
ਮਹਾਂਪੁਰਸ਼ਾਂ ਦੀ ਯਾਦ ਵਿੱਚ ਡੇਰਾ ਪ੍ਰੇਮਸਰ ਨਿਰਮਲ ਆਸ਼ਰਮ ਪਿੰਡ ਬਾੜੀਆ ਕਲਾਂ ਵਿਖੇ ਧਾਰਮਿਕ ਸਮਾਗਮ ਹੋਇਆ
ਮਾਹਿਲਪੁਰ, ( 24 ਮਾਰਚ )- ਨਿਰਮਲ ਆਸ਼ਰਮ ਡੇਰਾ ਪ੍ਰੇਮਸਰ ਪਿੰਡ ਬਾੜੀਆ ਕਲਾ ਵਿਖੇ ਨਿਰਮਲ ਭੇਖ ਦੀ ਮਰਿਆਦਾ ਅਨੁਸਾਰ ਸੰਗਤ ਦੇ ਸਹਿਯੋਗ ਨਾਲ ਡੇਰੇ ਨਾਲ ਜੁੜੇ ਸਮੂਹ ਸੰਤਾਂ ਮਹਾਂਪੁਰਸ਼ਾਂ ਦੀ ਸਲਾਨਾ ਬਰਸੀ ਸੰਤ ਬਾਬਾ ਪ੍ਰੀਤਮ ਸਿੰਘ ਅਤੇ ਸੰਤ ਬਲਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਗਈ। ਇਸ ਮੌਕੇ ਪਾਠ ਦੇ ਭੋਗ ਤੋਂ ਬਾਅਦ ਭਾਈ ਜਤਿੰਦਰਵੀਰ ਸਿੰਘ, ਸੰਤ ਕੁਲਦੀਪ ਸਿੰਘ ਮਜਾਰੀ ਵਾਲੇ, ਸੰਤ ਪ੍ਰੀਤਮ ਸਿੰਘ ਡੁਮੇਲੀ ਅਤੇ ਕਥਾਵਾਚਕ ਗਿਆਨੀ ਜੀਵਾ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।
ਮਾਹਿਲਪੁਰ, ( 24 ਮਾਰਚ )- ਨਿਰਮਲ ਆਸ਼ਰਮ ਡੇਰਾ ਪ੍ਰੇਮਸਰ ਪਿੰਡ ਬਾੜੀਆ ਕਲਾ ਵਿਖੇ ਨਿਰਮਲ ਭੇਖ ਦੀ ਮਰਿਆਦਾ ਅਨੁਸਾਰ ਸੰਗਤ ਦੇ ਸਹਿਯੋਗ ਨਾਲ ਡੇਰੇ ਨਾਲ ਜੁੜੇ ਸਮੂਹ ਸੰਤਾਂ ਮਹਾਂਪੁਰਸ਼ਾਂ ਦੀ ਸਲਾਨਾ ਬਰਸੀ ਸੰਤ ਬਾਬਾ ਪ੍ਰੀਤਮ ਸਿੰਘ ਅਤੇ ਸੰਤ ਬਲਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਗਈ। ਇਸ ਮੌਕੇ ਪਾਠ ਦੇ ਭੋਗ ਤੋਂ ਬਾਅਦ ਭਾਈ ਜਤਿੰਦਰਵੀਰ ਸਿੰਘ, ਸੰਤ ਕੁਲਦੀਪ ਸਿੰਘ ਮਜਾਰੀ ਵਾਲੇ, ਸੰਤ ਪ੍ਰੀਤਮ ਸਿੰਘ ਡੁਮੇਲੀ ਅਤੇ ਕਥਾਵਾਚਕ ਗਿਆਨੀ ਜੀਵਾ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਸੰਤ ਭਾਗ ਸਿੰਘ ਬੰਗਾ ਪ੍ਰਧਾਨ ਨਿਰਮਲ ਦੁਆਬਾ ਮੰਡਲ, ਸੰਤ ਅਮਰਜੀਤ ਸਿੰਘ ਹਰਖੋਵਾਲ, ਸੁਆਮੀ ਅੰਬਿਕਾ ਭਾਰਤੀ ਲੁਧਿਆਣਾ, ਸਵਾਮੀ ਵਿਸ਼ਵ ਭਾਰਤੀ, ਸੰਤ ਅਮਰੀਕ ਸਿੰਘ ਮੰਨਣਹਾਲਾ, ਸੰਤ ਜਸਪਾਲ ਸਿੰਘ ਪੰਜੌੜਾ, ਸੰਤ ਜਸਵੀਰ ਸਿੰਘ ਨਿਰਮਲ ਕੋਟ ਪਟਿਆਲਾ, ਸੰਤ ਬਿਕਰਮਜੀਤ ਸਿੰਘ ਨੰਗਲ, ਸੰਤ ਚਮਕੌਰ ਸਿੰਘ ਲੋਹਗੜ, ਸੰਤ ਗੁਰਪ੍ਰੀਤ ਸਿੰਘ ਲੁਧਿਆਣਾ, ਸੰਤ ਹਰੀ ਓਮ ਮਾਹਿਲਪੁਰ,ਸੰਤ ਅਜੀਤ ਸਿੰਘ, ਸੰਤ ਕੁਲਦੀਪ ਸਿੰਘ ਮਜਾਰੀ ਮਹਾਮੰਡਲੇਸ਼ਵਰ, ਸੰਤ ਬਲਜਿੰਦਰ ਸਿੰਘ ਹਰਿਦੁਆਰ ਸੰਤਾਂ ਮਹਾਂਪੁਰਸ਼ਾਂ ਦੀ ਮੰਡਲੀ ਸਮੇਤ, ਸੰਤ ਹਰਮੀਤ ਸਿੰਘ ਬਾਹੋਵਾਲ, ਬੀਬੀ ਮਨਜੀਤ ਕੌਰ, ਸੰਤ ਅਜਮੇਰ ਸਿੰਘ ਬਾੜੀਆ ਆਦਿ ਸੰਤਾਂ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੱਤੇ। ਉਹਨਾਂ ਤੋਂ ਇਲਾਵਾ ਬਾਬਾ ਬਲਬੀਰ ਸਿੰਘ ਕਨੇਡਾ ਨਿਵਾਸੀ, ਸਤਨਾਮ ਸਿੰਘ ਮਹਿੰਦਰ ਸਿੰਘ, ਸੰਦੀਪ ਸਿੰਘ ਸੀਮਿਟ ਸਟੋਰ, ਨਰਿੰਦਰ ਸਿੰਘ, ਤਰਸੇਮ ਸਿੰਘ ਸਹੋਤਾ, ਜਸਵਿੰਦਰ ਸਿੰਘ ਰਾਣਾ, ਅਮਰੀਕ ਸਿੰਘ ਧਾਰੀਵਾਲ ਸਮੇਤ ਪਿੰਡ ਬਾੜੀਆ ਅਤੇ ਲਾਗਲੇ ਪਿੰਡਾਂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮੌਕੇ ਸੰਤ ਪ੍ਰੀਤਮ ਸਿੰਘ ਜੀ ਨੇ ਆਏ ਹੋਏ ਸੰਤਾਂ ਮਹਾਂਪੁਰਸ਼ਾਂ ਅਤੇ ਸਮਾਗਮ ਦੀਆਂ ਸਹਿਯੋਗੀ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗੁਰੂ ਕਾ ਲੰਗਰ ਅਤੁਟ ਚਲਿਆ। ਇਸ ਮੌਕੇ ਜੇ.ਬੀ.ਡੀ. ਲਬੋਰਟਰੀ ਵੱਲੋਂ ਡਾਕਟਰ ਧਰੁਵ ਕੁਮਾਰ, ਡਾਕਟਰ ਸਰਵਣ ਸਿੰਘ ਅਤੇ ਡਾਕਟਰ ਸੁਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਇਹ ਸਮਾਗਮ ਪਰਮ ਪੂਜਿਆ ਸ੍ਰੀਮਾਨ 108 ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਰਾਜ, ਸ੍ਰੀਮਾਨ 108 ਸੰਤ ਬਾਬਾ ਪੰਡਿਤ ਈਸ਼ਰ ਸਿੰਘ ਜੀ ਕਲਯੁਗ, ਸ੍ਰੀਮਾਨ 108 ਸੰਤ ਬਾਬਾ ਦਲੀਪ ਸਿੰਘ ਜੀ ਮਹਾਰਾਜ, ਸ੍ਰੀਮਾਨ 108 ਸੰਤ ਬਾਬਾ ਪਿਆਰਾ ਸਿੰਘ ਮਹਾਰਾਜ, ਸ੍ਰੀਮਾਨ 108 ਸੰਤ ਬਾਬਾ ਬਿਕਰ ਸਿੰਘ ਮਹਾਰਾਜ, ਸ੍ਰੀਮਾਨ 108 ਸੰਤ ਬਾਬਾ ਅਰਜਨ ਸਿੰਘ ਮਹਾਰਾਜ ਜੀ, ਸ੍ਰੀਮਾਨ 108 ਸੰਤ ਬਾਬਾ ਅਮਰ ਸਿੰਘ ਮਹਾਰਾਜ ਜੀ ਅਤੇ ਬੀਬੀ ਰਸ਼ਪਾਲ ਕੌਰ ਜੀ ਭਾਗੋ ਦੀਆਂ ਪਵਿੱਤਰ ਯਾਦਾਂ ਦੇ ਸੰਬੰਧ ਵਿੱਚ ਕੀਤਾ ਗਿਆ।
