ਰਾਹੋਂ ਗੁਰਮਤਿ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜਰੀ

ਨਵਾਂਸ਼ਹਿਰ - ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਮਹਾਨ ਕੀਰਤਨ ਦਰਬਾਰ 4, 5 ਅਤੇ 6 ਨਵੰਬਰ ਨੂੰ ਨਵਾਂ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ ਹਨ। ਉਸ ਕੀਰਤਨ ਦਰਬਾਰ ਨੂੰ ਸਮਰਪਿਤ ਸੁਸਾਇਟੀ ਵਲੋਂ ਜਿਲੇ ਭਰ ਵਿੱਚ ਪਿੰਡ ਪਿੰਡ ਗੁਰਮਤਿ ਸਮਾਗਮਾਂ ਦੀ ਲੜੀ ਨਿਰੰਤਰ ਜਾਰੀ ਹੈ। ਇਸੇ ਹੀ ਸਬੰਧ ਵਿੱਚ ਸਤਵੇਂ ਸਮਾਗਮ ਸਥਾਨਕ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਬੜੀ ਸ਼ਰਧਾ ਪ੍ਰੇਮ ਅਤੇ ਸਤਿਕਾਰ ਸਹਿਤ ਕਰਵਾਏ ਗਏ। ਸਮਾਗਮ ਦੀ ਆਰੰਭਤਾ ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਹੋਈ।

 ਇਸ ਤੋਂ ਬਾਅਦ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸੁਖਜੀਤ ਸਿੰਘ ਕੁਹਾੜਕਾ ਦੇ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮੁੱਚੀਆਂ ਸੰਗਤਾਂ ਨੇ ਭਾਈ ਸਾਹਿਬ ਨਾਲ ਕੀਰਤਨ ਕਰਨ ਦਾ ਸਾਥ ਦੇ ਕੇ ਮਾਹੌਲ ਨੂੰ ਰੂਹਾਨੀਅਤ ਭਰਪੂਰ ਬਣਾ ਦਿੱਤਾ। ਇਸ ਉਪਰੰਤ ਪੰਥ ਦੇ ਵਿਦਵਾਨ ਅਤੇ ਚਿੰਤਕ ਪ੍ਰੋਫੈਸਰ ਸਰਬਜੀਤ ਸਿੰਘ ਰੇੜਕਾ ਨੇ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਭਾਈ। ਉਹਨਾਂ ਨੇ "ਨਾਨਕ ਭਗਤਾ ਸਦਾ ਵਿਗਾਸੁ"  ਵਿਸ਼ੇ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਜ਼ਿੰਦਗੀ ਨੂੰ ਖੁਸ਼ੀਆਂ ਖੇੜਿਆਂ ਭਰਪੂਰ ਬਣਾਉਣ ਲਈ ਗੁਰਬਾਣੀ ਨੂੰ ਪੜਨਾਂ ਅਤੇ ਵਿਚਾਰਨਾ ਬਹੁਤ ਜਰੂਰੀ ਹੈ।
 ਜ਼ਿੰਦਗੀ ਵਿੱਚ ਹਾਂ ਪੱਖੀ ਸੋਚ ਰੱਖਣ ਵਾਲੇ ਵਿਅਕਤੀ ਮਾਨਸਿਕ ਤਣਾਅ, ਚਿੰਤਾਵਾਂ ਅਤੇ ਪਰੇਸ਼ਾਨੀਆਂ ਤੋਂ ਮੁਕਤ ਹੋ ਸਕਦੇ ਹਨ। ਉਹਨਾਂ ਕਿਹਾ ਕਿ ਗੁਰਬਾਣੀ ਤੇ ਟੇਕ ਰੱਖਣ ਵਾਲੇ ਵਿਅਕਤੀ ਕਦੇ ਨਿਰਾਸ਼ਾ ਦੇ ਆਲਮ ਵਿੱਚ ਨਹੀਂ ਜਾ ਸਕਦੇ। ਉਹਨਾਂ ਨੇ ਗੁਰੂ ਨਾਨਕ ਮਿਸ਼ਨ ਸਸਾਇਟੀ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਗੁਰਮਤਿ ਸਮਾਗਮਾਂ ਦੀ ਲੜੀ ਅਤੇ ਸਮਾਜ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਪਤੀ ਤੇ ਸੁਸਾਇਟੀ ਵੱਲੋਂ ਬਰਜਿੰਦਰ ਸਿੰਘ ਹੁਸੈਨਪੁਰ ਅਤੇ ਹੋਰ ਮੈਂਬਰਾਂ ਨੇ ਦਰਬਾਰ ਸਾਹਿਬ ਦੇ ਰਾਗੀ ਜਥੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਨਮਾਨ ਕੀਤਾ।  ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਸੰਗਤਾਂ ਵੱਲੋਂ ਦਿੱਤੇ ਜਾ ਰਹੇ ਭਰਪੂਰ ਸਹਿਯੋਗ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਅਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ।ਤਰਲੋਚਨ ਸਿੰਘ ਖਟਕੜ ਕਲ ਵਾਲਿਆਂ ਵੱਲੋਂ ਸਟੇਜ ਦਾ ਸੰਜਾਲਨ ਕੀਤਾ ਗਿਆ। 
ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਤਰਲੋਚਨ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਅਪੀਲ ਵੀ ਕੀਤੀ। ਇਸ ਮੌਕੇ ਸੰਗਤਾਂ ਵਿੱਚ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਕਮੇਟੀ, ਦਿਲਬਾਗ ਸਿੰਘ ਕਾਹਲੋਂ,  ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਰਘਵਿੰਦਰ ਸਿੰਘ,  ਬਲਜੀਤ ਸਿੰਘ ਬਾਜਵਾ, ਕੁਲਵਿੰਦਰ ਸਿੰਘ ਖੱਖ, ਬਾਲਕ ਅਮਰਜੀਤ ਸਿੰਘ ਪਾਹਵਾ,  ਮਾਸਟਰ ਜੋਗਾ ਸਿੰਘ ਸਿਆਣ, ਗੁਰਨਾਮ ਸਿੰਘ,  ਬਲਜੀਤ ਸਿੰਘ ਛੀਨਾ, ਮਲਕੀਤ ਸਿੰਘ ਕਾਹਲੋਂ,  ਗੁਰਦਿਆਲ ਸਿੰਘ ਸੰਧੂ, ਭਾਈ ਸੰਤੋਖ ਸਿੰਘ ਹੈਡ ਗ੍ਰੰਥੀ,  ਜਗਜੀਤ ਸਿੰਘ ਸੈਣੀ, ਜਸਵਿੰਦਰ ਸਿੰਘ ਸੈਣੀ, ਜਗਦੀਪ ਸਿੰਘ, ਪਰਮਿੰਦਰ ਸਿੰਘ ਕੰਵਲ, ਹਕੀਕਤ ਸਿੰਘ, ਕੁਲਜੀਤ ਸਿੰਘ ਖਾਲਸਾ ਦਲਜੀਤ ਸਿੰਘ ਕਰੀਹਾ, ਰਮਨੀਕ ਸਿੰਘ,  ਕਮਲਜੀਤ ਸਿੰਘ ਸੈਣੀ,  ਗਿਆਨ ਸਿੰਘ ਪਰਮਜੀਤ ਸਿੰਘ ਮੂਸਾਪੁਰ, ਅਵਤਾਰ ਸਿੰਘ ਗਰਚਾ, ਜਗਜੀਤ ਸਿੰਘ ਗਰਚਾ, ਦਲੇਰ ਸਿੰਘ, ਇੰਦਰਜੀਤ ਸਿੰਘ ਬਾਹੜ, ਨਵਦੀਪ ਸਿੰਘ  ਬਲਬੀਰ ਸਿੰਘ, ਜੋਗਾ ਸਿੰਘ ਐਸ ਡੀ ਓ,  ਜੋਗਿੰਦਰ ਸਿੰਘ ਮਹਾਲੋਂ,  ਅਮਰੀਕ ਸਿੰਘ,  ਮਾਸਟਰ ਨਰਿੰਦਰ ਸਿੰਘ ਪਾਟਾ ਜਸਕਰਨ ਸਿੰਘ ਧਰਮਕੋਟ ਬਖਸ਼ੀਸ਼ ਸਿੰਘ ਗੁਰਪਾਲ ਸਿੰਘ ਦਲਜੀਤ ਸਿੰਘ ਸੈਣੀ ਦਲਜੀਤ ਸਿੰਘ ਬੜਵਾਲ ਅਤੇ ਵਾਸਤ ਹਰਿੰਦਰ ਸਿੰਘ ਦਵਾ ਸ਼ਹਿਰ ਵੀ ਸ਼ਾਮਲ ਸਨ