ਫੁਟਬਾਲ ਗਰਾਊਂਡ ਵਿੱਚ ਫੁਟਬਾਲ ਸਮਰ ਕੈਂਪ ਦਾ ਸ਼ੁਰੂਆਤ
ਗੜ੍ਹਸ਼ੰਕਰ, 1 ਜ਼ੂਨ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਡਘਾਮ ਵਿੱਚ ਪਿੰਡ ਦੀ ਫੁਟਬਾਲ ਗਰਾਊਂਡ ਵਿੱਚ ਫੁਟਬਾਲ ਸਮਰ ਕੈਂਪ ਦਾ ਸ਼ੁਰੂਆਤ ਕੀਤੀ ਗਈ ਹੈ। ਪ੍ਰਬੰਧਕ ਮਾਸਟਰ ਜਰਨੈਲ ਸਿੰਘ ਅਤੇ ਕੋਚ ਸੋਹਣ ਸਿੰਘ ਨੇ ਦੱਸਿਆ ਕਿ ਇਹ ਕੈਂਪ ਪੂਰਾ ਮਹੀਨਾ ਚੱਲੇਗਾ, ਜਿਸ ਵਿੱਚ ਜਸਕਰਨ ਸਿੰਘ ਰਾਸ਼ਟਰੀ ਖਿਡਾਰੀ ਬੱਚਿਆਂ ਨੂੰ ਫੁਟਬਾਲ ਦੀ ਟ੍ਰੇਨਿੰਗ ਦੇਣਗੇ।

ਇਸ ਮੌਕੇ ਮਾਸਟਰ ਜਰਨੈਲ ਸਿੰਘ ਅਤੇ ਕੋਚ ਸੋਹਣ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਲਗਭਗ 35 ਬੱਚੇ ਭਾਗ ਲੈਣਗੇ, ਅਜਿਹੀ ਸੰਭਾਵਨਾ ਹੈ ਅਤੇ ਕੈਂਪ ਦੀ ਸਮਾਪਤੀ ਤੇ 30 ਜੂਨ ਨੂੰ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੀ ਵੰਡੀਆਂ ਜਾਣਗੀਆਂ।
ਆਮ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਕੈਂਪ ਪਿੰਡ ਪਿੰਡ ਹੋਣੇ ਚਾਹੀਦੇ ਹਨ ਤਾਂ ਕਿ ਬੱਚੇ ਛੁੱਟੀਆਂ ਦੇ ਸਮੇਂ ਖੇਡਾਂ ਨਾਲ ਜੁੜ ਸਕਣ ਅਤੇ ਨਸ਼ਿਆਂ ਅਤੇ ਬੁਰੀ ਸੰਗਤ ਤੋਂ ਬਚ ਸਕਣ।