ਸਟੇਟ ਅਵਾਰਡੀ ਭਾਈ ਮਸੀਤੀ ਨੂੰ ਐਂਟੀ ਕੁਰੱਪਸ਼ਨ ਫਾਉਂਡੇਸ਼ਨ ਆਫ ਵਰਲਡ ਦਾ ਸੀਨੀਅਰ ਵਾਈਜ ਪ੍ਰੈਜੀਡੈਂਟ ਨਿਯੁਕਤ ਕੀਤਾ

ਹੁਸ਼ਿਆਰਪੁਰ - ਅੱਜ ਹੁਸ਼ਿਆਰਪੁਰ ਵਿਖੇ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ਼ ਵਰਲਡ ਦੇ ਨੈਸ਼ਨਲ ਚੀਫ਼ ਡਾਇਰੈਕਟਰ ਸ਼੍ਰੀ ਸੁਨੀਲ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆI ਜਿਸ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਅਲੱਗ ਪਹਿਚਾਣ ਬਣਾ ਚੁੱਕੇ ਸਟੇਟ ਅਵਾਰਡੀ ਭਾਈ ਵਰਿੰਦਰ ਸਿੰਘ ਮਸੀਤੀ ਨੂੰ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ਼ ਵਰਲਡ ਦਾ ਅਥਾਰਿਟੀ ਲੈਟਰ ਦੇ ਕੇ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ਼ ਵਰਲਡ ਦੀ ਟੀਮ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਆਹੁਦਾ ਦੇ ਕੇ ਟੀਮ ਵਿੱਚ ਸ਼ਾਮਲ ਕੀਤਾ ਗਿਆ।

ਇਸ ਮੌਕੇ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ਼ ਵਰਲਡ ਦੇ ਨੈਸ਼ਨਲ ਚੀਫ਼ ਡਾਇਰੈਕਟਰ ਸ਼੍ਰੀ ਸੁਨੀਲ ਕੁਮਾਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੇਤਰਦਾਨ ਐਸੋਸੀਏਸ਼ਨ ਦੇ ਆਈ ਡੋਨਰ ਇੰਚਾਰਜ ਭਾਈ ਵਰਿੰਦਰ ਸਿੰਘ ਮਸੀਤੀ ਲੰਮੇ ਸਮੇਂ ਤੋਂ ਸਮਾਜ ਸੇਵਾ ਨੂੰ ਸਮਰਪਿਤ ਹਨ ਤੇ ਲੋਕਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਸਾਈਕਲ ਤੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਖੂਨਦਾਨ ਨੇਤਰਦਾਨ ਤੇ ਅੰਗ ਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਹਨ। 
ਇਸ ਮੌਕੇ ਭਾਈ ਵਰਿੰਦਰ ਸਿੰਘ ਮਸੀਤੀ ਨੇ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ਼ ਵਰਲਡ ਦੁਆਰਾ ਉਹਨਾਂ ਨੂੰ ਇਹ ਮਾਣ ਦੇਣ ਲਈ (ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਆਹੁਦਾ) ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ਼ ਵਰਲਡ ਦੇ ਨੈਸ਼ਨਲ ਚੀਫ਼ ਡਾਇਰੈਕਟਰ ਸ਼੍ਰੀ ਸੁਨੀਲ ਕੁਮਾਰ, ਬੀਰ ਸਿੰਘ ਮਾਹਲਾ ਸਟੇਟ ਡਾਇਰੈਕਟਰ, ਰਤਨ ਲਾਲ ਸੋਨੀ ਸਟੇਟ ਚੇਅਰਮੈਨ, ਡਾਕਟਰ ਕੇਵਲ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।