ਆਦਿੱਤਿਆ ਰਾਣਾ ਅਤੇ ਵਿਕਰਾਂਤ ਰਾਣਾ ਨੇ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਵਾਲੀਵਾਲ ਵਿੱਚ ਗੋਲਡ ਅਤੇ ਬਰਾਊਨ ਮੈਡਲ ਜਿੱਤਿਆ

ਡੇਰਾਬਸੀ , 26 ਸਤੰਬਰ- ਇਥੋਂ ਦੇ ਨਜ਼ਦੀਕੀ ਪਿੰਡ ਸਮਗੋਲੀ ਦੇ ਵਸਨੀਕ ਆਦਿੱਤਿਆ ਰਾਣਾ ਅਤੇ ਵਿਕਰਾਂਤ ਰਾਣਾ ਜਿਨਾਂ ਨੇ ਪਹਿਲਾ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜ਼ਿਲ੍ਹਾ ਪੱਧਰ ਤੇ ਵਾਲੀਵਾਲ ਵਿੱਚ ਗੋਲਡ ਅਤੇ ਬਰਾਊਨ ਮੈਡਲ ਜਿੱਤਿਆ ਹੈ। ਉਨ੍ਹਾਂ ਮੈਡਲ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਪਿੰਡ ਸਮਗੋਲੀ ਦੇ ਸਾਬਕਾ ਸਰਪੰਚ ਅਨੀਲ ਰਾਣਾ ਨੇ ਦੱਸਿਆ ਕਿ ਉਸ ਦੇ ਲੜਕਿਆਂ ਨੂੰ ਬਚਪਨ ਤੋਂ ਹੀ ਖੇਡਣ ਦਾ ਬਹੁਤ ਸ਼ੌਕ ਸੀ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਮੈਡਲ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਸ ਦੇ ਪੁੱਤਰ ਆਦਿੱਤਿਆ ਰਾਣਾ ਨੇ ਇੰਡੀਆ ਵਾਲੀਵਾਲ ਟੀਮ ਵਿਚ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ ਦੱਸਿਆ ਕਿ ਆਦਿੱਤਿਆ ਰਾਣਾ ਨੇ ਸੂਬਾ ਪੱਧਰ ਅਤੇ ਨੈਸ਼ਨਲ ਪੱਧਰ ਤੇ ਵੀ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜ ਚੁੱਕੇ ਹਨ। ਵਿਕਰਾਂਤ ਰਾਣਾ ਵੀ ਨੈਸ਼ਨਲ ਪੱਧਰ ਤੇ ਵਾਲੀਵਾਲ ਖੇਡ ਚੁੱਕੇ ਹਨ।‌ ਜਿਸ ਤੋਂ ਬਾਅਦ ਪਿੰਡ ਵਿੱਚ ਖੁਸੀ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਭਰਾ ਖੇਡਾਂ ਦੇ ਨਾਲ ਪੜਾਈ ਵੀ ਕਰ ਰਹੇ ਹਨ।