ਗੜਸ਼ੰਕਰ ਵਿੱਚ ਸੱਤਾ ਦੇ ਨਸ਼ੇ ਵਿੱਚ ਹੋ ਰਹੀ ਧੱਕੇਸ਼ਾਹੀ: ਪੰਮੀ ਪੰਡੋਰੀ

ਗੜ੍ਹਸ਼ੰਕਰ, 15 ਸਤੰਬਰ - ਭਾਰਤੀ ਜਨਤਾ ਪਾਰਟੀ ਦੇ ਮੰਡਲ ਗੜ੍ਹਸ਼ੰਕਰ, ਸਮੁੰਦੜਾਂ, ਬੀਤ ਤੇ ਸੈਲੇ ਨਾਲ ਜੁੜੇ ਹੋਏ ਅਹੁਦੇਦਾਰਾਂ ਨੇ ਅੱਜ ਇੱਥੇ ਇੱਕ ਮੀਟਿੰਗ ਕਰਕੇ ਐਲਾਨ ਕੀਤਾ ਕਿ ਜੇਕਰ ਸੀਹਵਾਂ ਪਿੰਡ ਦੇ ਸਾਬਕਾ ਸਰਪੰਚ ਪ੍ਰਦੀਪ ਸਿੰਘ ਰੰਗੀਲਾ ਖਿਲਾਫ ਦਰਜ ਕੀਤਾ ਗਿਆ ਝੂਠਾ ਪਰਚਾ ਪੁਲਿਸ ਨੇ ਰੱਦ ਨਾ ਕੀਤਾ ਤਾਂ ਬੀਡੀਪੀਓ ਦਫਤਰ ਗੜਸ਼ੰਕਰ ਦਾ ਘਰਾਓ ਕੀਤਾ ਜਾਵੇਗਾ।

ਦੱਸਣਾ ਬਣਦਾ ਹੈ ਕਿ ਬੀਡੀਪੀਓ ਗੜਸ਼ੰਕਰ ਦੇ ਹਵਾਲੇ ਤੋਂ ਦਿੱਤੇ ਸੀਹਵਾਂ ਦੇ ਸਾਬਕਾ ਸਰਪੰਚ ਪ੍ਰਦੀਪ ਰੰਗੀਲਾ ਖਿਲਾਫ ਬੀਤੇ ਕੱਲ ਕੇਸ ਦਰਜ ਹੋਇਆ ਸੀ। ਜਾਣਕਾਰੀ ਦਿੰਦੇ ਹੋਏ ਓਮ ਪ੍ਰਕਾਸ਼ ਮੀਲੂ, ਪੰਮੀ ਪੰਡੋਰੀ ਸਾਬਕਾ ਸਰਪੰਚ ਪਿੰਡ ਪੰਡੋਰੀ ਨੇ ਦੱਸਿਆ ਕਿ ਅੱਜ ਨਿਿਤਨ ਸ਼ਰਮਾ ਮੰਡਲ ਪ੍ਰਧਾਨ ਗੜਸ਼ੰਕਰ, ਸੰਜੀਵ ਕਟਾਰੀਆ, ਬਿੱਲਾ ਕੰਬਾਲਾ ਬੀਤ ਮੰਡਲ ਪ੍ਰਧਾਨ, ਅਲੋਕ ਰਾਣਾ, ਸੈਲਾ ਤੋਂ ਰਾਕੇਸ਼ ਕੁਮਾਰ, ਪ੍ਰਦੀਪ ਰਾਣਾ ਪੋਸੀ ਅਤੇ ਮੰਡਲ ਸਮੁੰਦੜਾ ਤੋਂ ਪ੍ਰਧਾਨ ਕੁਲਦੀਪ ਰਾਜ ਸਹਿਤ ਉਕਾਰ ਸਿੰਘ ਚਾਹਲਪੁਰੀ ਸਾਹਿਤ ਹੋਰ ਸੀਨੀਅਰ ਭਾਜਪਾ ਆਗੂਆਂ ਨੇ ਇੱਥੇ ਇੱਕ ਮੀਟਿੰਗ ਕੀਤੀ ਤੇ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜੇਕਰ ਗੜ੍ਹਸ਼ੰਕਰ ਪੁਲਿਸ ਨੇ ਇਹ ਝੂਠਾ ਪਰਚਾ ਰੱਦ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਬੀਡੀਪੀਓ ਦਫਤਰ ਗੜਸ਼ੰਕਰ ਦਾ ਘਰਾਓ ਕਰਕੇ ਧਰਨਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਗੜਸ਼ੰਕਰ ਵਿੱਚ ਸੱਤਾ ਦੇ ਨਸ਼ੇ ਵਿੱਚ ਭਾਜਪਾ ਵਰਕਰਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।