ਸਿਵਲ ਸਰਜਨ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਨਵੇਂ ਸਦਾ ਸਵਾਗਤ ਕੀਤਾ
ਹੁਸ਼ਿਆਰਪੁਰ- ਨਵੇ ਸਾਲ ਦੀ ਆਮਦ ਤੇ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਦੇ ਸਮੂਹ ਸਟਾਫ ਵੱਲੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਦੇ ਹੋਏ ਨਵੀਂ ਸੋਚ ਨਾਲ ਸ਼ੁਰੂਆਤ ਕੀਤੀ। ਇਸ ਮੌਕੇ ਰਾਗੀ ਸਿੰਘਾਂ ਵੱਲੋ ਕੀਰਤਨ ਕੀਤਾ ਗਿਆ।

ਅਰਦਾਸ ਉਪਰੰਤ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੰਦੇ ਹੋਏ ਨਵੇ ਸਾਲ ਵਿੱਚ ਆਪਣਾ ਕੰਮ ਪੂਰੀ ਤਨਦੇਹੀ, ਇਮਾਨਦਾਰੀ ਅਤੇ ਬਿਨਾ ਭੇਦ ਭਾਵ ਤੋ ਕਰਨ ਲਈ ਕਿਹਾ ਤਾਂ ਜੋ ਲੋਕਾਂ ਨੂੰ ਬੇਹਤਰ ਤੇ ਮਿਆਰੀ ਸਿਹਤ ਸੇਵਾਂਵਾਂ ਮਿਲ ਸਕਣ। ਉਨਾਂ ਕਿਹਾ ਕਿ ਪਿੱਛਲੇ ਵਰ੍ਹੇ ਦੋਰਾਨ ਸਿਹਤ ਅਮਲੇ ਵੱਲੋ ਆਪਣੀ ਡਿਉਟੀ ਬਾਖੂਬੀ ਨਿਭਾਈ ਹੈ ਅਤੇ ਭਵਿੱਖ ਵਿੱਚ ਵੀ ਸਿਹਤ ਵਿਭਾਗ ਚੰਗੀਆਂ ਸੇਵਾਂਵਾਂ ਦੇਣ ਲਈ ਵਚਨਵੱਧ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਕਮਲੇਸ਼ ਕੌਰ, ਜ਼ਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ, ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅਨੀਤਾ ਕਟਾਰੀਆ, ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ, ਅਤੇ ਸਮੂਹ ਸਿਹਤ ਅਮਲਾ ਹਾਜ਼ਰ ਰਿਹਾ।