
ਦਾਨੀਆਂ ਦੀ ਬਦੌਲਤ ਬੀ.ਡੀ.ਸੀ ਵਲੋਂ ਪੰਜ ਸੌ ਰੁਪਏ ਪ੍ਰਤੀ ਬਲੱਡ ਯੂਨਿਟ ਟੈਸਟ ਫੀਸ ਘਟਾਉਣ ਦਾ ਫ਼ੈਸਲਾ।
ਨਵਾਂਸ਼ਹਿਰ - ਦਿਨ-ਰਾਤ ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ ਬਲੱਡ ਸੈਂਟਰ ਵਲੋਂ ਪਹਿਲੀ ਅਕਤੂਬਰ (ਕੌਮੀ ਖੂਨਦਾਨ ਦਿਵਸ) ਨੂੰ ਮਨਾਉਣ ਵਾਸਤੇ ਅਕਤੂਬਰ ਮਹੀਨੇ ਪ੍ਰਤੀ ਬਲੱਡ ਯੂਨਿਟ ਪੰਜ ਸੌ ਰੁਪਏ ਘਟਾਉਣ ਦਾ ਫੈਸਲਾ ਕੀਤਾ ਹੈ। ਬੀ ਡੀ ਸੀ ਵਿਖੇ ਵਿਸ਼ੇਸ਼ ਮੀਟਿੰਗ ਐਸ.ਕੇ. ਸਰੀਨ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜੇ ਐਸ ਗਿੱਦਾ, ਪ੍ਰਵੇਸ਼ ਕੁਮਾਰ, ਜੀ ਐਸ ਤੂਰ, ਪੀ ਆਰ ਕਾਲ੍ਹੀਆ, ਅੰਜੂ ਸਰੀਨ,
ਨਵਾਂਸ਼ਹਿਰ - ਦਿਨ-ਰਾਤ ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ ਬਲੱਡ ਸੈਂਟਰ ਵਲੋਂ ਪਹਿਲੀ ਅਕਤੂਬਰ (ਕੌਮੀ ਖੂਨਦਾਨ ਦਿਵਸ) ਨੂੰ ਮਨਾਉਣ ਵਾਸਤੇ ਅਕਤੂਬਰ ਮਹੀਨੇ ਪ੍ਰਤੀ ਬਲੱਡ ਯੂਨਿਟ ਪੰਜ ਸੌ ਰੁਪਏ ਘਟਾਉਣ ਦਾ ਫੈਸਲਾ ਕੀਤਾ ਹੈ। ਬੀ ਡੀ ਸੀ ਵਿਖੇ ਵਿਸ਼ੇਸ਼ ਮੀਟਿੰਗ ਐਸ.ਕੇ. ਸਰੀਨ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜੇ ਐਸ ਗਿੱਦਾ, ਪ੍ਰਵੇਸ਼ ਕੁਮਾਰ, ਜੀ ਐਸ ਤੂਰ, ਪੀ ਆਰ ਕਾਲ੍ਹੀਆ, ਅੰਜੂ ਸਰੀਨ, ਜੋਗਾ ਸਿੰਘ ਸਾਧੜਾ, ਰਾਜਿੰਦਰ ਕੌਰ ਗਿੱਦਾ, ਡਾ: ਅਜੇ ਬੱਗਾ ਅਤੇ ਸਟਾਫ ਵਲੋਂ ਮੈਨੇਜਰ ਮਨਮੀਤ ਸਿੰਘ, ਰਾਜੀਵ ਭਾਰਦਵਾਜ, ਅਨੀਤਾ ਕੁਮਾਰੀ,ਮਲਕੀਅਤ ਸਿੰਘ ਸੜੋਆ, ਮੁਕੇਸ਼ ਕਾਹਮਾ, ਜਸਪ੍ਰੀਤ ਕੌਰ, ਸੁਨੈਨਾ ਸ਼ਰਮਾ, ਮੰਦਨਾ ਤੇ ਮਨਦੀਪ ਕੌਰ ਨੇ ਭਾਗ ਲਿਆ।
ਮੀਟਿੰਗ ਵਲੋਂ ਉਹਨਾਂ ਦਾਨੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਪਹਿਲੀ ਅਕਤੂਬਰ ਤੋਂ ਮਹੀਨੇ ਭਰ ਲਈ ਜਾਰੀ ਕੀਤੇ ਜਾਣ ਵਾਲ੍ਹੇ ਬਲੱਡ ਯੂਨਿਟਾਂ ਦੀਆਂ ਟੈਸਟ ਫੀਸਾਂ ਤੇ ਪ੍ਰਤੀ ਯੂਨਿਟ ਪੰਜ ਸੌ ਰੁਪਏ ਦੀ ਛੋਟ ਦੇਣ ਲਈ ਵਿਸ਼ੇਸ਼ ਯੋਗਦਾਨ ਪਾਇਆ ਹੈ। ਸ਼ਹਿਰ ਦੇ ਪਤਵੰਤੇ ਸੱਜਣਾਂ ਵਲੋਂ ਆਪਣੇ ਪਿਆਰਿਆਂ ਦੇ ਜਨਮ ਦਿਨਾਂ, ਵਿਆਹ ਵਰ੍ਹੇਗੰਢ ਦਿਨਾਂ ਅਤੇ ਬਜ਼ੁਰਗਾਂ ਦੀਆਂ ਬਰਸੀਆਂ ਮਨਾਉਂਦਿਆਂ ਰਿਫਰੈਸ਼ਮੈਂਟ ਸੇਵਾ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਰਹੇ ਹਨ ਇਸ ਤਰ੍ਹਾਂ ਹੁਣ ਤੱਕ 13 ਪ੍ਰੀਵਾਰ ਆਪਣੇ ਵਲੋਂ ਉਕੱਤ ਸਹਿਯੋਗ ਪਾ ਚੁੱਕੇ ਹਨ। ਇਸੇ ਲੜੀ ਵਿੱਚ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੀਆਂ ਸ਼ਖ਼ਸੀਅਤਾਂ ਧਰਮਸ਼ਾਲਾ ਵਾਸੀ ਡਾਇਰੈਕਟਰ ਬੀ.ਡੀ.ਸੀ ਡਾ: ਵਿਸ਼ਵ ਮੋਹਿਨੀ ਅਤੇ ਓਮ ਕੱਟ ਪੀਸ ਦੇ ਪ੍ਰਵੇਸ਼ ਕੁਮਾਰ ਜੀ ਕੈਸ਼ੀਅਰ ਬੀ.ਡੀ.ਸੀ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਥੈਲੇਸੀਮੀਆ ਪੀੜਤ ਇੱਕ-ਇੱਕ ਬੱਚੇ ਨੂੰ ਸਾਲ ਭਰ ਜਾਰੀ ਕੀਤੇ ਜਾਣ ਵਾਲ੍ਹੇ ਬਲੱਡ ਯੂਨਿਟਾਂ ਦੀਆਂ ਟੈਸਟ ਫੀਸਾਂ ਦਾ ਖਰਚ ਵੀਹ ਹਜਾਰ ਰੁਪਏ ਪ੍ਰਤੀ ਬੱਚਾ ਅਦਾ ਕੀਤਾ ਹੈ। ਬੀ.ਡੀ.ਸੀ ਐਗਜੈਕਿਟਵ ਵਲੋਂ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ
ਕਿ ਬੀ.ਡੀ.ਸੀ ਬਲੱਡ ਸੈਂਟਰ ਦੀ ਹਰ ਤਰ੍ਹਾਂ ਸਹਾਇਤਾ ਕੀਤੀ ਜਾਵੇ ਤਾਂ ਕਿ ਲੋੜਵੰਦਾਂ ਨੂੰ ਸਾਫ, ਮਿਆਰੀ ਤੇ ਸਿਹਤਮੰਦ ਬਲੱਡ ਮੁੱਹਈਆ ਕਰਵਾਇਆ ਜਾ ਸਕੇ
