30 ਸਤੰਬਰ ਤੱਕ ਦਾਖ਼ਲਾ ਮਿਤੀ ਵਿੱਚ ਵਾਧੇ ਦਾ ਸਵਾਗਤ

ਮਾਹਿਲਪੁਰ, 26 ਸਤੰਬਰ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਪਣੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੇ ਵੱਖ-ਵੱਖ ਕੋਰਸਾਂ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਲਈ ਲੇਟ ਫੀਸ ਨਾਲ ਦਾਖਿਲਾ ਮਿਤੀ ਵਿੱਚ ਹੁਣ ਮਿਤੀ 30 ਸਤੰਬਰ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਫੈਸਲੇ ਦਾ ਸਵਾਗਤ ਕਰਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਵਲੋਂ ਯੂਜੀ ਅਤੇ ਪੀਜੀ ਦੇ ਵੱਖ-ਵੱਖ ਕੋਰਸਾਂ ਵਿੱਚ ਦਾਖਲ ਹੋਣ ਦੇ ਚਾਹਵਾਨ ਵਿਦਿਆਰਥੀ ਹੁਣ ਮਿਤੀ 30 ਸਤੰਬਰ ਤੱਕ ਲੇਟ ਫੀਸ ਦੇ ਕੇ ਕਾਲਜ ਵਿੱਚ ਦਾਖਲਾ ਹਾਸਿਲ ਕਰ ਸਕਦੇ ਹਨ ।

ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਸੈਸ਼ਨ 2024-25 ਦੌਰਾਨ ਵੱਖ-ਵੱਖ ਕੋਰਸਾਂ ਵਿੱਚ ਅਜੇ ਤੱਕ ਦਾਖਿਲਾ ਨਾ ਲੈਣ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ ਅਤੇ ਉਨ੍ਹਾਂ ਦਾਖ਼ਲੇ ਦੇ ਇਛੁੱਕ ਵਿਦਿਆਰਥੀਆ ਨੂੰ ਇਸ ਮੌਕੇ ਦਾ ਲਾਭ ਲੈਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਕਾਲਜ ਵਿੱਚ ਅਨੇਕਾਂ ਕੋਰਸਾਂ ਵਿੱਚ ਸੀਮਤ ਸੀਟਾਂ ਚੱਲ ਰਹੀਆਂ ਹਨ ਅਤੇ ਦਾਖਲ ਹੋਣ ਦੇ ਚਾਹਵਾਨ ਵਿਦਿਆਰਥੀ ਕਾਲਜ ਵਿੱਚ ਸਥਿਤ ਦਾਖਲਾ ਅਤੇ ਕੌਂਸਲਿੰਗ ਸੈਲ ਵਿੱਚ ਪੁੱਜ ਕੇ ਆਪਣੇ ਮਨਪਸੰਦ ਕੋਰਸ ਵਿੱਚ ਦਾਖਲਾ ਹਾਸਿਲ ਕਰ ਸਕਦੇ ਹਨ। ਉਨਾਂ ਕਿਹਾ ਕਿ ਸੰਸਥਾ ਵੱਲੋਂ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਵੱਖ ਵੱਖ ਵਜੀਫ਼ਾ ਰਾਸ਼ੀ ਸਕੀਮਾਂ ਹਨ ਅਤੇ ਫੀਸਾਂ ਵਿੱਚ ਵਿਸ਼ੇਸ਼ ਰਿਆਇਤਾਂ ਵੀ ਉਪਲਬਧ ਹਨ।