
3.80 ਕਰੋੜ ਦੀ ਗ੍ਰਾਂਟ ਨਾਲ ਚੱਬੇਵਾਲ ਦੇ ਸਰਕਾਰੀ ਸਕੂਲਾਂ ਦਾ ਹੋਵੇਗਾ ਕਾਇਆ ਕਲਪ - ਡਾ. ਇਸ਼ਾਂਕ
ਹੁਸ਼ਿਆਰਪੁਰ- ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਤੇ ਵਿਦਿਅਕ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਵਿਧਾਇਕ ਨੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦਿਵਾਉਣ ਲਈ ਕੁੱਝ ਮਹੀਨਿਆਂ ਵਿੱਚ ਹੀ ਸਕੂਲਾਂ ਲਈ ਲੱਗਭਗ 3 ਕਰੋੜ 80 ਲੱਖ ਦੀ ਗ੍ਰਾਂਟ ਜਾਰੀ ਕਰਵਾਈ, ਜਿਸ ਨਾਲ ਸਕੂਲਾਂ ਦੀ ਕਾਇਆਕਲਪ ਹੋ ਰਹੀ ਹੈ।
ਹੁਸ਼ਿਆਰਪੁਰ- ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਤੇ ਵਿਦਿਅਕ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਵਿਧਾਇਕ ਨੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦਿਵਾਉਣ ਲਈ ਕੁੱਝ ਮਹੀਨਿਆਂ ਵਿੱਚ ਹੀ ਸਕੂਲਾਂ ਲਈ ਲੱਗਭਗ 3 ਕਰੋੜ 80 ਲੱਖ ਦੀ ਗ੍ਰਾਂਟ ਜਾਰੀ ਕਰਵਾਈ, ਜਿਸ ਨਾਲ ਸਕੂਲਾਂ ਦੀ ਕਾਇਆਕਲਪ ਹੋ ਰਹੀ ਹੈ।
ਡਾ. ਇਸ਼ਾਂਕ ਨੇ ਬਾਹੋਵਾਲ ਸਰਕਾਰੀ ਸਕੂਲ ਤੋਂ ਨਵੀਆਂ ਐਡਮੀਸ਼ਨਾਂ ਲਈ ਪ੍ਰਚਾਰ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਇਸ ਸਮੇਂ ਮੌਜੂਦ ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਕਰਕੇ ਸਰਕਾਰੀ ਸਕੂਲ ਹੋਣਹਾਰ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਰਹੇ ਹਨ। ਉਨ੍ਹਾਂ ਕਿਹਾ "ਸਾਡਾ ਮੁੱਖ ਮਕਸਦ ਸਰਕਾਰੀ ਸਕੂਲਾਂ ਨੂੰ ਆਧੁਨਿਕ ਬਣਾਉਣਾ ਹੈ, ਤਾਂ ਜੋ ਗਰੀਬ ਅਤੇ ਆਮ ਘਰਾਂ ਦੇ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਮਿਲ ਸਕੇ,"।ਇਹ ਨਵੇਂ ਵਿਕਾਸ ਪ੍ਰੋਜੈਕਟਾਂ ਦੇ ਤਹਿਤ, ਕਲਾਸਰੂਮਾਂ ਵਿੱਚ ਪ੍ਰੋਜੈਕਟਰ ਲਗਾਏ ਗਏ ਹਨ, ਜਿਸ ਨਾਲ ਬੱਚਿਆਂ ਨੂੰ ਵਿਜੁਅਲ ਪ੍ਰਣਾਲੀ ਰਾਹੀਂ ਸਿੱਖਿਆ ਮਿਲ ਰਹੀ ਹੈ।
"ਸਕੂਲ ਆਫ਼ ਹੈਪੀਨੈੱਸ" ਅਤੇ "ਸਕੂਲ ਆਫ਼ ਐਮੀਨੈਂਸ " ਦੀ ਨਵੀਂ ਯੋਜਨਾ ਤਹਿਤ ਵਿਦਿਆਰਥੀਆਂ ਲਈ ਆਧੁਨਿਕ ਅਤੇ ਆਨੰਦਮਈ ਸਿੱਖਣ ਵਾਲਾ ਮਾਹੌਲ ਤਿਆਰ ਕੀਤਾ ਗਿਆ ਹੈ। ਇਨ੍ਹਾਂ ਸਕੂਲਾਂ ਵਿੱਚ ਹੋਰ ਵੀ ਕਈ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਵੇਂ ਕਿ ਆਧੁਨਿਕ ਫਰਨੀਚਰ, ਆਈ.ਟੀ. ਲੈਬ, ਲਾਇਬ੍ਰੇਰੀਆਂ, ਤੇ ਖੇਡ ਦੇ ਮੌਕੇ।ਇਸ ਦੇ ਨਾਲ ਹੀ, ਸਰਕਾਰ ਵੱਲੋਂ ਸਕੂਲਾਂ ਦੀਆਂ ਇਮਾਰਤਾਂ ਦੀ ਮੁਰੰਮਤ, ਨਵੀਆਂ ਲਾਇਬ੍ਰੇਰੀਆਂ ਅਤੇ ਵਧੀਆ ਵਿਦਿਅਕ ਸਾਜੋ-ਸਮਾਨ ਪ੍ਰਦਾਨ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਇਨ੍ਹਾਂ ਨਵੀਆਂ ਸੁਵਿਧਾਵਾਂ ਤਹਿਤ, ਸਮਾਰਟ ਕਲਾਸਰੂਮ, ਵਿਦਿਆਰਥੀਆਂ ਲਈ ਡਿਜੀਟਲ ਲਾਈਬ੍ਰੇਰੀ, ਵਧੀਆ ਬੈਠਕ ਵਿਵਸਥਾ, ਸਾਫ਼-ਸੁਥਰਾ ਪੀਣਯੋਗ ਪਾਣੀ, ਆਧੁਨਿਕ ਵਿਗਿਆਨ ਅਤੇ ਗਣਿਤ ਲੈਬ, ਸਨਹਿਰੀ ਭਵਿੱਖ ਯੋਜਨਾ ਅਧੀਨ ਕੋਚਿੰਗ ਸੈਂਟਰ, ਅਤੇ ਖੇਡ ਦੇ ਵਿਸ਼ਾਲ ਮੈਦਾਨ ਸ਼ਾਮਲ ਹਨ।ਇਸ ਤੋਂ ਇਲਾਵਾ, ਵਿਦਿਆਰਥੀਆਂ ਦੀ ਸਿਹਤ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਹੈਲਥ ਚੈੱਕਅੱਪ ਕੈਂਪ, ਮਨੋਰੰਜਨ ਲਈ ਆਡੀਓ-ਵਿਜੁਅਲ ਰੂਮ, ਅਤੇ ਵਿਦਿਆਰਥੀਆਂ ਦੀ ਰੁਚੀ ਵਧਾਉਣ ਲਈ ਕੋ-ਕਰਿਕੂਲਰ ਗਤੀਵਿਧੀਆਂ ਵੀ ਸ਼ਾਮਲ ਕੀਤੀਆਂ ਜਾ ਰਹੀਆਂ ਹਨ।
ਵਿਧਾਇਕ ਨੇ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਯਤਨ ਜਾਰੀ ਰਹਿਣਗੇ ਅਤੇ ਵਿਦਿਆਰਥੀਆਂ ਨੂੰ ਹੋਰ ਉੱਚ ਪੱਧਰੀ ਸਿੱਖਿਆ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੇ ਵੀ ਸਰਕਾਰੀ ਸਕੂਲਾਂ ਵਿੱਚ ਹੋ ਰਹੀ ਇਸ ਤਬਦੀਲੀ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਆਧੁਨਿਕ ਸੁਵਿਧਾਵਾਂ ਨਾਲ ਬੱਚਿਆਂ ਦੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਦੀ ਇੱਛਾ ਵਧ ਰਹੀ ਹੈ ਅਤੇ ਉਨ੍ਹਾਂ ਦੇ ਭਵਿੱਖ ਲਈ ਇਹ ਇਕ ਵਧੀਆ ਪਹਿਲ ਹੈ।
