ਬਿਕਰਮਜੀਤ ਸਿੰਘ ਬਰਾੜ ਹੋਣਗੇ ਡੇਰਾਬੱਸੀ ਦੇ ਨਵੇਂ ਡੀਐੱਸਪੀ

ਡੇਰਾਬਸੀ , 25 ਸਤੰਬਰ- ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਸਬ ਡਵੀਜਨ ਲੈਵਲ ਤੇ ਵੱਡੇ ਪੱਧਰ ਤੇ ਡੀਐੱਸਪੀ ਬਦਲੇ ਗਏ ਹਨ ਜਿਸ ਤਹਿਤ ਡੇਰਾਬੱਸੀ ਸਬ ਡਿਵੀਜ਼ਨ ਦੇ ਏਸੀਪੀ ਜਯੰਤ ਪੁਰੀ ਦੀ ਥਾਂ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੂੰ ਡੀਐੱਸਪੀ ਡੇਰਾਬੱਸੀ ਤੈਨਾਤ ਕੀਤਾ ਗਿਆ ਹੈ। ਮੰਗਲਵਾਰ ਨੂੰ ਡੀਐੱਸਪੀ ਬਿਕਰਮ ਬਰਾੜ ਜਿਨ੍ਹਾਂ ਐਨਕਾਊਂਟਰ ਸਪੈਸ਼ਲਿਸਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਜੋ ਕਿ ਸੰਗਠਿਤ ਅਪਰਾਧ ਰੋਕੂ ਟੀਮ (ਓੱਕੂ) ਦੇ ਵੀ ਮੈਂਬਰ ਹਨ।

ਇਸ ਤੋਂ ਪਹਿਲਾਂ ਉਹ ਸਬ ਡਵੀਜ਼ਨ ਰਾਜਪੁਰਾ ਅਤੇ ਜ਼ੀਰਕਪੁਰ ਵਿਖੇ ਡੀਐੱਸਪੀ ਵਜੋਂ ਤਾਇਨਾਤ ਸਨ। ਇਸ ਮੌਕੇ ਗੱਲਬਾਤ ਕਰਦਿਆਂ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡੇਰਾਬੱਸੀ ਸਬ ਡਵੀਜਨ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਤਰ ਵਿੱਚ ਕਿਸੇ ਨੂੰ ਵੀ ਨਸ਼ੇ ਦੀ ਤਸਕਰੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਨਸ਼ੇ ਦੀ ਤਸਕਰੀ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 
ਉਨ੍ਹਾਂ ਵੱਲੋਂ ਡੇਰਾਬੱਸੀ ਸ਼ਹਿਰ ਦੇ ਵਸਨੀਕਾਂ ਤੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਦੇ ਲਈ ਸਹਿਯੋਗ ਦੀ ਮੰਗ ਕੀਤੀ। ਡੇਰਾਬੱਸੀ ਸ਼ਹਿਰ ਦੇ ਬਾਜ਼ਾਰਾਂ ’ਚ ਰੋਜ਼ਾਨਾ ਲੱਗਦੇ ਸੜਕੀ ਜਾਮ ਸੰਬੰਧੀ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਾਜ਼ਾਰਾਂ ਦੇ ਵਿੱਚ ਪੈਟਰੋਲਿੰਗ ਪਾਰਟੀ ਦੀਆਂ ਟੀਮਾਂ ਦੀ ਗਸਤ ਵਧਾਈ ਜਾਵੇਗੀ।