ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ
ਗੜ੍ਹਸ਼ੰਕਰ 25 ਦਸੰਬਰ- ਸਰਬੰਸ ਦਾਨੀ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆ ਅਤੇ ਮਾਤਾ ਗੁਜ਼ਰ ਕੌਰ ਜੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਿੰਡ ਸਾਧੋਵਾਲ ਅਤੇ ਪਾਰੋਵਾਲ ਪਿੰਡ ਸਾਧੋਵਾਲ ਦੇ ਨੌਜਵਾਨਾ ਵਲੋਂ ਗੜ੍ਹਸ਼ੰਕਰ ਵਿਖ਼ੇ ਵਿਖੇ ਦੁੱਧ, ਬਿਸਕੁਟ ਅਤੇ ਬ੍ਰੇਡ ਦਾ ਲੰਗਰ ਲਗਾਇਆ ਗਿਆ।

ਇਸ ਮੌਕੇ ਗੱਲਬਾਤ ਕਿਹਾ ਕਿ ਸ਼ਹੀਦ ਬਾਬਾ ਫ਼ਤਿਹ ਸਿੰਘ , ਸ਼ਹੀਦ ਬਾਬਾ ਜ਼ੋਰਾਵਰ ਸਿੰਘ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਭੁਲਾਇਆ ਨਹੀਂ ਜ਼ਾ ਸੱਕਦਾ| ਇਨ੍ਹਾਂ ਕਿਹਾ ਕਿ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਰਧਾਲੂ ਅਦੁੱਤੀ ਬਹਾਦਰ ਵਾਲੀ ਪਵਿੱਤਰ ਧਰਤੀ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖ਼ੇ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ| ਉਨ੍ਹਾਂ ਕਿਹਾ ਕਿ ਸ਼੍ਰੀ ਫ਼ਤਿਹਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਉਨ੍ਹਾਂ ਵਲੋਂ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਜਾਦਾ ਹੈ| ਦੁੱਧ ਦਾ ਲੰਗਰ 28 ਦਸੰਬਰ ਦਿਨ ਸ਼ਨੀਵਾਰ ਤੱਕ ਲਗਾਇਆ ਜਾਵੇਗਾ |
ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ, ਹੈਪ ਸਾਧੋਵਾਲ, ਡਾਕਟਰ ਲੱਖਵਿੰਦਰ ਸਿੰਘ ਲੱਕੀ ਬਿਲੜੋ, ਗੁਰਕਰਨ, ਤਰਨਵੀਰ, ਜਸਵਿੰਦਰ (ਬੱਬੂ ), ਨਵੀ, ਮੋਹਿਤ, ਗੋਪੀ, ਸੁਰਜੀਤ (ਜੀਤੀ )ਅਤੇ ਹੋਰ ਸੇਵਾਦਾਰ ਸ਼ਾਮਿਲ ਸਨ|