ਬਸਪਾ ਪੰਜਾਬ ਪ੍ਰਧਾਨ ਕਰੀਮਪੁਰੀ ਨੇ ਹੜ ਪ੍ਰਭਾਵਤ ਇਲਾਕਿਆਂ ਦਾ ਕੀਤਾ ਦੌਰਾ

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਬਸਪਾ ਟੀਮ ਦੇ ਨਾਲ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ, ਹੜਾਂ ਦੀ ਤਬਾਹੀ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਨੂੰ ਮਿਲ ਕੇ ਸਮੱਸਿਆਵਾਂ ਨੂੰ ਸੁਣਿਆ ਅਤੇ ਪਾਰਟੀ ਲੀਡਰਸ਼ਿਪ ਦੀਆਂ ਹਰ ਤਰ੍ਹਾਂ ਦੇ ਸਹਿਯੋਗ ਲਈ ਡਿਊਟੀਆਂ ਲਗਾਈਆਂ।

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਬਸਪਾ ਟੀਮ ਦੇ ਨਾਲ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ, ਹੜਾਂ ਦੀ ਤਬਾਹੀ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਨੂੰ ਮਿਲ ਕੇ  ਸਮੱਸਿਆਵਾਂ ਨੂੰ ਸੁਣਿਆ ਅਤੇ ਪਾਰਟੀ ਲੀਡਰਸ਼ਿਪ ਦੀਆਂ ਹਰ ਤਰ੍ਹਾਂ ਦੇ ਸਹਿਯੋਗ ਲਈ ਡਿਊਟੀਆਂ ਲਗਾਈਆਂ। 
ਇਸ ਮੌਕੇ ਪਾਰਟੀ ਦੇ ਸਟੇਟ ਜਨਰਲ ਸੈਕਟਰੀ ਠੇਕੇਦਾਰ ਭਗਵਾਨ ਦਾਸ ਸਿੱਧੂ, ਮਨਿੰਦਰ ਸਿੰਘ ਸ਼ੇਰਪੁਰੀ ਸਕੱਤਰ ਪੰਜਾਬ ਤੋਂ  ਇਲਾਵਾ ਜਿਲਿਆਂ ਅਤੇ ਵਿਧਾਨ ਸਭਾ ਟਾਂਡਾ , ਦਸੂਹਾ ਹਲਕੇ ਦੀ ਲੀਡਰਸ਼ਿਪ ਵੀ ਮੌਜੂਦ ਸੀ। ਇਸ ਮੌਕੇ ਕਰੀਮਪੁਰੀ ਨੇ ਬਸਪਾ ਪੰਜਾਬ ਲੀਡਰਸ਼ਿਪ ਨੂੰ ਹੜ ਪੀੜਤਾਂ ਦੀ ਮਦਦ ਕਰਨ ਦੇ ਆਦੇਸ਼ ਦਿੱਤੇ। 
ਇਸ ਮੌਕੇ ਕਰੀਮਪੁਰੀ ਨੇ ਕਿਹਾ ਕਿ ਭਾਰਤ ਅਜ਼ਾਦ ਹੋਣ ਤੋਂ 78 ਸਾਲ ਬਾਅਦ ਤੱਕ ਰਾਜ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਦੀਆਂ ਵੱਡੀਆਂ ਗਲਤੀਆਂ ਦਾ ਖਮਿਆਜ਼ਾ ਦੇਸ਼ ਵਾਸੀਆਂ ਨੂੰ ਇਸ ਤਰਾਂ ਦੀ ਭਿਆਨਕ ਕਰੋਪੀ ਦਾ ਸਾਹਮਣਾ ਕਰਕੇ ਭੁਗਤਣਾ ਪੈ ਰਿਹਾ ਹੈ। 
ਉਨਾਂ ਕਿਹਾ ਅਜਾਦੀ ਦੇ ਅੱਠ ਦਹਾਕਿਆਂ ਬਾਅਦ ਵੀ ਸਮੇਂ ਸਮੇਂ ਤੇ ਰਾਜ ਕਰਨ ਵਾਲੀਆਂ ਸਰਕਾਰਾਂ ਪੱਕੇ ਬੰਨ ਨਹੀਂ ਲਗਾ ਸਕੀਆਂ , ਜਿਹੜੇ ਦਰਿਆਵਾਂ ਨੂੰ ਟੁੱਟਣ ਤੋਂ ਬਚਾਉਣ ਲਈ ਲੋਕਾਂ ਨੂੰ ਹੜਾਂ ਦੀ ਮਾਰ ਹੇਠ ਬੰਨ ਲਗਾਉਣੇ ਪੈ ਰਹੇ ਹਨ ਇਹ ਕੰਮ ਸਰਕਾਰਾਂ ਨੂੰ ਹੜਾਂ ਤੋਂ ਪਹਿਲਾਂ ਕਰਨੇ ਚਾਹੀਦੇ ਸੀ। ਓਨਾਂ ਕਿਹਾ ਕੁਦਰਤ ਦੇ ਬਣਾਏ ਨਿਯਮਾਂ ਨਾਲ ਖਿਲਵਾੜ, ਅੰਨੇਵਾਹ ਜੰਗਲਾਂ ਦੀ ਕਟਾਈ ਦੇ ਅੱਜ ਸਾਰੇ ਭਿਆਨਕ ਨਤੀਜੇ ਭੁਗਤ ਰਹੇ ਹਾਂ। 
             ਕਰੀਮਪੁਰੀ ਨੇ ਬਸਪਾ ਪੰਜਾਬ ਲੀਡਰਸ਼ਿਪ ਨੂੰ ਸੰਕੇਤ ਦਿੱਤਾ ਕਿ ਹੁਣ ਕੇਵਲ ਹੜਾਂ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ , ਉਨਾਂ ਲਈ ਲੋੜੀਂਦੀ ਮਦਦ ਕਰਨਾ ਹੀ ਸਮੇਂ ਦੀ ਲੋੜ ਹੈ। ਉਨਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹੜਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਮੁਆਵਜ਼ੇ ਦਾ ਐਲਾਨ ਕਰੇ ਅਤੇ ਤੁਰੰਤ ਜਰੂਰਤ ਅਨੁਸਾਰ ਮੁਆਵਜ਼ਾ ਰਾਸ਼ੀ ਜਾਰੀ ਕਰੇ। 
ਕਰੀਮਪੁਰੀ ਨੇ ਕਿਹਾ ਹੜਾਂ ਦੀ ਮਾਰ ਨਾਲ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਓਥੇ  ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਘਰ  ਵੀ ਬਰਬਾਦ ਹੋ ਗਏ ਹਨ। ਸਰਕਾਰ ਵਲੋੰ ਮਜ਼ਦੂਰਾਂ ਦੇ ਲਈ ਵੀ ਵਿਸ਼ੇਸ਼ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਜਾਵੇ ਤਾਂ ਕਿ ਜ਼ਿੰਦਗੀ ਮੁੜ ਸਹੀ ਰਸਤੇ ਤੇ ਆ ਸਕੇ। ਓਨਾਂ ਹੜ ਪ੍ਰਭਾਵਿਤ ਇਲਾਕਿਆਂ ਵਿਚ ਲੰਗਰ, ਦਵਾਈਆਂ ਅਤੇ ਹੋਰ ਸੇਵਾ ਨਿਭਾ ਰਹੇ ਧਾਰਮਿਕ, ਸਮਾਜਿਕ ਸੰਗਠਨਾਂ ਦੀ ਸਰਾਹਨਾ ਕੀਤੀ।