
ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਸੜਕ ਵਿੱਚ ਪਿਆ ਖੱਡਾ : ਜੋਗਿੰਦਰ ਸਿੰਘ ਜੋਗੀ
ਐਸ ਏ ਐਸ ਨਗਰ, 21 ਅਗਸਤ - ਸਥਾਨਕ ਉਦਯੋਗਿਕ ਖੇਤਰ ਵਿੱਚ ਸਪਾਈਸ ਚੌਂਕ ਦੇ ਨੇੜੇ ਪੈਂਦੀ ਸੜਕ ਵਿੱਚ ਇੱਕ ਵੱਡਾ ਖੱਡਾ ਪਿਆ ਹੋਇਆ ਹੈ, ਜੋ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਸੜਕ ਦੀ ਹਾਲਤ ਪਿਛਲੇ ਕਾਫੀ ਸਮੇੋਂ ਤੋਂ ਮਾੜੀ ਹੈ ਅਤੇ ਬਰਸਾਤਾਂ ਵੇਲੇ ਇਥੇ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਕਿਉਂਕਿ ਇਸ ਖੱਡੇ ਵਿੱਚ ਬਰਸਾਤੀ ਪਾਣੀ ਭਰ ਜਾਂਦਾ ਹੈ,
ਐਸ ਏ ਐਸ ਨਗਰ, 21 ਅਗਸਤ - ਸਥਾਨਕ ਉਦਯੋਗਿਕ ਖੇਤਰ ਵਿੱਚ ਸਪਾਈਸ ਚੌਂਕ ਦੇ ਨੇੜੇ ਪੈਂਦੀ ਸੜਕ ਵਿੱਚ ਇੱਕ ਵੱਡਾ ਖੱਡਾ ਪਿਆ ਹੋਇਆ ਹੈ, ਜੋ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ।
ਇਸ ਸੜਕ ਦੀ ਹਾਲਤ ਪਿਛਲੇ ਕਾਫੀ ਸਮੇੋਂ ਤੋਂ ਮਾੜੀ ਹੈ ਅਤੇ ਬਰਸਾਤਾਂ ਵੇਲੇ ਇਥੇ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਕਿਉਂਕਿ ਇਸ ਖੱਡੇ ਵਿੱਚ ਬਰਸਾਤੀ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਇਹ ਖੱਡਾ ਨਜ਼ਰ ਨਹੀਂ ਆਉਂਦਾ ਅਤੇ ਜਦੋਂ ਵਾਹਨਾਂ ਦੇ ਟਾਇਰ ਅਚਾਨਕ ਇਸ ਖੱਡੇ ਵਿੱਚ ਪੈ ਜਾਂਦੇ ਹਨ ਤਾਂ ਵਾਹਨ ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ ਤੇ ਹਾਦਸੇ ਵਾਪਰਨ ਦੀ ਸੰਭਾਵਨਾ ਵੱਧ ਜਾਂਦੀ ਹੈ।
ਇਹ ਖੱਡੇ ਕਾਰਨ ਦੋ ਪਹੀਆ ਵਾਹਨ ਚਾਲਕਾਂ ਨੂੰ ਬਹੁਤ ਜਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਖੱਡੇ ਵਿੱਚ ਖੜੇ ਗੰਦੇ ਪਾਣੀ ਵਿਚੋਂ ਜਦੋਂ ਕੋਈ ਵਾਹਨ ਲੰਘਦਾ ਹੈ ਤਾਂ ਗੰਦੇ ਪਾਣੀ ਦੇ ਛਿੱਟੇ ਦੂਰ ਤੱਕ ਉਡਦੇ ਹਨ, ਜੋ ਕਿ ਰਾਹਗੀਰਾਂ ਤੇ ਪੈਂਦੇ ਹਨ।
ਸਮਾਜਸੇਵੀ ਆਗੂ ਸz. ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਇਸ ਸੜਕ ਤੇ ਇਹ ਖੱਡਾ ਪਿਛਲੇ ਲੰਬੇ ਸਮੇਂ ਤੋਂ ਪਿਆ ਹੋਇਆ ਹੈ ਅਤੇ ਇਸ ਸੰਬੰਧੀ ਮਾਮਲਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ ਪਰੰਤੂ ਪ੍ਰਸ਼ਾਸਨ ਵਲੋਂ ਇਸ ਖੱਡੇ ਨੂੰ ਭਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਮੰਗ ਕੀਤੀ ਕਿ ਇਸ ਖੱਡੇ ਨੂੰ ਜਲਦੀ ਠੀਕ ਕੀਤਾ ਜਾਵੇ ਤਾਂ ਕਿ ਹਾਦਸਿਆਂ ਤੋਂ ਬਚਾਓ ਹੋ ਸਕੇ।
