵਾਦ ਕੀ ਹੁੰਦਾ ਹੈ, ਮੈਂ ਨਾਸਤਿਕ ਕਿਉਂ ਹਾਂ, ਬੰਦ ਦਾ ਫ਼ਲਸਫ਼ਾ, ਇਨਕਲਾਬ ਜ਼ਿੰਦਾਬਾਦ, ਸੁਖਦੇਵ ਨੂੰ  ਖ਼ਤ, ਕਸ਼ਟਾਂ ਤੋਂ ਭੱਜਣਾ ਕਾਇਰਤਾ ਹੈ, ਕੌਮ ਦੇ ਨਾਂ ਸੰਦੇਸ਼, ਆਜ਼ਾਦੀ ਦੀ ਲੜਾਈ ਅਤੇ ਉਸ ਤੋਂ ਬਾਅਦ, ਫਾਂਸੀ ਨਹੀਂ ਸਾਨੂੰ ਗੋਲੀ ਨਾਲ ਉਡਾਇਆ ਜਾਵੇ ਆਦਿ ਲਿਖਤਾਂ ਅਤੇ ਹੋਰ ਖ਼ਤ ਲਿਖੇ ਗਏ ਜੋ ਕਿ ਉਸ ਦੀ ਪੁਖ਼ਤਾ ਸਮਝ ਦਾ ਸਬੂਤ ਹਨ | 
ਉਨ੍ਹਾਂ ਕਿਹਾ ਕਿ ਅੱਜ ਸਾਨੂੰ ਭਗਤ ਸਿੰਘ ਅਤੇ ਉਸ ਦੇ ਸਾਥੀ ਕ੍ਰਾਂਤੀਕਾਰੀਆਂ ਨੂੰ  ਯਾਦ ਕਰਦਿਆਂ ਉਨ੍ਹਾਂ ਦੀ ਵਿਚਾਰਧਾਰਾ, ਰਾਜਸੀ ਸੂਝ ਅਤੇ ਸੰਘਰਸ਼ ਮਈ ਜੀਵਨ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ, ਇਹ ਹੀ ਉਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਨੂੰ  ਸੱਚੀ ਸ਼ਰਧਾਂਜਲੀ ਹੋਵੇਗੀ | ਜ਼ਿਲ੍ਹੇ 'ਚ ਸ਼ਹੀਦ ਭਗਤ ਸਿੰਘ ਦੇ ਨਾਂਅ ਤੇ ਮੈਡੀਕਲ ਕਾਲਜ, ਬੀਬੀਆਂ ਦੇ ਖਾਤਿਆਂ 'ਚ 1-1 ਹਜ਼ਾਰ ਰੁਪਏ ਯੋਜਨਾ ਸ਼ੁਰੂ ਕਰਨ ਦੇ ਕੀਤੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਜਲਦੀ ਹੀ ਆਪਣੇ ਵਲੋਂ ਕੀਤਾ ਹੋਇਆ ਹਰ ਇਕ ਵਾਅਦਾ ਪੂਰਾ ਕਰੇਗੀ | ਨਸ਼ਿਆਂ ਦੀ ਤਸਕਰੀ ਨੂੰ  ਰੋਕਣ ਸਬੰਧੀ ਉਨ੍ਹਾਂ ਕਿਹਾ ਕਿ ਕਿਸੇ ਵੀ ਬੁਰਾਈ ਨੂੰ  ਖ਼ਤਮ ਕਰਨ ਲਈ ਸਮਾਂ ਜ਼ਰੂਰ ਲੱਗਦਾ ਹੈ ਪਰ ਇਸ ਨੂੰ  ਖ਼ਤਮ ਕੀਤਾ ਜਾਵੇਗਾ |