
ਯੁਵਾ ਖੇਡ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਨਾਉਣ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, 31 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਖੇਡ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਨਾਉਣ ਅਤੇ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੀ ਤਰ੍ਹਾ ਅਨੁਸਾਸ਼ਨ, ਮਿਹਨਤ ਅਤੇ ਸਮਰਪਣ ਦੇ ਮਾਰਗ 'ਤੇ ਚੱਲਣ। ਉਨ੍ਹਾਂ ਨੇ ਸਾਲ 2036 ਦੇ ਓਲੰਪਿਕ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਵੱਲੋਂ ਸੱਭ ਤੋਂ ਵੱਧ ਮੈਡਲ ਜਿੱਤਣ ਲਈ ਪੇ੍ਰਰਿਤ ਵੀ ਕੀਤਾ।
ਚੰਡੀਗੜ੍ਹ, 31 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਖੇਡ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਨਾਉਣ ਅਤੇ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੀ ਤਰ੍ਹਾ ਅਨੁਸਾਸ਼ਨ, ਮਿਹਨਤ ਅਤੇ ਸਮਰਪਣ ਦੇ ਮਾਰਗ 'ਤੇ ਚੱਲਣ। ਉਨ੍ਹਾਂ ਨੇ ਸਾਲ 2036 ਦੇ ਓਲੰਪਿਕ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਵੱਲੋਂ ਸੱਭ ਤੋਂ ਵੱਧ ਮੈਡਲ ਜਿੱਤਣ ਲਈ ਪੇ੍ਰਰਿਤ ਵੀ ਕੀਤਾ।
ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਵਿੱਚ ਰਾਸ਼ਟਰੀ ਖੇਡ ਦਿਵਸ ਮੌਕੇ 'ਤੇ ਆਯੋਜਿਤ 'ਸਾਈਕਲੋਥਾਨ' ਪ੍ਰੋਗਰਾਮ ਵਿੱਚ ਨੌਜੁਆਨਾਂ ਨੂੰ ਸੰਬੋਧਿਤ ਕਰ ਰਹੇ ਸਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼੍ਰਮਦਾਨ ਕਰ ਕੇ 'ਸਵੱਛ ਕੁਰੂਕਸ਼ੇਤਰ, ਮੇਰਾ ਕੁਰੂਕਸ਼ੇਤਰ, ਮੇਰਾ ਅਭਿਆਨ' ਦੀ ਸ਼ੁਰੂਆਤ ਕੀਤੀ। ਹਰਿਆਣਾ ਦੇ ਖੇਡ ਵਿਭਾਗ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਵਿੱਚ ਸਾਈਕਲੋਥਾਨ ਅਤੇ ਸਵੱਛਤਾ ਨੂੰ ਜੋੜ ਕੇ ਨੌਜੁਆਨਾਂ ਨੂੰ ਸਵੱਛ ਅਤੇ ਸਿਹਤਮੰਦ ਰਹਿਣ ਲਈ ਪੇ੍ਰਰਿਤ ਕੀਤਾ ਗਿਆ।
ਮੁੱਖ ਮੰਤਰੀ ਨੇ ਸਾਈਕਲੋਥਾਨ ਵਿੱਚ ਹਿੱਸਾ ਲੈਣ ਤੋਂ ਪਹਿਲਾਂ 'ਮੇਰਾ ਕੁਰੂਕਸ਼ੇਤਰ, ਮੇਰਾ ਅਭਿਆਨ' ਵੈਬਸਾਇਟ ਵੀ ਲਾਂਚ ਕੀਤਾ ਜਿਸ 'ਤੇ ਕੁਰੂਕਸ਼ੇਤਰ ਦੇ ਲੋਕ ਸਵੱਛਤਾ ਨਾਲ ਸਬੰਧਿਤ ਫੋਟੋ ਅੱਪਲੋਡ ਕਰ ਕੇ ਆਪਣੇ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪੇ੍ਰਰਿਤ ਕਰਦੇ ਹੋਏ ਕਿਹਾ ਕਿ ਨਸ਼ਾ ਇੱਕ ਅਜਿਹੀ ਬੁਰਾਈ ਹੈ, ਜੋ ਵਿਅਕਤੀ ਨੂੰ ਹੀ ਨਹੀਂ, ਪੂਰੇ ਪਰਿਵਾਰ ਅਤੇ ਸਮਾਜ ਨੂੰ ਖੋਖਲਾ ਕਰ ਦਿੰਦੀ ਹੈ। ਇਹ ਨਾ ਸਿਰਫ ਸ਼ਰੀਰਿਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ, ਸਗੋ ਸਮਾਜਿਕ ਤਾਨੇ-ਬਾਨੇ ਨੂੰ ਵੀ ਕਮਸ਼ੋਰ ਕਰਦੀ ਹੈ।
ਉਨ੍ਹਾਂ ਨੇ ਮੇਜਰ ਧਿਆਨਚੰਦ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਨਮਨ ਕਰਦੇ ਹੋਏ ਕਿਹਾ ਕਿ ਮੇਜਰ ਧਿਆਨਚੰਦ ਸਾਡੇ ਨੌਜੁਆਨ ਖਿਡਾਰੀਆਂ ਲਈ ਪੇ੍ਰਰਣਾਸਰੋਤ ਹਨ। ਉਨ੍ਹਾਂ ਦੇ ਜਨਮਦਿਨ ਨੂੰ ਰਾਸ਼ਟਰੀ ਖੇਡ ਦਿਵਸ ਵਜੋ ਇਸ ਲਈ ਮਨਾਇਆ ਜਾਂਦਾ ਹੈ, ਤਾਂ ਜੋ ਸਾਡੇ ਖਿਡਹਰੀ ਉਨ੍ਹਾਂ ਵਰਗੀ ਲਗਨ ਅਤੇ ਮਿਹਨਤ ਕਰ ਕੇ ਉਦਾਂ ਦੀ ਹੀ ਉਪਲਬਧੀ ਪ੍ਰਾਪਤ ਕਰਨ ਲਈ ਪੇ੍ਰਰਿਤ ਹੋਣ।
ਮੁੱਖ ਮੰਤਰੀ ਨੇ ਦਸਿਆ ਕਿ ਮੇਜਰ ਧਿਆਨ ਚੰਦ ਭਾਰਤ ਮਾਤਾ ਦੇ ਮਹਾਨ ਸਪੁੱਤਰ ਸਨ। ਉਨ੍ਹਾਂ ਦੀ ਅਗਵਾਈ ਹੇਠ ਭਾਰਤੀਆਂ ਨੇ ਹਾਕੀ ਦਾ ਸੁਨਹਿਰਾ ਇਤਿਹਾਸ ਰੱਚਿਆ। ਇਸ ਦੇ ਫਲਸਰੂਪ ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਮਿਲਿਆ। ਉਨ੍ਹਾਂ ਨੇ ਭਾਰਤੀ ਹਾਕੀ ਟੀਮ ਨੂੰ ਉਨ੍ਹਾਂ ਬੁਲੰਦੀਆਂ 'ਤੇ ਪਹੁੰਚਾਇਆ, ਜਿਨ੍ਹਾਂ ਤੋਂ ਅਸੀਂ ਤਿੰਨ ਵਾਰ ਓਲੰਪਿਕ ਗੋਲਡ ਮੈਡਲ ਜਿੱਤੇ। ਇਹ ਕਿਸੇ ਵੀ ਰਾਸ਼ਟਰ ਲਹੀ ਮਾਣ ਦੀ ਗੱਲ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਰਾਸ਼ਟਰੀ ਖੇਡ ਦਿਵਸ ਦਾ ਥੀਮ 'ਇੱਕ ਘੰਟਾ, ਖੇਡ ਦੇ ਮੈਦਾਨ ਵਿੱਚ' ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਸਿਰਫ ਅੱਜ ਹੀ ਇੱਕ ਘੰਟਾ ਖੇਡਣਾ ਹੈ। ਇਸ ਦਾ ਅਰਥ ਹੈ ਕਿ ਸਾਨੂੰ ਰੋਜ਼ ਇੱਕ ਘੰਟਾ ਖੇਡ ਨੂੰ ਦੇਣਾ ਹੈ ਤਾਂ ਜੋ ਅਸੀਂ ਸ਼ਰੀਰਿਕ ਅਤੇ ਮਾਨਸਿਕ ਰੂਪ ਨਾਲ ਫਿੱਟ ਰਹਿ ਸਕਣ। ਅਜਿਹਾ ਹੋਣ 'ਤੇ ਹੀ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ 'ਫਿੱਟ ਇੰਡੀਆ-ਹਿੱਟ ਇੰਡੀਆ' ਦੇ ਵਿਜ਼ਨ ਨੂੰ ਸਾਕਾਰ ਕਰ ਪਾਵਾਂਗੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਖਿਡਾਰੀਆਂ ਨਾਲ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਸਾਲ 2036 ਦੇ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਖੇਡ ਮਹਾਸ਼ਕਤੀ ਬਨਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਉਨ੍ਹਾਂ ਖੇਡਾਂ ਨੂੰ ਭਾਰਤ ਵਿੱਚ ਕਰਵਾਉਣ ਦਾ ਸੰਕਲਪ ਵੀ ਵਿਅਕਤ ਕੀਤਾ ਹੈ। ਮੈਨੂੰ ਭਰੋਸਾ ਹੈ ਕਿ ਉਸ ਸਮੇਂ ਤੁਹਾਡੇ ਵਰਗੇ ਹਰਿਆਣਾ ਦੇ ਖਿਡਾਰੀ ਸੱਭ ਤੋਂ ਵੱਧ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਣਗੇ। ਇਸ ਦੇ ਲਈ ਅਸੀਂ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਚੁੱਕੇ ਹਨ। ਸਾਡਾ ਸਪਨਾ ਹੈ ਕਿ ਹਰਿਆਣਾ ਦਾ ਹਰ ਪਿੰਡ-ਹਰ ਸ਼ਹਿਰ ਇੱਕ ਅਜਿਹਾ ਖਿਡਾਰੀ ਦਵੇ, ਜੋ ਵਿਸ਼ਵ ਮੰਚ 'ਤੇ ਭਾਰਤ ਦਾ ਪਰਚਮ ਲਹਿਰਾਏ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਅੱਜ ਹਰਿਆਣਾ ਨੂੰ ਖੇਡਾਂ ਦੀ ਨਰਸਰੀ ਕਿਹਾ ਜਾਂਦਾ ਹੈ। ਸੂਬੇ ਦੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ 'ਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਚਾਹੇ ਉਹ ਓਲੰਪਿਕ ਖੇਡ ਹੋਣ, ਏਸ਼ਿਆਈ ਖੇਡ ਹੋਣ ਜਾਂ ਕਾਮਨਵੈਲਥ ਖੇਡ ਹੋਣ, ਹਰਿਆਣਾਂ ਦੇ ਖਿਡਾਰੀਆਂ ਨੇ ਹਰ ਮੋਰਚੇ 'ਤੇ ਤਿਰੰਗੇ ਨੂੰ ਉੱਚਾ ਲਹਿਰਾਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੇ ਪੇਰਿਸ ਓਲੰਪਿਕ 2024 ਵਿੱਚ ਦੇਸ਼ ਵੱਲੋਂ ਜਿੱਤੇ ਗਏ 6 ਮੈਡਲਾਂ ਵਿੱਚੋਂ 5 ਮੈਡਲ ਜਿੱਤੇ। ਇਸ ਤੋਂ ਪਹਿਲਾਂ, ਟੋਕਿਓ ਓਲੰਪਿਕ, 2020 ਵਿੱਚ ਭਾਰਤ ਵੱਲੋਂ ਜਿੱਤੇ ਗਏ 7 ਮੈਡਲਾਂ ਵਿੱਚ 4 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਹਾਸਲ ਕੀਤੇ। ਇਹੀ ਨਈਂ, ਏਸ਼ਿਆਈ ਖੇਡਾਂ ਵਿੱਚ ਵੀ ਸਾਡਾ ਪ੍ਰਦਰਸ਼ਨ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ। ਏਸ਼ਿਆਈ ਖੇਡ -2022 ਵਿੱਚ, ਸੂਬੇ ਦੇ 82 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿੱਚ ਦੇਸ਼ ਦੇ 111 ਮੈਡਲਾਂ ਵਿੱਚੋਂ 28 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ। ਕਾਮਨਵੈਲਥ ਖੇਡਾਂ ਵਿੱਚ ਵੀ ਹਰਿਆਣਾ ਦੇ ਖਿਡਾਰੀਆਂ ਦਾ ਦਬਦਬਾ ਰਿਹਾ। ਮੌਜੂਦਾ ਕਾਮਨਵੈਲਥ ਖੇਡ -2022 ਦੌਰਾਨ ਹਰਿਆਣਾ ਦੇ ਖਿਡਾਰੀਆਂ ਨੇ 20 ਮੈਡਲ ਜਿੱਤੇ। ਇਹ ਉਪਲਬਧਤੀਆਂ ਸਾਡੀ ਦੂਰਦਰਸ਼ੀ ਖੇਡ ਨੀਤੀਆਂ ਦਾ ਨਤੀਜਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗ੍ਰਾਮੀਣ ਪੱਧਰ ਤੱਕ ਲੁਕੀ ਹੋਈ ਖੇਡ ਪ੍ਰਤਿਭਾਵਾਂ ਨੂੰ ਅੱਗੇ ਆਉਣ ਲਈ ਸਰਕਾਰ ਨੇ ਅਨੇਕ ਕਦਮ ਚੁੱਕੇ ਹਨ। ਬਚਪਨ ਤੋਂ ਹੀ ਖਿਡਾਰੀਆਂ ਨੂੰ ਤਰਾਸ਼ਨ ਲਈ ਸੂਬੇ ਵਿੱਚ ਖੇਡ ਨਰਸਰੀਆਂ ਖੋਲੀਆਂ ਗਈਆਂ ਹਨ। ਇੰਨ੍ਹਾਂ ਵਿੱਚ ਉਨ੍ਹਾਂ ਨੁੰ ਵਿੱਤੀ ਸਹਾਇਤਾ ਤੇ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਮੇਂ ਸੂਬੇ ਵਿੱਚ 1 ਹਜਾਰ 489 ਖੇਡ ਨਰਸਰੀਆਂ ਸੰਚਾਲਿਤ ਹਨ। ਇੰਨ੍ਹਾਂ ਵਿੱਚ 37 ਹਜਾਰ 225 ਖਿਡਾਰੀ ਸਿਖਲਾਈ ਲੈ ਰਹੇ ਹਨ।
ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਨਰਸਰੀਆਂ ਵਿੱਚ ਦਾਖਲ ਹੋਣ ਵਾਲੇ 8 ਤੋਂ 14 ਸਾਲ ਉਮਰ ਦੇ ਖਿਡਾਰੀਆਂ ਨੂੰ 1500 ਰੁਪਏ ਅਤੇ 15 ਤੋਂ 19 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ 2 ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਸੂਬਾ ਸਰਕਾਰ ਨੇ ਵਧੀਆ ਖਿਡਾਰੀਆਂ ਲਈ ਸੁਰੱਖਿਅਤ ਰੁਜਗਾਰ ਯਕੀਨੀ ਕਰਨ ਲਈ ਹਰਿਆਣਾ ਐਕਸੀਲੈਂਸ ਖਿਡਾਰੀ ਸੇਵਾ ਨਿਯਮ 2021 ਬਣਾਏ ਹਨ। ਇਸ ਦੇ ਤਹਿਤ ਖੇਡ ਵਿਭਾਗ ਵਿੱਚ 550 ਨਵੇਂ ਅਹੁਦੇ ਬਣਾਏ ਗਏ। ਸਰਕਾਰ ਨੇ 224 ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਖਿਡਾਰੀਆਂ ਲਈ ਕਲਾਸ-ਵਨ ਤੋਂ ਕਲਾਸ ਫੋਰ ਦੇ ਅਹੁਦਿਆਂ ਦੀ ਸਿੱਧੀ ਭਰਤੀ ਵਿੱਚ ਰਾਖਵਾਂ ਦਾ ਪ੍ਰਾਵਧਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜੋ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸੱਭ ਤੋਂ ਵੱਧ ਨਗਦ ਪੁਰਸਕਾਰ ਦਿੰਦਾ ਹੈ। ਸਰਕਾਰ ਨੇ ਹੁਣ ਤੱਕ ਖਿਡਾਰੀਆਂ ਨੂੰ 593 ਕਰੋੜ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਹਨ। ਇਸ ਤੋਂ ਇਲਾਵਾ, ਵਧੀਆ ਪ੍ਰਦਰਸ਼ਨ ਕਰਨ ਵਾਲੇ 298 ਖਿਡਾਰੀਆਂ ਨੂੰ ਮਾਣਪੱਤੇ ਵੀ ਦਿੱਤੇ ਜਾ ਰਹੇ ਹਨ। ਸੂਬਾ, ਰਾਸ਼ਟਰੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਅਤੇ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਰਹੀ ਹੈ। ਸਾਲ 2014 ਤੋਂ ਹੁਣ ਤੱਕ 29 ਹਜਾਰ ਤੋਂ ਵੱਧ ਵਿਦਿਆਰਥੀਆਂ ਨੂੰ 53 ਕਰੋੜ 45 ਲੱਖ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ।
ਸਰਕਾਰ ਵੱਲੋਂ ਖਿਡਾਰੀਆਂ ਨੂੰ ਖੇਡ ਸਮੱਗਰੀ ਵੀ ਉਪਲਬਧ ਕਰਵਾਈ ਜਾ ਰਹੀ ਹੈ। ਇਸ ਦੇ ਲਈ ਹਰਿਆਣਾ ਖੇਡ ਉਪਕਰਣ ਪ੍ਰਾਵਧਾਨ ਯੋਜਨਾ ਬਣਾਈ ਹੈ। ਇਸ ਦੇ ਤਹਿਤ 15 ਹਜਾਰ 634 ਖਿਡਾਰੀਆਂ ਨੂੰ ਉਪਕਰਣ ਪ੍ਰਦਾਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਬਚਪਨ ਤੋਂ ਹੀ ਖੇਡਾਂ ਲਈ ਪ੍ਰੋਤਸਾਹਨ ਤੇ ਸਿਖਲਾਈ ਪ੍ਰਦਾਨ ਕਰ ਰਹੀ ਹੈ। ਰਾਜ ਵਿੱਚ ਮਜਬੂਤ ਖਡੇ ਇੰਫ੍ਰਾਸਟਕਚਰ ਵੀ ਤਿਆਰ ਕੀਤਾ ਗਿਆ ਹੈ, ਤਾਂ ਜੋ ਖਿਡਾਰੀਆਂ ਨੂੰ ਸਾਰੀ ਆਧੁਨਿਕ ਸਹੂਲਤਾਂ ਮਿਲ ਸਕਣ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਨਾ ਕਿਸੇ ਇੱਕ ਖੇਡ ਵਿੱਚ ਹਿੱਸਾ ਜਰੂਰ ਲੈਣ ਤਾਂ ੧ੋ ਉਹ ਸਿਹਤਮੰਦ ਰਹਿ ਸਕਣ।
ਇਸ ਮੌਕੇ 'ਤੇ ਖੇਡ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਸੰਜੀਵ ਵਰਮਾ ਨੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਖੇਡ ਵਿਭਾਗ ਦੀ ਗਤੀਵਿਧੀਆਂ ਅਤੇ ਉਪਲਬਧੀਅ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ।
