ਸ੍ਰੀ ਗੁਰੂ ਰਵਿਦਾਸ ਵੈਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਲੁਧਿਆਣਾ ਕੋਚਿੰਗ ਸੈਂਟਰ ਦਾ ਪਤਵੰਤਿਆਂ ਨੇ ਦੌਰਾ ਕੀਤਾ
ਲੁਧਿਆਣਾ- ਅੱਜ ਡਾਕਟਰ ਅੰਬੇਡਕਰ ਭਵਨ ਦੇ ਪ੍ਰਧਾਨ ਸਤੀਸ਼ ਕੁਮਾਰ ਲਾਲ ਨੇ ਲੁਧਿਆਣਾ ਵਿਖੇ ਸਤਿਗੁਰੂ ਰਵਿਦਾਸ ਵੈਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਧਾਂਦਰਾ ਰੋਡ ਵਿੱਚ ਚੱਲ ਰਹੇ ਆਈ ਏ ਐਸ, ਪੀ ਸੀ ਐਸ ਅਫਸਰ ਬਣਨ ਲਈ ਕੋਚਿੰਗ ਸੈਂਟਰ ਵਿੱਚ ਵਿਜਿਟ ਕੀਤੀ। ਉਹਨਾਂ ਦੇ ਨਾਲ ਸਰਦਾਰ ਗੁਰਦੇਵ ਸਿੰਘ ਜੀ ਪ੍ਰਧਾਨ ਸਤਿਗੁਰੂ ਰਵਿਦਾਸ ਵੈਲਫੇਅਰ ਐਂਡ ਐਜੂਕੇਸ਼ਨ ਟਰਸਟ ਲੁਧਿਆਣਾ ਅਤੇ ਸਰਦਾਰ ਕੁਲਬੀਰ ਸਿੰਘ ਜੀ ਪੁਲਿਸ ਮੁਲਾਜ਼ਮ ਲੁਧਿਆਣਾ ਆਦਿ ਨਾਲ ਸਨ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਅੰਬੇਡਕਰ ਭਵਨ ਨਵਾਂ ਸ਼ਹਿਰ ਦੇ ਪ੍ਰਧਾਨ ਸਤੀਸ਼ ਕੁਮਾਰ ਲਾਲ ਨੇ ਕਿਹਾ ਕਿ ਅੱਜ ਜਿਸ ਉਪਲਬਧੀ ਤੇ ਤੁਸੀਂ ਬੈਠੇ ਹੋ ਇਹ ਸਭ ਸਾਡੇ ਪੁਰਖਿਆਂ ਵਲੋਂ ਕੀਤੇ ਗਏ ਸੰਘਰਸ਼ ਦਾ ਸਿੱਟਾ ਹੈ। ਦੇਸ਼ ਅਜ਼ਾਦ ਹੋਣ ਤੋਂ ਪਹਿਲਾਂ ਸਾਡੇ ਸਮਾਜ ਨਾਲ ਪਸ਼ੂਆਂ ਵਰਗਾ ਵਿਵਹਾਰ ਕੀਤਾ ਜਾਂਦਾ ਸੀ। ਸਮੇਂ ਸਮੇਂ ਤੇ ਸਾਡੇ ਰਹਿਬਰਾਂ ਨੇ ਸੰਘਰਸ਼ ਕੀਤਾ।
ਜਿਨਾਂ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ, ਸਤਿਗੁਰੂ ਕਬੀਰ ਜੀ ਮਹਾਰਾਜ, ਡਾਕਟਰ ਅੰਬੇਡਕਰ ਸਾਹਿਬ, ਪੇਰਿਆਰ ਈ ਵੀ ਰਾਮਾ ਸਵਾਮੀ ਨਾਇਕਰ, ਸ਼ਾਹੂ ਛਤਰਪਤੀ ਮਹਾਰਾਜ ਜੀ, ਮਹਾਤਮਾ ਜੋਤਿਬਾ ਫੂਲੇ ਜੀ, ਮਾਤਾ ਸਵਿਤਰੀ ਬਾਈ ਫੂਲੇ ਜੀ, ਸਾਹਿਬ ਸ੍ਰੀ ਕਾਂਸ਼ੀ ਰਾਮ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂਆਂ ਨੇ ਸਮਾਜ ਵਿੱਚ ਬਰਾਬਰਤਾ ਲਿਆਉਣ ਲਈ ਅਤੇ ਨੀਚਾ ਤੋਂ ਊਚ ਬਣਾਉਣ ਲਈ ਸੰਘਰਸ਼ ਕੀਤਾ।
ਤੁਸੀਂ ਇਸ ਸੰਸਥਾ ਤੋਂ ਕੋਚਿੰਗ ਲੈ ਕੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਣਾ ਹੈ। ਸਮਾਜ ਦੀ ਬੇਹਤਰੀ ਲਈ ਆਪਣੇ ਪੁਰਖਿਆਂ ਦੇ ਸੰਘਰਸ਼ ਅਤੇ ਉਨਾਂ ਦੀ ਜੀਵਨੀ ਨੂੰ ਪੜ੍ਹ ਕੇ ਸਮਾਜ ਵਿੱਚ ਬਰਾਬਰਤਾ ਲਿਆਉਣ ਲਈ ਆਪਣਾ ਯੋਗਦਾਨ ਜਰੂਰ ਪਾਵੋਗੇ।
ਇਹਨਾਂ ਤੋਂ ਬਾਅਦ ਸਰਦਾਰ ਗੁਰਦੇਵ ਸਿੰਘ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਐਂਡ ਐਜੂਕੇਸ਼ਨ ਸੋਸਾਇਟੀ ਲੁਧਿਆਣਾ ਜੀ ਨੇ ਸਮਾਜ ਦੇ ਪਿਛੋਕੜ ਅਤੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੋਚਿੰਗ ਸੈਂਟਰ ਵਿੱਚ ਵਿਦਿਆਰਥੀ ਅਤੇ ਪ੍ਰੋਫੈਸਰ ਵੀ ਹਾਜ਼ਰ ਸਨ।