ਪਿੰਡ ਬੋੜਾ ਦੇ ਮਸਲੇ ਹੱਲ ਕੀਤੇ ਜਾਣ: ਸੋਹਣ ਲਾਲ ਰਿੰਕੂ ਸ਼ਰਮਾ
ਗੜ੍ਹਸ਼ੰਕਰ, 12 ਸਤੰਬਰ - ਭਾਰਤੀ ਜਨਤਾ ਪਾਰਟੀ ਦੇ ਮੰਡਲ ਸਮੁੰਦੜਾਂ ਤੋਂ ਮਹਾਂ ਮੰਤਰੀ ਸੋਹਣ ਲਾਲ ਰਿੰਕੂ ਸ਼ਰਮਾ ਨੇ ਦੱਸਿਆ ਕਿ ਪਿੰਡ ਬੋੜਾ ਵਿੱਚ ਆਮ ਲੋਕਾਂ ਨੂੰ ਬਹੁਤ ਜਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀਆਂ ਇਹਨਾਂ ਸਮੱਸਿਆਵਾਂ ਵੱਲ ਧਿਆਨ ਦੇਵੇ।

ਉਹਨਾਂ ਦੱਸਿਆ ਕਿ ਪਿੰਡ ਵਿੱਚ ਕੋਈ ਵੀ ਬੱਸ ਅੱਡਾ ਨਾ ਹੋਣ ਕਾਰਨ ਪਿੰਡ ਘਾਗੋਂ ਰੋੜਾਂਵਾਲੀ, ਘਾਗੋਂ ਗੁਰੂ, ਨੰਗਲਾਂ, ਮੁਕੰਦਪੁਰ ਆਦਿ ਪਿੰਡਾਂ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੋੜਾ ਤੋਂ ਰੋਜ਼ਾਨਾ ਬੱਸ ਅੱਡੇ ਤੋਂ ਲੋਕ ਬੱਸ ਲੈਂਦੇ ਹਨ ਪਰ ਬੱਸ ਸਟੈਂਡ ਨਾ ਹੋਣ ਕਾਰਨ ਮੀਂਹ ਅਤੇ ਧੁੱਪ ਦਾ ਸਾਹਮਣਾ ਕਰਨਾ ਪੈਂਦਾ ਹੈ, ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਵਿਿਦਆਰਥੀ ਸਕੂਲ- ਕਾਲਜਾਂ ਜਾਣ ਸਮੇਂ ਭਿੱਜ ਜਾਂਦੇ ਹਨ। ਸੜਕ ਤੇ ਪਾਣੀ ਜਮਾਂ ਹੋ ਜਾਂਦਾ ਹੈ, ਜਿਸ ਕਾਰਨ ਵਿਿਦਆਰਥੀਆਂ ਅਤੇ ਲੋਕਾਂ ਨੂੰ ਪਾਣੀ ਚੋਂ ਲੰਘਣਾ ਪੈਂਦਾ ਹੈ।
ਪਿੰਡ ਵਿੱਚ ਨਸ਼ੇ ਵਿਕਣ ਦੀ ਚਰਚਾ ਵੀ ਰਹਿੰਦੀ ਹੈ, ਅਤੇ ਪਿੰਡ ਵਿੱਚ ਸਟਰੀਟ ਲਾਈਟਾਂ ਹਨ ਪਰ ਕਈ ਕੰਮ ਨਹੀਂ ਕਰ ਰਹੀਆਂ ਹਨ, ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ ਜੇਕਰ ਸਟਰੀਟ ਲਾਈਟਾਂ ਨਾ ਹੋਣ।