
ਜਿਲਾ ਪੱਧਰੀ ਸਲਾਨਾ ਮਹਾਨ ਕੀਰਤਨ ਦਰਬਾਰ ਕਰਵਾਉਣ ਸੰਬੰਧੀ ਹੋਈ ਮੀਟਿੰਗ ਵਿਚ ਜਥੇਬੰਦੀਆਂ ਵਲੋਂ ਮਿਲਿਆ ਬਹੁਤ ਵੱਡਾ ਹੁੰਗਾਰਾ
ਨਵਾਂਸ਼ਹਿਰ - ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਮਹਾਨ ਕੀਰਤਨ ਦਰਬਾਰ ਕਰਵਾਉਣ ਦੀਆਂ ਤਿਆਰੀਆਂ ਅਰੰਭ ਕਰਣ ਸੰਬੰਧੀ ਇਕ ਭਰਵੀਂ ਮੀਟਿੰਗ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਹੋਈ ਜਿਸ ਵਿਚ ਜਿਲਾ ਸ਼ਹੀਦ ਭਗਤ ਸਿੰਘ ਨਗਰ, ਜਿਲਾ ਹੁਸ਼ਿਆਰਪੁਰ ਅਤੇ ਜਿਲਾ ਲੁਧਿਆਣਾ ਤੋਂ ਵੱਡੀ ਗਿਣਤੀ ਵਿਚ ਸਮੂਹ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਕਰੀਬ ਡੇਢ ਸੌ ਤੋ ਵੱਧ ਨੁਮਾਇੰਦਿਆਂ ਨੇ ਭਾਗ ਲਿਆ।
ਨਵਾਂਸ਼ਹਿਰ - ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਮਹਾਨ ਕੀਰਤਨ ਦਰਬਾਰ ਕਰਵਾਉਣ ਦੀਆਂ ਤਿਆਰੀਆਂ ਅਰੰਭ ਕਰਣ ਸੰਬੰਧੀ ਇਕ ਭਰਵੀਂ ਮੀਟਿੰਗ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਹੋਈ ਜਿਸ ਵਿਚ ਜਿਲਾ ਸ਼ਹੀਦ ਭਗਤ ਸਿੰਘ ਨਗਰ, ਜਿਲਾ ਹੁਸ਼ਿਆਰਪੁਰ ਅਤੇ ਜਿਲਾ ਲੁਧਿਆਣਾ ਤੋਂ ਵੱਡੀ ਗਿਣਤੀ ਵਿਚ ਸਮੂਹ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਕਰੀਬ ਡੇਢ ਸੌ ਤੋ ਵੱਧ ਨੁਮਾਇੰਦਿਆਂ ਨੇ ਭਾਗ ਲਿਆ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਅਤੇ ਦੀਦਾਰ ਸਿੰਘ ਗਹੂੰਣ ਨੇ ਦੱਸਿਆ ਕਿ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਮੁਤਾਬਕ ਇਸ ਸਾਲ ਦੇ ਤਿੰਨ ਰੋਜ਼ਾ ਕੀਰਤਨ ਦਰਬਾਰ ਮਿਤੀ 4, 5 ਅਤੇ 6 ਨਵੰਬਰ ਨੂੰ ਹਰ ਸਾਲ ਦੀ ਤਰਾਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਖੇ ਕਰਵਾਏ ਜਾਣਗੇ ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ ਅਤੇ ਪ੍ਰਸਿੱਧ ਕਥਾਵਾਚਕ ਹਾਜਰੀ ਭਰਨਗੇ। ਸਮੂਹ ਇਲਾਕੇ ਦੀਆਂ ਸੰਗਤਾਂ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਸਮੂਹ ਇਲਾਕੇ ਦੀਆਂ ਸੰਗਤਾਂ ਤੱਕ ਪਹੁੰਚ ਕਰਨ ਲਈ ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਕਰੀਬ 23 ਗੁਰਮਤਿ ਸਮਾਗਮ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਜਿਲੇ ਦੇ ਅਲੱਗ ਅਲੱਗ ਪਿੰਡਾਂ ਅਤੇ ਸ਼ਹਿਰਾਂ ਵਿਖੇ ਕਰਵਾਏ ਜਾਣਗੇ।
ਉਪਲੱਬਧ ਜਾਣਕਾਰੀ ਮੁਤਾਬਕ ਇਹ ਸਮਾਗਮ ਗੁਰਦੁਆਰਾ ਟਾਹਲੀ ਸਾਹਿਬ ਨਵਾਂਸ਼ਹਿਰ ਤੋਂ ਅਰੰਭ ਹੋ ਕੇ ਪਿੰਡ ਕਰੀਹਾ, ਜੱਬੋਵਾਲ, ਰੱਕੜ ਢਾਹਾਂ, ਧਰਮਕੋਟ, ਰਾਹੋਂ, ਮੂਸਾਪੁਰ, ਗੜ ਪਧਾਣਾ, ਗਰਚਾ, ਚੌਹੜਾ, ਆਕਲਿਆਣਾ, ਚੱਕ ਸਿੰਘਾ, ਬਲਾਚੌਰ, ਸਰਹਾਲਾ ਖੁਰਦ, ਕੁੱਕੜ ਮਜਾਰਾ, ਗੋਬਿੰਦਪੁਰ, ਸੁੱਧਾ ਮਾਜਰਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ, ਗੁੱਲਪੁਰ, ਟੂਟੋ ਮਜਾਰਾ, ਉਟਾਲ ਮਜਾਰਾ, ਭਾਰਟਾ ਕਲਾਂ ਅਤੇ ਸੰਪੂਰਨਤਾ ਸਮਾਗਮ ਗੁ: ਪਾਤਸ਼ਾਹੀ ੬ਵੀਂ ਦੁਰਗਾਪੁਰ ਵਿਖੇ ਹੋਣਗੇ। ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਜਿੱਥੇ ਇਨਾਂ ਸਮਾਗਮ ਦੇ ਚੜਦੀ ਕਲਾ ਨਾਲ ਅਯੋਜਨ ਲਈ ਆਪੋ ਆਪਣੇ ਵਿਚਾਰ ਅਤੇ ਸੁਝਾਅ ਦਿਤੇ ਉੱਥੇ ਉਨਾ ਵਲੋਂ ਤਨ ਮਨ ਧਨ ਨਾਲ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ ਗਿਆ।
ਮੀਟਿੰਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਏ ਜਾਣ ਮੇਨ ਸਮਾਗਮ ਦੀ ਸਰਪ੍ਰਸਤੀ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਸਰਬਜੀਤ ਸਿੰਘ ਅਤੇ ਬਾਹਰ ਵਾਲੇ ਗੁਰਮਤਿ ਸਮਾਗਮ ਦੀ ਸਰਪ੍ਰਸਤੀ ਇਲਾਕੇ ਦੀ ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤ ਸ: ਬਰਜਿੰਦਰ ਸਿੰਘ ਹੁਸੈਨਪੁਰ ਨੂੰ ਸਉਂਪਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿਚ ਸ਼ਾਮਲ ਸਾਬਕਾ ਮਿਊਂਸਪਲ ਪ੍ਰਧਾਨ ਅਤੇ ਹਲਕਾ ਇੰਚਾਰਜ ਸ਼੍ਰੀ ਲਲਿਤ ਮੋਹਨ ਪਾਠਕ ਬੱਲੂ ਵਲੋਂ ਨਗਰ ਅਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਸਮਾਗਮਾਂ ਲਈ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ ਗਿਆ। ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸੁਸਾਇਟੀ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਮਾਗਮਾਂ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਜਿਲਾ ਭਰ ਦੀਆਂ ਧਾਰਮਿਕ ਜਥੇਬੰਦੀਆਂ ਦੀਆਂ ਨੁਮਾਇੰਦਾ ਜਮਾਤ ਵਜੋਂ ਸਮੂਹ ਜਥੇਬੰਦੀਆਂ ਦੀਆਂ ਭਾਵਨਾ ਅਨੁਸਾਰ ਸਾਰੇ ਪ੍ਰੋਗਰਾਮ ਉਲੀਕੇਗੀ ਅਤੇ ਸਭ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਹਰ ਸੰਭਵ ਯਤਨ ਕਰੇਗੀ।
ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਪੁਕਾਰ ਫਾਊਡੇਸ਼ਨ ਦੇ ਗੁਰਚਰਨ ਸਿੰਘ ਬਨਵੈਤ, ਤਰਲੋਚਨ ਸਿੰਘ ਰਾਹੋਂ, ਹਰਦੀਪ ਸਿੰਘ ਦੁਪਾਲਪੁਰ, ਅਜੀਤ ਸਿੰਘ ਸਰਪੰਚ ਬਰਨਾਲਾ, ਦਿਲਬਾਗ ਸਿੰਘ ਰਾਹੋਂ, ਸੁਰਜੀਤ ਸਿੰਘ ਸੋਇਤਾ, ਮਦਨ ਗੋਪਾਲ ਐਡਵੋਕੇਟ, ਸੁਖਵਿੰਦਰ ਸਿੰਘ ਗੋਬਿੰਦਪੁਰ, ਗੁਰਜਿੰਦਰ ਸਿੰਘ ਸਰਹਾਲਾ ਖੁਰਦ, ਗੁਰਪਾਲ ਸਿੰਘ, ਗਿਆਨ ਸਿੰਘ ਪ੍ਰਿੰਸ ਐਨਕਲੇਵ, ਦਿਲਬਾਗ ਸਿੰਘ ਬਾਗੀ ਬੰਗਾ, ਤਰਲੋਚਨ ਸਿੰਘ ਖਟਕੜ ਕਲਾਂ ਅਤੇ ਮਾਸਟਰ ਨਰਿੰਦਰ ਸਿੰਘ ਭਾਰਟਾ ਵੀ ਸ਼ਾਮਲ ਸਨ । ਅੰਤ ਵਿੱਚ ਗਿਆਨੀ ਸਰਬਜੀਤ ਸਿੰਘ ਜੀ ਨੇ ਮੁੱਖ ਸਰਪ੍ਰਸਤ ਵਜੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਇਨਾ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੀਟਿੰਗ ਵਿਚ ਜਸਵੀਰ ਸਿੰਘ ਢਿਲੋਂ ਮਾਛੀਵਾੜਾ, ਰਾਜਵਿੰਦਰ ਸਿੰਘ ਗੁ: ਟਾਹਲੀ ਸਾਹਿਬ, ਕੁਲਵੰਤ ਸਿੰਘ ਗੁਰੂ ਕੀ ਰਸੋਈ ਖੈਰੜ ਅੱਛਰਵਾਲ, ਗੁਰਜਿੰਦਰ ਸਿੰਘ ਸਰਹਾਲਾ, ਮਨਜੀਤ ਸਿੰਘ ਗੋਬਿੰਦਪੁਰ, ਊਧਮ ਸਿੰਘ ਗੋਬਿੰਦਪੁਰ ਰਜਿੰਦਰ ਸਿੰਘ ਚੱਕ ਸਿੰਘਾ, ਸੁਖਵੰਤ ਸਿੰਘ ਚੱਕਸਿੰਘਾ, ਹਰਜਿੰਦਰ ਸਿੰਘ ਅਟਾਰੀ, ਕੁਲਜਿੰਦਰਜੀਤ ਸਿੰਘ ਸੋਢੀ ਬੰਗਾ, ਜੀਤ ਸਿੰਘ ਅਟਾਰੀ, ਸਤਨਾਮ ਸਿੰਘ ਰਾਹੋਂ, ਨਰਿੰਦਰਪਾਲ ਸਿੰਘ ਫਗਵਾੜਾ,ਪਲਵਿੰਦਰ ਸਿੰਘ ਕਰਿਆਮ, ਹਰਵਿੰਦਰ ਸਿੰਘ ਜੱਬੋਵਾਲ, ਜਸਵੀਰ ਸਿੰਘ ਕਰਿਆਮ, ਤਰਲੋਕ ਸਿੰਘ ਸੇਠੀ, ਅਮਰੀਕ ਸਿੰਘ ਬਛੌੜੀ, ਜਸਪਾਲ ਸਿੰਘ ਭਾਰਟਾ ਕਲਾਂ, ਗੁਰਨਾਮ ਸਿੰਘ ਲੰਗੜੋਆ, ਦਿਲਬਾਗ ਸਿੰਘ ਉਸਮਾਨਪੁਰ, ਨਰਿੰਦਰਪਾਲ ਸਿੰਘ ਫਗਵਾੜਾ, ਭਾਈ ਜੋਰਾਵਰ ਸਿੰਘ, ਲਖਵਿੰਦਰ ਸਿੰਘ ਰਾਹੋਂ, ਬਲਦੀਪ ਸਿੰਘ ਕਾਜਮਪੁਰ, ਹਰਗੁਰਿੰਦਰ ਸਿੰਘ ਹੈਪੀ ਬੱਸ ਸਰਵਿਸ, ਸਤਵਿੰਦਰ ਰਾਹੋਂ, ਜਸਵੀਰ ਸਿੰਘ ਬਹਿਲੂਰ ਕਲਾਂ, ਭਾਈ ਜੋਗਾ ਸਿੰਘ ਢਾਹਾਂ, ਬਾਬਾ ਠਾਕੁਰ ਸਿੰਘ ਗੜ ਪਧਾਣਾ, ਰਾਜਵਿੰਦਰ ਸਿੰਘ ਗੁੱਲਪੁਰ, ਸੁਰਿੰਦਰ ਸਿੰਘ ਸੋਇਤਾ, ਪਰਵਿੰਦਰ ਸਿੰਘ ਸੁੱਧਾਮਾਜਰਾ, ਕੁਲਵਿੰਦਰ ਸਿੰਘ ਸੁੱਧਾ ਮਾਜਰਾ,ਗੁਰਦੇਵ ਸਿੰਘ ਗਹੂੰਣ, ਤਰਲੋਕ ਸਿੰਘ ਗੜਸ਼ੰਕਰ, ਅਮਰਜੀਤ ਸਿੰਘ ਜੀਂਦੋਵਾਲ, ਪਰਮਜੀਤ ਸਿੰਘ ਮੂਸਾਪੁਰ, ਗੁਰਦੇਵ ਸਿੰਘ ਮੂਸਾਪੁਰ, ਸੂਬੇਦਾਰ ਤਰਸੇਮ ਸਿੰਘ ਮੂਸਾਪੁਰ, ਜੁਗਿੰਦਰ ਸਿੰਘ ਮਹਾਲੋਂ, ਭਗਵੰਤ ਸਿੰਘ, ਮੋਹਨ ਸਿੰਘ ਰੁੜਕੀ ਖਾਸ, ਅਵਤਾਰ ਸਿੰਘ ਗਰਚਾ, ਸਤਨਾਮ ਸਿੰਘ ਗਰਚਾ, ਅਮਰਜੀਤ ਸਿੰਘ ਰਕੜ ਢਾਹਾਂ, ਸਤਪਾਲ ਸਿੰਘ ਗੜ੍ਹਸ਼ੰਕਰ, ਕਮਲਜੀਤ ਸਿੰਘ ਬਜ਼ੀਦ ਪੁਰ, ਬਲਕਾਰ ਸਿੰਘ, ਗੁਰਦੇਵ ਸਿੰਘ ਕੁੱਕੜ ਮਜਾਰਾ, ਜਗਜੀਤ ਸਿੰਘ ਬਾਟਾ, ਤਰਲੋਕ ਸਿੰਘ ਸੇਠੀ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ ਭਰੋ ਮਜਾਰਾ, ਸੁਖਵਿੰਦਰ ਸਿੰਘ ਸਿਆਣ, ਹਰਬੰਸ ਸਿੰਘ, ਜਰਨੈਲ ਉਟਾਲ ਮਜਾਰਾ, ਮਹਿੰਦਰ ਪਾਲ ਪ੍ਰਧਾਨ, ਦਲਜੀਤ ਸਿੰਘ ਕਰੀਹਾ, ਕੁਲਦੀਪ ਸਿੰਘ ਕਰੀਹਾ, ਹਰਿੰਦਰ ਸਿੰਘ ਗੁਰੂ ਨਾਨਕ ਨਗਰ, ਗੁਰਮੁੱਖ ਸਿੰਘ ਸਾਡਾ ਨਵਾਂਸ਼ਹਿਰ, ਵਾਸਦੇਵ ਪ੍ਰਦੇਸੀ, ਅਜੀਤਪਾਲ ਸਿੰਘ, ਰਣਵੀਰ ਸਿੰਘ, ਅਨਿਲ ਰਾਣਾ ਬਲਾਚੌਰ, ਰਛਪਾਲ ਸਿੰਘ ਸਰਪੰਚ ਜੱਬੋਵਾਲ, ਗਿਆਨੀ ਰਘਵੀਰ ਸਿੰਘ, ਭਾਈ ਹਰੀ ਸਿੰਘ ਜੱਬੋਵਾਲ ਸੁਰਜੀਤ ਸਿੰਘ ਮਹਿਤਪੁਰੀ, ਉੱਤਮ ਸਿੰਘ ਸੇਠੀ, ਕਮਲਜੀਤ ਸਿੰਘ ਡਿਵੀਜ਼ਨਲ ਕਮਿਸ਼ਨਰ ਸੇਵਾਮੁਕਤ, ਗੁਰਪਾਲ ਸਿੰਘ ਭਾਰਟਾ, ਦਰਸ਼ਨ ਸਿੰਘ ਪੁਕਾਰ ਫਾਊਡੇਸ਼ਨ, ਜਗਦੀਪ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ ਬਾਹੜਾ, ਗੁਲਬਾਗ ਸਿੰਘ ਦੁਰਗਾਪੁਰ, ਕੁਲਜੀਤ ਸਿੰਘ ਖ਼ਾਲਸਾ, ਮਨਮੋਹਨ ਸਿੰਘ, ਜੋਗਾ ਸਿੰਘ SDO, ਗੁਰਬਖਸ਼ ਸਿੰਘ ਜੀ ਪੀ ਕਲੌਨੀ, ਰਮਣੀਕ ਸਿੰਘ, ਜਸਕਰਨ ਸਿੰਘ ਧਰਮਕੋਟ, ਮਹਿੰਦਰ ਸਿੰਘ ਜਾਫਰਪੁਰ, ਪ੍ਰੀਤਮ ਸਿੰਘ ਅਲਾਚੌਰ, ਕੁਲਦੀਪ ਸਿੰਘ ਮੁਬਾਰਕਪੁਰ, ਲਛਮਣ ਦਾਸ ਗੁਜਰਪੁਰ ਕਲੌਨੀ, ਗੁਰਚਰਨ ਸਿੰਘ ਪਾਬਲਾ ਇੰਦਰਜੀਤ ਸ਼ਰਮਾ, ਬਖਸ਼ੀਸ਼ ਸਿੰਘ, ਹਰਨੇਕ ਸਿੰਘ,ਅਮਰੀਕ ਸਿੰਘ, ਮਹਿੰਦਰ ਸਿੰਘ ਰਾਹੋਂ, ਇਕਬਾਲ ਸਿੰਘ ਜਸਵੰਤ ਸਿੰਘ, ਕਮਲਜੀਤ ਸਿੰਘ ਗੁਰੂ ਨਾਨਕ ਮਿਸ਼ਨ ਟਰੱਸਟ ਬੰਗਾ, ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ ਮੂਸਾਪੁਰ, ਸੁੱਚਾ ਸਿੰਘ ਬੀ ਡੀ ਸੀ ਕਲੌਨੀ, ਭਰਪੂਰ ਸਿੰਘ ਸਲੋਹ ਅਤੇ ਵਡੀ ਗਿਣਤੀ ਵਿਚ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ।
