ਗੋਲਫ ਦਾ ਚਮਕਦਾ ਸਿਤਾਰਾ “ਹਰਜੀਤ ਸਿੰਘ ਸੰਧੂ”

ਕਪੂਰਥਲਾ - ਰੇਲ ਕੋਚ ਫੈਕਟਰੀ ਕਪੂਰਥਲਾ ਦੇ ਗੋਲਫ ਖਿਡਾਰੀ ਹਰਜੀਤ ਸਿੰਘ ਸੰਧੂ ਜਿਸਨੇ ਚੰਡੀਗੜ ਵਿੱਚ ਹੋਏ ਸੈਕਿੰਡ ਸਬ ਜੂਨੀਅਰ ਚੈਮਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਹਰਜੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਜੀ ਵੀ ਖੇਡ ਜਗਤ ਵਿੱਚ ਚੰਗੇ ਖਿਡਾਰੀ ਰਹਿ ਚੁੱਕੇ ਹਨ |

ਕਪੂਰਥਲਾ - ਰੇਲ ਕੋਚ ਫੈਕਟਰੀ ਕਪੂਰਥਲਾ ਦੇ ਗੋਲਫ ਖਿਡਾਰੀ ਹਰਜੀਤ ਸਿੰਘ ਸੰਧੂ ਜਿਸਨੇ ਚੰਡੀਗੜ ਵਿੱਚ ਹੋਏ ਸੈਕਿੰਡ ਸਬ ਜੂਨੀਅਰ  ਚੈਮਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਹਰਜੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਜੀ ਵੀ ਖੇਡ ਜਗਤ ਵਿੱਚ ਚੰਗੇ ਖਿਡਾਰੀ ਰਹਿ ਚੁੱਕੇ ਹਨ | ਹਰਜੀਤ ਨੈਸ਼ਨਲ ਤੇ ਇੰਟਰਨੈਸ਼ਨਲ ਮੈਚ ਵੀ ਖੇਡ ਚੁੱਕਾ ਹੈ ਤੇ ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿਸ ਵਿੱਚ ਮਲੇਸ਼ੀਆ , ਥਾਈਲੈਂਡ, ਵੇਅਤਨਮ ਵਰਗੇ ਦੇਸ਼ ਸ਼ਾਮਲ ਹਨ । ਉਸਨੇ ਦੱਸਿਆ ਕਿ ਉਸਦੀ ਇਸ ਸਫਲਤਾ ਵਿੱਚ ਉਸਦੇ ਕੋਚ ਸ਼੍ਰੀ ਗਿਆਨ ਚੰਦ ਜੀ ਨੇ ਉਸਨੂੰ ਬਹੁਤ ਮਦਦ ਕੀਤੀ ਹੈ | ਜਿੰਨਾਂ ਨੇ ਉਸਦੀ ਗੋਲਫ ਵਿੱਚ ਸ਼ੁਰੂਆਤ ਕਰਾਈ ਸੀ ਤੇ ਹੁਣ ਹਰਜੀਤ ਉਸਦੇ ਨਾਲ ਹੀ ਖੇਡਦੇ ਸੀਨੀਅਰ ਖਿਡਾਰੀ ਸ਼੍ਰੀ ਮਾਨ ਜਗਮੋਹਨ ਸਿੰਘ ਜੀ ਤੋਂ ਖੇਡ ਦੇ ਨੁਕਤੇ ਸਿੱਖ ਰਿਹਾ ਹੈ |  ਸਾਨੂੰ ਉਮੀਦ ਹੈ ਆਉਣ ਵਾਲੇ ਸਮੇਂ ਚ ਹਰਜੀਤ ਗੋਲਫ ਦੇ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਨਾਲ ਰੇਲ ਕੋਚ ਫੈਕਟਰੀ ਤੇ ਆਪਣੇਂ ਮਾਂ ਬਾਪ ਦਾ ਨਾਮ ਰੌਸ਼ਨ ਕਰੇਗਾ |