50 ਰੁਪਏ ਤੋਂ ਲੈ ਕੇ 4 ਹਜਾਰ ਤੱਕ ਦੇ ਅਸਟਾਮਾਂ ਨਾਲ ਫਾਰਮ ਭਰਨ ਤੇ ਰੋਕ ਲਗਾਉਣ ਦੀ ਮੰਗ

ਐਸ ਏ ਐਸ ਨਗਰ, 21 ਅਗਸਤ - ਮੁਹਾਲੀ ਅਸਟਾਮ ਫਰੋਸ਼ ਯੂਨੀਅਨ ਐਸ ਏ ਐਸ ਨਗਰ ਦਾ ਇੱਕ ਵਫਦ ਸੰਸਥਾ ਦੇ ਪ੍ਰਧਾਨ ਸz. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਏ ਡੀ ਸੀ ਮੁਹਾਲੀ ਵਿਰਾਜ ਸ਼ਿਆਮਕਰਨ ਤਿੜਕੇ ਨੂੰ ਸਿਲਿਆ ਅਤੇ ਉਹਨਾਂ ਨੂੰ ਡਿਪਟੀ ਕਮਿਸ਼ਨਰ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ 50 ਰੁਪਏ ਦੇ ਅਸਟਾਮ ਤੋਂ ਲੈ ਕੇ 4 ਹਜਾਰ ਤੱਕ ਦੇ ਸਟੈੈਪ ਪੇਪਰਾਂ ਨਾਲ ਲੱਗਦੇ ਫਾਰਮ ਭਰਨੇ ਬੰਦ ਕਰਨ ਦੀ ਆਗਿਆ ਦਿੱਤੀ ਜਾਵੇ।

ਐਸ ਏ ਐਸ ਨਗਰ, 21 ਅਗਸਤ - ਮੁਹਾਲੀ ਅਸਟਾਮ ਫਰੋਸ਼ ਯੂਨੀਅਨ ਐਸ ਏ ਐਸ ਨਗਰ ਦਾ ਇੱਕ ਵਫਦ ਸੰਸਥਾ ਦੇ ਪ੍ਰਧਾਨ ਸz. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਏ ਡੀ ਸੀ ਮੁਹਾਲੀ ਵਿਰਾਜ ਸ਼ਿਆਮਕਰਨ ਤਿੜਕੇ ਨੂੰ ਸਿਲਿਆ ਅਤੇ ਉਹਨਾਂ ਨੂੰ ਡਿਪਟੀ ਕਮਿਸ਼ਨਰ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ 50 ਰੁਪਏ ਦੇ ਅਸਟਾਮ ਤੋਂ ਲੈ ਕੇ 4 ਹਜਾਰ ਤੱਕ ਦੇ ਸਟੈੈਪ ਪੇਪਰਾਂ ਨਾਲ ਲੱਗਦੇ ਫਾਰਮ ਭਰਨੇ ਬੰਦ ਕਰਨ ਦੀ ਆਗਿਆ ਦਿੱਤੀ ਜਾਵੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਮੈਨੂਅਲ ਸਟੈਪ ਪੇਪਰ ਬੰਦ ਕਰਕੇ 3500 ਕਰੋੜ ਰੁਪਏ ਦੇ ਕਾਗਜ ਬਚਾਉਣ ਦਾ ਦਾਅਵਾ ਕੀਤਾ ਸੀ ਪਰ ਹੁਣ ਆਨਲਾਈਨ ਸਟੈੈਪ ਪੇਪਰ ਕੱਢਣ ਲਈ ਦੋ ਤੋਂ ਤਿੰਨ ਕਾਗਜ ਖਰਾਬ ਹੋ ਰਹੇ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਤਹਿਸੀਲ ਵਿੱਚ ਆਉਣ ਵਾਲੇ ਆਮ ਜਾਂ ਪੜੇ ਲਿਖੇ ਵਿਅਕਤੀਆਂ ਨੂੰ ਵੀ 50 ਰੁਪਏ ਦਾ ਅਸਟਾਮ ਲੈਣ ਲਈ ਫਾਰਮ ਭਰਨ ਵਿੱਚ ਕਾਫੀ ਮੁਸ਼ਕਿਲ ਆਉਦੀ ਹੈ ਅਤੇ ਇਸ ਦਾ ਫਾਇਦਾ ਚੁੱਕ ਕੇ ਤਹਿਸੀਲ ਵਿੱਚ ਬੈਠੇ ਸ਼ਰਾਰਤੀ ਅਨਸਰ ਉਸੇ ਫਾਰਮ ਨੂੰ ਭਰਾਉਣ ਲਈ 10 ਤੋਂ 50 ਰੁਪਏ ਤੱਕ ਵੱਧ ਵਸੂਲ ਲੈਂਦੇ ਹਨ ਜਿਸ ਨਾਲ ਆਮ ਵਿਅਕਤੀਆਂ ਦੀ ਲੁੱਟ ਹੁੰਦੀ ਹੈ ਅਤੇ ਇਸ ਲੁੱਟ ਨੂੰ ਰੋਕਣ ਲਈ ਵੀ ਫਾਰਮ ਬੰਦ ਕਰਨਾ ਸਮੇਂ ਦੀ ਲੋੜ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ 50 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੇ ਅਸਟਾਮ ਹਰ ਇੱਕ ਵਿਅਕਤੀ ਆਪਣੇ ਘਰ ਬੈਠਾ ਕੱਢ ਸਕਦਾ ਹੈ ਜਦ ਕਿ ਅਸਟਾਮ ਫਰੋਸ਼ਾਂ ਨੂੰ ਫਾਰਮ ਭਰਨੇ ਪੈਂਦੇ ਹਨ ਜਿਸ ਕਰਕੇ ਆਮ ਲੋਕਾਂ ਦਾ ਪੈਸਾ ਅਤੇ ਸਮਾਂ ਦੋਵੋਂ ਖਰਾਬ ਹੁੰਦੇ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਵੀ ਕੋਈ ਵਿਅਕਤੀ ਉਹਨਾਂ ਤੋਂ ਆਪਣਾ ਜਾਂ ਰਾਹੀਂ ਕਰਕੇ ਅਸਟਾਮ ਖਰੀਦਦਾ ਹੈ ਤਾਂ ਉਸ ਵਿਅਕਤੀ ਦੀ ਸਟੋਕ ਹੋਲਡਿੰਗ ਕੋਰਪੋਰੇਸ਼ਨ ਆਫ ਇੰਡੀਆ ਦੀ ਸਾਇਟ ਦੇ ਐਂਟਰੀ ਕੀਤੀ ਜਾਂਦੀ ਹੈ ਅਤੇ ਨਾਲ ਹੀ ਆਪਣੇ ਰਜਿਸਟਰ ਤੇ ਦਸਤਖਤ ਵੀ ਕਰਵਾਏ ਜਾਂਦੇ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਆਨਲਾਇਨ ਅਸਟਾਮ ਸਿਸਟਮ ਤੋਂ ਪਹਿਲਾਂ ਸਾਰਾ ਰਿਕਾਰਡ ਐੱਚ ਆਰ ਆਫਿਸ ਵਿੱਚ ਜਮਾਂ ਹੋ ਜਾਂਦਾ ਸੀ ਪਰੰਤੂ ਹੁਣ ਉਹਨਾਂ ਦੇ ਰਜਿਸਟਰ ਅਤੇ ਫਾਰਮ ਨਾ ਸਟੋਕਹੋਲਡਿੰਗ ਵਾਲੇ ਜਮਾ ਕਰ ਰਹੇ ਨੇ ਅਤੇ ਨਾ ਹੀ ਐੱਚ ਆਰ ਆਫਿਸ ਵਾਲੇ ਜਮਾਂ ਕਰਦੇ ਹਨ। ਅਸਟਾਮ ਫਰੋਸ਼ਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਰਿਕਾਰਡ ਰਜਿਸਟਰ ਅਤੇ ਫਾਰਮ ਕਦੋਂ ਤੱਕ ਸੰਭਾਲ ਕੇ ਰੱਖਣੇ ਹਨ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਹੁਣ ਤੱਕ ਦੇ ਜਿੰਨੇ ਵੀ ਫਾਰਮ ਇਕੱਠੇ ਹੋਏ ਹਨ ਉਹਨਾਂ ਐਚ ਆਰ ਸੀ ਦਫਤਰ ਵਿੱਚ ਜਮਾ ਕਰਾਉਣ ਦੀ ਇਜਾਜਤ ਦਿੱਤੀ ਜਾਏ।
ਯੂਨੀਅਨ ਦੇ ਪਰੈਸ ਸਕੱਤਰ ਸz. ਅਮਰਜੀਤ ਰਤਨ ਨੇ ਕਿਹਾ ਕਿ ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਆਉਣ ਵਾਲੀ 15 ਸਤੰਬਰ ਤਕ ਉਹਨਾਂ ਦੀ ਇਸ ਸਮੱਸਿਆ ਨੂੰ ਹਲ ਨਾ ਕੀਤਾ ਤਾਂ 15 ਸਤੰਬਰ ਤੋਂ ਕੋਈ ਵੀ ਅਸਟਾਮ ਅਸਟਾਮ ਫਰੋਸ਼ 50 ਰੁਪਏ ਤੋਂ 4000 ਰੁਪਏ ਤਕ ਦੇ ਅਸਟਾਮ ਸੰਬੰਧੀ ਫਾਰਮ ਨਹੀਂ ਭਰੇਗਾ। ਇਸ ਮੌਕੇ ਵੱਡੀ ਗਿਣਤੀ ਅਸਟਾਮ ਫਰੋਸ਼ ਹਾਜਿਰ ਸਨ।