ਫਲਸਤੀਨੀ ਲੋਕਾਂ ਨਾਲ ਯਕਜਹਿਤੀ ਪ੍ਰਗਟ ਕੀਤੀ ਅਤੇ ਇਜਰਾਇਲੀ ਸਰਕਾਰ ਤੇ ਸਾਮਰਾਜ ਦਾ ਪੁਤਲਾ ਫੂਕਿਆ
ਗੜਸ਼ੰਕਰ, 4 ਅਗਸਤ - ਪੰਜ ਕਮਿਊਨਿਸਟ ਤੇ ਖੱਬੀਆਂ ਪਾਰਟੀਆਂ ਦੇ ਇਜਰਾਇਲੀ ਜਬਰ ਤੇ ਸਾਮਰਾਜ ਵਿਰੁੱਧ ਸਾਥੀ ਬਖਸ਼ੀਸ਼ ਸਿੰਘ ਦਿਆਲ ਸੁਰਿੰਦਰ ਕੌਰ ਚੁੰਬਰ ਸਾਬਕ ਬਲਾਕ ਸੰਮਤੀ ਮੈਂਬਰ ਦੀ ਅਗਵਾਈ ਵਿੱਚ ਦਰਵਾਜੇ ਕੋਲ ਇਕੱਠ ਕਰਕੇ ਸੀ ਪੀ ਆਈ ਐਮ ਦੇ ਸੂਬਾ ਆਗੂ ਕਾਮਰੇਡ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ ਨੇ ਅਮਰੀਕਾ ਸਾਮਰਾਜ ਦੀਆਂ ਕੁਚਾਲਾਂ ਤੇ ਅਤਿਆਚਾਰ ਬਾਰੇ ਬੋਲਦਿਆਂ ਕਿਹਾ ਕਿ ਇਜਰਾਇਲੀ ਫੌਜ ਨੇ ਹਜਾਰਾਂ ਬੇਗੁਨਾਹ ਨਿਹੱਥੇ ਫਲਸਤੀਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਇਹ ਬੇਗੁਨਾਹਾਂ ਦਾ ਨਰ ਸੰਗਾਰ ਕੀਤਾ ਜਾ ਰਿਹਾ ਹੈ।

ਇਸ ਕਤਲੇਆਮ ਵਿਰੁੱਧ ਸੰਸਾਰ ਦੇ ਅਮਨ ਪਸੰਦ ਸ਼ਕਤੀਆਂ ਨੇ ਇਸ ਕਤਲੇਆਮ ਵਿਰੁੱਧ ਸਾਮਰਾਜ ਤੇ ਥਾਣੇਦਾਰ ਇਜਰਾਇਲ ਵਿਰੁੱਧ ਅਵਾਜ਼ ਉਠਾਉਣ ਲਈ ਲੋਕਾਂ ਨੂੰ ਜਥੇਬੰਦ ਕਰਕੇ ਅਮਨ ਲਈ ਸੰਗਰਾਮ ਦਾ ਸਦਾ ਦਿੱਤਾ ਹੈ।ਇਸ ਮੌਕੇ ਸਾਮਰਾਜ ਤੇ ਇਜਰਾਇਲੀ ਸਰਕਾਰ ਦਾ ਪੁੱਤਲਾ ਸਾੜਿਆ ਗਿਆ। ਇਸ ਮੌਕੇ ਬਲਰਾਜ ਪੰਡਿਤ, ਅਮਰੀਕ ਸਿੰਘ, ਲਾਡੀ, ਗੁਰਮੀਤ ਸਿੰਘ ਪਾਂਗਲੀ, ਮਹਿੰਦਰ ਕੌਰ, ਕਸ਼ਮੀਰ ਕੌਰ, ਰੇਸ਼ਮ ਕੌਰ, ਜੋਗਿੰਦਰ ਕੌਰ, ਸਵਰਨ ਕੌਰ, ਅਵਤਾਰ ਕੌਰ, ਗਿਆਨ ਕੌਰ, ਮਨਜੀਤ ਕੌਰ ਅਤੇ ਹੋਰ ਹਾਜਰ ਸਨ। ਕਾਮਰੇਡ ਬਖਸ਼ੀਸ਼ ਸਿੰਘ ਦਿਆਲ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।