ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਕੈਂਸਰ ਪੀੜਤ ਦੀ ਮਦਦ
ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਪ੍ਰਧਾਨ ਸ. ਦਿਲਬਾਗ ਸਿੰਘ ਬਾਗੀ ਦੀ ਅਗਵਾਈ ’ਚ ਲਗਾਤਾਰ ਸਮਾਜ ਸੇਵੀ ਕਾਰਜਾਂ ਤਹਿਤ ਲੋੜਵੰਦਾਂ ਦੀ ਆਰਥਿਕ ਮਦਦ, ਲੋੜੀਂਦਾ ਸਮਾਨ ਉਪਲਬਧ ਕਰਾਉਣ ਵਰਗੇ ਕਾਰਜ ਜਾਰੀ ਹਨ। ਇਸੇ ਲੜੀ ਤਹਿਤ ਕਲੱਬ ਵਲੋਂ ਕੈਂਸਰ ਪੀੜਤ ਇੱਕ ਵਿਅਕਤੀ ਮਨੋਹਰ ਲਾਲ ਵਾਸੀ ਮੁਹੱਲਾ ਮੁਕਤਪੁਰਾ ਬੰਗਾ ਨੂੰ 11000 ਰੁਪਏ ਦੀ ਨਕਦ ਰਾਸ਼ੀ ਮੁਹੱਈਆ ਕਰਾਈ ਗਈ।

ਇਸ ਮੌਕੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਰੋਟੇਰੀਅਨ ਦਿਲਬਾਗ ਸਿੰਘ ਬਾਗੀ ਤੋਂ ਇਲਾਵਾ ਉੱਘੇ ਸਮਾਜ ਸੇਵੀ ਰੋਟੇਰੀਅਨ ਸ਼ਮਿੰਦਰ ਸਿੰਘ ਗਰਚਾ ਨੇ ਸਾਂਝੇ ਤੌਰ ’ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਗਰ ਅਸੀਂ ਮਾਨਸਿਕ ਸਕੂਨ ਪ੍ਰਾਪਤ ਕਰਨਾ ਹੈ ਤਾਂ ਲੋੜਵੰਦਾਂ ਲਈ ਸਮਾ ਅਤੇ ਆਰਥਿਕ ਮਦਦ ਜਰੂਰ ਕੱਢਣੀ ਚਾਹੀਦੀ ਹੈ। ਇਹੋ ਇੱਕ ਸੱਚੇ- ਸੁੱਚੇ ਇਨਸਾਨ ਦਾ ਪਹਿਲਾ ਇਖਲਾਕੀ ਫਰਜ਼ ਹੈ। ਆਪਣੇ ਲਈ ਤਾਂ ਹਰ ਕੋਈ ਕਰਦਾ ਹੈ। ਪਰ ਦੂਜਿਆਂ ਲਈ ਕੁੱਝ ਕਰਨ ਦੀ ਸਾਡੇ ਗੁਰੂ ਸਾਹਿਬਾਨ ਨੇ ਪਹਿਲੀ ਸਿੱਖਿਆ ਦਿੱਤੀ ਹੈ। ਉਹਨਾਂ ਅੱਗੇ ਕਿਹਾ ਕਿ ਸਾਨੂੰ ਜਿੱਥੇ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਉੱਥੇ ਨਿਯਮਤ ਸਰੀਰਕ ਕਸਰਤ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਅਸ਼ੋਕ ਸ਼ਰਮਾ ਸੈਕਟਰੀ, ਭੁਪੇਸ਼ ਕੁਮਾਰ ਖਜ਼ਨਚੀ, ਸ਼ਿਵ ਕੌੜਾ, ਰਣਵੀਰ ਸਿੰਘ ਰਾਣਾ, ਜੀਵਨ ਦਾਸ ਕੌਸ਼ਲ, ਰਾਮ ਤੀਰਥ ਡੇ ਡਰੀਮ ਇਮੀਗ੍ਰੇਸ਼ਨ, ਪਾਲੋ ਬੈਂਸ, ਮਲਕੀਤ ਰਾਮ ਟੇਲਰ ਮਾਸਟਰ ਆਦਿ ਹਾਜ਼ਰ ਸਨ।