
ਵਾਤਾਵਰਣ ਦੀ ਸ਼ੁੱਧਤਾ ਲਈ ਹਰ ਪ੍ਰਾਣੀ ਇਕ ਰੁੱਖ ਜਰੂਰ ਲਗਾਏ - ਉਂਕਾਰ ਚੰਦ
ਬਲਾਚੌਰ - ਇਥੋਂ ਨਜਦੀਕ ਸਰਕਾਰੀ ਹਾਈ ਸਕੂਲ ਗਰਲੋਂ ਬੇਟ ਵਿਖੇ ਜਿਲ੍ਹਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਜੀ ਦੀਆਂ ਹਦਾਇਤਾਂ ਅਨੁਸਾਰ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋਂ ਸਾਂਝੇ ਉਪਰਾਲੇ ਨਾਲ ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ ਗਏ। ਇਸ ਮੌਕੇ ਸਕੂਲ ਦੇ ਇੰਚਾਰਜ ਸ਼੍ਰੀ ਉਂਕਾਰ ਚੰਦ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਪ੍ਰਾਣੀ ਇਕ ਰੁੱਖ ਜਰੂਰ ਲਗਾਏ।
ਬਲਾਚੌਰ - ਇਥੋਂ ਨਜਦੀਕ ਸਰਕਾਰੀ ਹਾਈ ਸਕੂਲ ਗਰਲੋਂ ਬੇਟ ਵਿਖੇ ਜਿਲ੍ਹਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਜੀ ਦੀਆਂ ਹਦਾਇਤਾਂ ਅਨੁਸਾਰ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋਂ ਸਾਂਝੇ ਉਪਰਾਲੇ ਨਾਲ ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ ਗਏ। ਇਸ ਮੌਕੇ ਸਕੂਲ ਦੇ ਇੰਚਾਰਜ ਸ਼੍ਰੀ ਉਂਕਾਰ ਚੰਦ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਪ੍ਰਾਣੀ ਇਕ ਰੁੱਖ ਜਰੂਰ ਲਗਾਏ। ਉਹਨਾਂ ਕਿਹਾ ਕਿ ਅੱਜ ਮਨੁੱਖ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਦਾ ਜਾ ਰਿਹਾ ਹੈ, ਜੋ ਕਿ ਵਾਤਾਵਰਣ ਲਈ ਖਤਰੇ ਦੀ ਘੰਟੀ ਹੈ। ਇਸ ਕਰਕੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦੀ ਬਣਦੀ ਸਾਂਭ ਸੰਭਾਲ ਕਰੀਏ। ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਲਗਾਏ ਰੁੱਖਾਂ ਵਿਚ ਜਾਮਣ, ਨਿੰਮ, ਆਂਵਲਾ ਅਤੇ ਅੰਬ ਆਦਿ ਦੇ ਪੌਦੇ ਸ਼ਾਮਲ ਸਨ। ਇਸ ਮੌਕੇ ਤੇ ਜਸਵੀਰਪਾਲ ਸਿੰਘ ਮੈਥ ਮਾਸਟਰ, ਸੁਰਿੰਦਰ ਸਿੰਘ ਕਲਰਕ, ਧਰਮਿੰਦਰ ਕੁਮਾਰ ਸਾਇੰਸ ਮਾਸਟਰ, ਵਰੁਣ ਵਿਗ ਕੰਪਿਊਟਰ ਮਾਸਟਰ, ਸੰਦੀਪ ਕੌਰ ਆਈ ਈ ਆਰ ਟੀ, ਪ੍ਰਦੀਪ ਕੌਰ ਆਈ ਈ ਏ ਟੀ ਹਾਜ਼ਰ ਸਨ।
