ਮੋਇਲਾ ਵਾਹਿਦਪੁਰ ਵਿੱਚ ਪੀਣ ਵਾਲੇ ਪੀਣ ਦੀ ਕਿੱਲਤ, ਲੋਕ ਪਰੇਸ਼ਾਨ: ਹਰਪ੍ਰੀਤ ਸਿੰਘ ਰਿੰਕੂ ਬੇਦੀ

ਗੜ੍ਹਸ਼ੰਕਰ, 12 ਸਤੰਬਰ - ਛਲੇ ਦੋ ਦਿਨ ਤੋਂ ਪਿੰਡ ਮੋਇਲਾ ਵਾਹਿਦਪੁਰ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਪਿੰਡ ਮੋਇਲਾ, ਵਾਹਿਦਪੁਰ ਅਤੇ ਫਤਿਹਪੁਰ ਖੁਰਦ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਦੱਸਿਆ ਕਿ ਮਹਿਕਮੇ ਦੇ ਅਧਿਕਾਰੀਆਂ ਨੂੰ ਦੱਸਣ ਦੇ ਬਾਵਜੂਦ ਸਮੱਸਿਆ ਦੇ ਹੱਲ ਵੱਲ ਗੌਰ ਨਹੀਂ ਕੀਤਾ ਜਾ ਰਿਹਾ।ਉਹਨਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਐਸ ਡੀ ਓ ਜੋਗਿੰਦਰ ਪਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਿੰਡ ਵਾਹਿਦਪੁਰ ਵਿੱਚ ਲੱਗੀ ਵਾਟਰ ਸਪਲਾਈ ਦੀ ਸਕੀਮ ਦਾ ਸਟਾਰਟਰ ਖਰਾਬ ਹੋ ਜਾਣ ਕਾਰਨ ਪਰੇਸ਼ਾਨੀ ਬਣ ਗਈ ਸੀ, ਉਹਨਾਂ ਭਰੋਸਾ ਦਿੱਤਾ ਕਿ ਅੱਜ ਸ਼ਾਮ ਨੂੰ ਹੀ ਪਾਣੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ।