ਭਗਤ ਪੂਰਨ ਸਿੰਘ ਯਾਦਗਾਰੀ ਖੂਨਦਾਨ ਕੈਂਪ ਵਿੱਚ ਪਿਓ-ਪੁੱਤਰ ਨੇ ਇੱਕਠੇ ਕੀਤਾ ਖੂਨਦਾਨ।
ਨਵਾਂਸ਼ਹਿਰ - ਮਨੁੱਖੀ ਸੇਵਾ ਦੇ ਪੈਗੰਬਰ ਭਗਤ ਪੂਰਨ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ ਸਥਾਨਕ ਬੀ ਡੀ ਸੀ ਬਲੱਡ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ। ਕੈਂਪ ਦੇ ਆਯੋਜਿਕ “ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਬਰਨਾਲਾ ਕਲਾਂ” ਤੇ “ਬੀ.ਡੀ.ਸੀ ਬਲੱਡ ਸੈਂਟਰ” ਨਾਲ ਸਬੰਧਤ ਸਮਾਜ ਸੇਵੀ ਭਗਤ ਪੂਰਨ ਸਿੰਘ ਜੀ ਨੂੰ ਨਤਮਸਤਿਕ ਹੋਏ ਸਤਿਕਾਰ ਵਜੋਂ ਸ਼ਮ੍ਹਾਂ ਰੌਸ਼ਨ ਕੀਤੀ ਗਈ ਤੇ ਪੰਖੜੀਆਂ ਅਰਪਿਤ ਕੀਤੀਆਂ ਗਈਆਂ।

ਕੈਂਪ ਦਾ ਉਦਘਾਟਨ ਟਰੱਸਟ ਦੇ ਚੇਅਰਮੈਨ ਹਰਪ੍ਰਭਮਹਿਲ ਸਿੰਘ ਨੇ ਆਪਣੇ ਪੁੱਤਰ ਸੁਖਰਾਜ ਸਿੰਘ ਸਮੇਤ ਖੂਨਦਾਨ ਕਰਕੇ ਕੀਤਾ। ਉਹਨਾਂ ਕਿਹਾ ਕਿ ਖੂਨਦਾਨ ਕਰਨ ਨਾਲ੍ਹ ਕੋਈ ਕਮਜ਼ੋਰੀ ਨਹੀਂ ਆਉਂਦੀ। ਜਾਗਰੂਕ ਪ੍ਰੀਵਾਰਾਂ ਦੇ ਮੈਂਬਰ ਇੱਕਠੇ ਹੋ ਕੇ ਖੂਨਦਾਨ ਕਰਨ ਦਾ ਰਿਵਾਜ ਪਾਉਣ ਲਈ ਅੱਗੇ ਆਉਣ ਤਾਂ ਕਿ ਕੀਮਤੀ ਜਾਨਾਂ ਬਚਾਉਣ ਦਾ ਪੁੰਨ ਕੀਤਾ ਜਾ ਸਕੇ। ਡਾ: ਅਜੇ ਬੱਗਾ ਤੇ ਡਾ: ਦਿਆਲ ਸਰੂਪ ਦੀ ਅਗਵਾਈ ਵਿੱਚ ਬੀ ਡੀ ਸੀ ਦੀ ਤਕਨੀਕੀ ਟੀਮ ਨੇ ਖੂਨਦਾਨੀਆਂ ਤੋਂ ਖੂਨ ਪ੍ਰਾਪਤ ਕੀਤਾ।
ਇਸ ਮੌਕੇ ਬਰਨਾਲਾ ਕਲਾਂ ਤੋਂ ਹਰਪ੍ਰਭਮਹਿਲ ਸਿੰਘ, ਸੁਖਰਾਜ ਸਿੰਘ, ਮਨਜੀਤ ਸਿੰਘ ਖਾਲਸਾ, ਅਵਤਾਰ ਸਿੰਘ, ਮੈਡਮ ਰਛਪਾਲ ਕੌਰ, ਮਹਿੰਦਰ ਸਿੰਘ ਦੁਆਬਾ ਮਾਰਬਲ, ਚੈਨ ਸਿੰਘ, ਸਤਸਰੂਪ ਸਿੰਘ, ਸੁਰਿੰਦਰ ਸਿੰਘ ਸੈਂਹਬੀ, ਅਮਰਜੀਤ ਸਿੰਘ,ਮਾਸਟਰ ਹਰਦਿਲਜੀਤ ਸਿੰਘ, ਦਿਲਬਾਗ ਸਿੰਘ ਰਿਟਾ: ਜ਼ਿਲ੍ਹਾ ਸਿੱਖਿਆ ਅਫ਼ਸਰ, ਨਰਿੰਦਰਪਾਲ ਰਿਟਾ: ਪੋਸਟ ਮਾਸਟਰ, ਖੂਨਦਾਨੀ ਹਰਭਜਨ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਤੇ ਸੁਰਿੰਦਰ ਸਿੰਘ ਹਾਜ਼ਰ ਸਨ।
ਬੀ ਡੀ ਸੀ ਵਲੋਂ ਜੇ ਐਸ ਗਿੱਦਾ, ਡਾ: ਵਿਸ਼ਵ ਮੋਹਿਨੀ, ਡਾ: ਅਜੇ ਬੱਗਾ, ਮੈਨੇਜਰ ਮਨਮੀਤ ਸਿੰਘ, ਰਾਜਿੰਦਰ ਠਾਕੁਰ ਟੀ.ਐਸ ,ਪ੍ਰਿਅੰਕਾ ਸ਼ਰਮਾ ਤੇ ਸੁਨੈਨਾ ਸਟਾਫ ਨਰਸ ਹਾਜ਼ਰ ਸਨ। ਖ਼ਬਰਾਂ ਲਿਖੇ ਜਾਣ ਤੱਕ 25 ਵਿਅਕਤੀ ਖੂਨਦਾਨ ਕਰ ਚੁੱਕੇ ਸਨ। “ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ” ਬਰਨਾਲਾ ਕਲਾਂ ਵਲੋਂ ਸਮੂਹ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।