ਗੜਸ਼ੰਕਰ ਵਿੱਚ ਇੱਕੋ ਰਾਤ ਕਈ ਟਰਾਂਸਫਾਰਮਰ ਹੋਏ ਚੋਰੀ
ਗੜਸ਼ੰਕਰ, 4 ਅਗਸਤ - ਗੜਸ਼ੰਕਰ ਦੇ ਪਿੰਡ ਚਾਹਿਲਪੁਰ ਅਤੇ ਮੋਇਲਾ ਵਾਹਿਦਪੁਰ ਦੇ ਇਲਾਕੇ ਅੰਦਰੋਂ ਲੰਘੀ ਰਾਤ ਕਈ ਟਰਾਂਸਫਾਰਮਰ ਚੋਰਾਂ ਵੱਲੋਂ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ।
ਗੜਸ਼ੰਕਰ, 4 ਅਗਸਤ - ਗੜਸ਼ੰਕਰ ਦੇ ਪਿੰਡ ਚਾਹਿਲਪੁਰ ਅਤੇ ਮੋਇਲਾ ਵਾਹਿਦਪੁਰ ਦੇ ਇਲਾਕੇ ਅੰਦਰੋਂ ਲੰਘੀ ਰਾਤ ਕਈ ਟਰਾਂਸਫਾਰਮਰ ਚੋਰਾਂ ਵੱਲੋਂ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ।
ਇਲਾਕੇ ਅੰਦਰ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵਕ ਓੰਕਾਰ ਸਿੰਘ ਚਾਹਿਲਪੁਰੀ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਜਾਨ ਮਲ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਅਤੇ ਹੋ ਰਹੀਆਂ ਚੋਰੀਆਂ ਨੂੰ ਨੱਥ ਪਾਈ ਜਾਵੇ।