ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਵਿੱਚ ਮਾਤਾ ਪਿਤਾ ਦਿਵਸ ਮਨਾਇਆ

ਗੜਸ਼ੰਕਰ, 4 ਅਗਸਤ - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਵਿੱਚ ਅੱਜ ਮਾਤਾ ਪਿਤਾ ਦਿਵਸ ਦੌਰਾਨ ਸਕੂਲ ਮੁਖੀ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਇਹ ਸਮਾਗਮ ਮਨਾਉਣ ਦਾ ਸੁਝਾਅ ਹਰਦੇਵ ਸਿੰਘ ਕਾਹਮਾ ਨੇ ਦਿੱਤਾ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਮਾਤਾ ਪਿਤਾ ਦਾ ਸਤਿਕਾਰ ਕਰਨ ਅਤੇ ਮਾਤਾ ਪਿਤਾ ਸੰਬੰਧੀ ਬਣਦੀਆਂ ਜੁੰਮੇਵਾਰੀਆਂ ਨੂੰ ਜਾਣੂ ਕਰਵਾਉਣਾ ਹੈ। ਸ ਹਰਦੇਵ ਸਿੰਘ ਕਾਹਮਾ ਨੇ ਇਹ ਪ੍ਰੋਗਰਾਮ ਆਪਣੇ ਮਾਤਾ ਪਿਤਾ, ਸਰਦਾਰਨੀ ਬਿਸ਼ਨ ਕੌਰ ਕਾਹਮਾ ਅਤੇ ਸ ਤਾਰਾ ਸਿੰਘ ਕਾਹਮਾ ਦੀ ਯਾਦ ਵਿੱਚ ਮਨਾਇਆ। ਇਸ ਸਮਾਗਮ ਵਿੱਚ ਹਲਕਾ ਗੜ੍ਹਸ਼ੰਕਰ ਵਿਧਾਇਕ ਆਮ ਆਦਮੀ ਪਾਰਟੀ ਸ ਜੈ ਕਿ੍ਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਦੇ ਓ ਐਸ ਡੀ ਚਰਨਜੀਤ ਚੰਨੀ ਵਿਸ਼ੇਸ਼ ਤੌਰ ਪਹੁੰਚੇ।

ਇਸ ਪ੍ਰੋਗਰਾਮ ਵਿੱਚ ਉੱਘੇ ਉਦਯੋਗਪਤੀ ਸਮਾਜ ਸੇਵੀ ਹਰਦੇਵ ਸਿੰਘ ਕਾਹਮਾ ਨੇ ਐਨ ਆਰ ਆਈ ਸ ਮੋਹਨ ਸਿੰਘ ਮਾਨ ਯੂ ਐਸ ਏ ਜੀ ਦੁਆਰਾ ਲਿਖੀ ਗਈ ਕਿਤਾਬ  "ਜਪੁਜੀ ਸਾਹਿਬ" "ਸਟੀਕ" ਨੂੰ ਲ਼ੋਕ ਅਰਪਣ ਕੀਤਾ| ਅੱਜ ਦੇ ਇਸ ਪ੍ਰੋਗਰਾਮ ਵਿੱਚ ਆਈ ਏ ਐਸ ਸ੍ਰੀ ਯੋਗਰਾਜ ਸਿੰਘ, ਰਿਟਾਇਰਡ ਡੀ ਐਸ ਪੀ ਸੋਹਣ ਸਿੰਘ ਸੰਧੂ, ਕੈਪਟਨ ਸਗਲੀ ਰਾਮ, ਕੈਪਟਨ ਗਿਆਨ ਸਿੰਘ ਕੌਲ, ਸ ਸੁਰਿੰਦਰ ਸਿੰਘ ਬੀਰਮਪੁਰ, ਪੰਡਿਤ ਗਗਨਦੀਪ , ਅਜੇ ਰਾਣਾ, ਪਟਵਾਰੀ ਜਰਨੈਲ ਸਿੰਘ, ਫੌਜੀ ਪਰਮਿੰਦਰ ਸਿੰਘ, ਐਨ ਆਰ ਆਈ ਰਾਣਾ, ਸ ਕੁਲਵਿੰਦਰ ਸਿੰਘ ਸਮੁੰਦੜਾ, ਡਾਕਟਰ ਬਖਸ਼ੀਸ਼, ਡਾਕਟਰ ਕਸ਼ਮੀਰ, ਸ਼ਕਤੀ ਕੁਮਾਰ ਅਗਨੀਹੋਤਰੀ , ਸਰਪੰਚ ਅਸ਼ੋਕ ਕੁਮਾਰ ਪਿੰਡ ਹਾਜੀਪੁਰ, ਖਾਨਖਾਨਾ ਪਿੰਡ ਤੋਂ ਸਮਾਜ ਸੇਵੀ ਸ੍ਰੀ ਪਰਮਜੀਤ ਰਿਟਾਇਰਡ ਅਧਿਆਪਕ, ਸ੍ਰੀ ਗੁਰਦਿਆਲ ਸਿੰਘ ਸਾਬਕਾ ਪੰਚ, ਸ੍ਰੀ ਬਲਵੀਰ ਮਿਸਤਰੀ, ਸ੍ਰੀ ਹੰਸਰਾਜ, ਗਿਆਨੀ ਮਹਿੰਦਰ ਸਿੰਘ ਜੀ ਅਮਰੀਕਾ, ਸ ਦਵਿੰਦਰ ਸਿੰਘ ਖਾਲਸਾ, ਸ ਰਿਪੂਦਮਨ ਸਿੰਘ ਚੱਗਰ, ਸ ਮਨਜੀਤ ਸਿੰਘ ਰਾਏ, ਗੁਰਦਾਸਪੁਰ ਜ਼ਿਲ੍ਹੇ ਤੋਂ ਹੈੱਡਮਾਸਟਰ ਸ੍ਰੀ ਅਵਨੀਸ਼ ਕੁਮਾਰ ਸ਼ਰਮਾ, ਹਾਜਰ ਸਨ।