
ਬਾਪੂ ਗੰਗਾ ਦਾਸ ਜੀ ਦਾ ਤਪ ਅਸਥਾਨ ਕਿਸੇ ਤੀਰਥ ਅਸਥਾਨ ਤੋਂ ਘੱਟ ਨਹੀਂ - ਵਿਜੇ ਸਾਂਪਲਾ
ਮਾਹਿਲਪੁਰ, 29 ਜੁਲਾਈ- ਡੇਰਾ ਬਾਪੂ ਗੰਗਾ ਦਾਸ ਜੀ ਮਹਾਰਾਜ ਮਾਹਿਲਪੁਰ ਵਿਖੇ ਬਾਪੂ ਜੀ ਦੀ 9ਵੀਂ ਸਲਾਨਾ ਬਰਸੀ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸ਼ਿਰਕਤ ਕੀਤੀ ਅਤੇ ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ਼ਿਮਲਾ ਤੋਂ ਬਾਬਾ ਤ੍ਰਿਨੇਵੀ ਦਾਸ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਅੱਜ ਡੇਰੇ ਵਿੱਚ ਸ੍ਰੀ ਰਾਮਾਇਣ ਦੇ ਪਾਠ ਦੇ ਭੋਗ ਪਾਏ ਗਏ ।
ਮਾਹਿਲਪੁਰ, 29 ਜੁਲਾਈ- ਡੇਰਾ ਬਾਪੂ ਗੰਗਾ ਦਾਸ ਜੀ ਮਹਾਰਾਜ ਮਾਹਿਲਪੁਰ ਵਿਖੇ ਬਾਪੂ ਜੀ ਦੀ 9ਵੀਂ ਸਲਾਨਾ ਬਰਸੀ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸ਼ਿਰਕਤ ਕੀਤੀ ਅਤੇ ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ਼ਿਮਲਾ ਤੋਂ ਬਾਬਾ ਤ੍ਰਿਨੇਵੀ ਦਾਸ ਜੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਅੱਜ ਡੇਰੇ ਵਿੱਚ ਸ੍ਰੀ ਰਾਮਾਇਣ ਦੇ ਪਾਠ ਦੇ ਭੋਗ ਪਾਏ ਗਏ । ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਪਹਿਲਾਂ ਬਾਪੂ ਜੀ ਦੇ ਤਪ ਅਸਥਾਨ ਤੇ ਮੱਥਾ ਟੇਕਿਆ ਅਤੇ ਬਾਅਦ 'ਚ ਬਾਪੂ ਜੀ ਦੇ ਦਰਬਾਰ 'ਚ ਅਰਦਾਸ ਕੀਤੀ, ਜਿਸ 'ਚ ਉਨ੍ਹਾਂ ਨੇ ਸਾਰਿਆਂ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਵਿਜੇ ਸਾਂਪਲਾ ਨੇ ਕਿਹਾ ਕਿ ਬਾਪੂ ਗੰਗਾ ਦਾਸ ਜੀ ਦਾ ਤਪ ਅਸਥਾਨ ਕਿਸੇ ਤੀਰਥ ਅਸਥਾਨ ਤੋਂ ਘੱਟ ਨਹੀਂ ਹੈ, ਇੱਥੇ ਆ ਕੇ ਜੋ ਸੁੱਖ ਅਤੇ ਆਨੰਦ ਮਿਲਦਾ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਬਾਪੂ ਜੀ ਵਰਗੇ ਸੰਤ ਅਤੇ ਮਹਾਤਮਾ ਕਦੇ-ਕਦਾਈਂ ਹੀ ਧਰਤੀ 'ਤੇ ਆਉਂਦੇ ਹਨ, ਬਾਪੂ ਗੰਗਾ ਦਾਸ ਜੀ ਭਗਵਾਨ ਸ਼ਿਵ ਦਾ ਰੂਪ ਸਨ। ਸੰਤਾਂ-ਮਹਾਤਮਾਵਾਂ ਦੇ ਮਾਰਗ 'ਤੇ ਚੱਲਣ ਨਾਲ ਹੀ ਸਫਲਤਾ ਮਿਲਦੀ ਹੈ । ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਮੁੱਖ ਸੇਵਾਦਾਰ ਮਨਦੀਪ ਸਿੰਘ ਬੈਂਸ ਅਤੇ ਬਾਬਾ ਤ੍ਰਿਨੇਵੀ ਦਾਸ ਜੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਡੇਰਿਆਂ ਤੋਂ ਸੰਤ ਅਤੇ ਮਹਾਤਮਾ ਵੀ ਹਾਜ਼ਰ ਸਨ। ਇਸ ਮੌਕੇ ਬਾਪੂ ਜੀ ਦਾ ਲੰਗਰ ਅਤੁੱਟ ਚਲਦਾ ਰਿਹਾ । ਇਸ ਮੌਕੇ ਮੁੱਖ ਸੇਵਾਦਾਰ ਮਨਦੀਪ ਸਿੰਘ ਬੈਂਸ, ਰਵੀ ਖੜੌਦੀ, ਮੌਂਟੀ ਤਿਵਾੜੀ, ਰਾਜੇਸ਼ ਕ੍ਰਿਪਾਲ, ਰਵੀ ਸ਼ਰਮਾ, ਕੁਨਾਲ ਵਰਮਾ, ਜੋਗਿੰਦਰਪਾਲ ਪਿੰਕੀ, ਮਾਸਟਰ ਅੱਛਰ ਕੁਮਾਰ ਜੋਸ਼ੀ, ਸ਼ੰਭੂ ਦੱਤ, ਵਰੁਣ ਸ਼ਰਮਾ, ਅਮਨ ਮਾਨ, ਕੇਵਲ ਅਰੋੜਾ, ਇੰਸਪੈਕਟਰ ਪਰਮਜੀਤ ਰਾਣਾ, ਰਾਜ ਕੁਮਾਰ, ਠਾਕੁਰ ਬਲਵੀਰ, ਬਲਦੇਵ ਸਿੰਘ ਬੈਂਸ, ਅਨਿਲ ਕੁਮਾਰ ਕਾਲਾ, ਵਿੱਕੀ ਅਗਨੀਹੋਤਰੀ, ਲਵਲੀ ਚਾਵਲਾ, ਰਮੇਸ਼ ਕੁਮਾਰ ਕਾਕਾ ਆਦਿ ਹਾਜ਼ਰ ਸਨ।
