ਪੁਲਿਸ ਦੁਆਰਾ ਨਸ਼ਾ ਤਸਕਰਾਂ ਦੀ ਕੋਠੀ ਸੀਲ
ਪੈਗ਼ਾਮ-ਏ-ਜਗਤ/ਮੌੜ ਮੰਡੀ- ਪੰਜਾਬ ਸਰਕਾਰ ਵੱਲੋ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਮੌੜ ਮੰਡੀ ਵਿੱਚ ਡੀ ਐਸ ਪੀ ਮੌੜ ਕੁਲਦੀਪ ਸਿੰਘ ਤੇ ਥਾਣਾ ਮੁਖੀ ਤਰੁਣਦੀਪ ਸਿੰਘ ਵੱਲੋਂ ਨਸ਼ਾ ਤਸਕਰ ਦਾ ਮਕਾਨ ਫਰੀਜ਼ ਕਰਕੇ ਉਸਤੇ ਨੋਟਿਸ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਬੂਟਾ ਸਿੰਘ ਜੋ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਵੇਚਣ ਦੇ ਕਾਰੋਬਾਰ 'ਚ ਸ਼ਾਮਲ ਸੀ।

ਉਸ ਖਿਲਾਫ ਵੱਖ ਵੱਖ ਥਾਣਿਆਂ ਵਿੱਚ 6 ਮੁਕੱਦਮੇ ਦਰਜ ਹਨ ਜਿਸਨੂੰ ਲੈਕੇ ਪੁਲਿਸ ਵੱਲੋਂ ਉਸਦੀ ਪ੍ਰੋਪਰਟੀ ਦੀ ਜਾਂਚ ਕੀਤੀ ਗਈ ਜੋਕਿ ਉਸਨੇ ਨਸ਼ਿਆਂ ਦੀ ਕਮਾਈ ਵਿਚੋਂ ਬਣਾਈ ਸੀ ਪੁਲਿਸ ਨੂੰ ਪਤਾ ਲੱਗਿਆ ਕਿ ਸਾਲ 2018 ਵਿੱਚ ਉਸਨੇ 158 ਗਜ ਦਾ ਇੱਕ ਮਕਾਨ ਆਪਣੀ ਪਤਨੀ ਪਰਮਜੀਤ ਕੌਰ ਦੇ ਨਾਂ ਤੇ ਖਰੀਦਿਆ ਹੈ।
ਪੁਲਿਸ ਵੱਲੋਂ ਇਸ ਸੰਬੰਧੀ ਰਿਪੋਰਟ ਤਿਆਰ ਕਰਕੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਅਤੇ ਪੁਲਿਸ ਦੀ ਦਿੱਲੀ ਅਪਰਾਧ ਸ਼ਾਖਾ ਵੱਲੋਂ ਥਾਣਾ ਮੌੜ ਪੁਲਿਸ ਨੂੰ ਐਨ ਡੀ ਪੀ ਸੀ ਐਕਟ ਦੀ ਧਾਰਾ 18 ਐੱਫ ਦੇ ਅਧੀਨ ਜੋ ਸਮੱਗਲਰ ਦੀ ਨਸ਼ਾ ਵੇਚਣ ਦੇ ਆਮਦਨ ਤੋਂ ਬਣਾਈ ਗਈ ਪ੍ਰੋਪਰਟੀ ਫਰੀਜ਼ ਕਰਨ ਦੇ ਹੁਕਮ ਮਿਲੇ ਸਨ ਉਹਨਾਂ ਹੁਕਮਾਂ ਨੂੰ ਮੰਨਦੇ ਹੋਏ ਇੰਸਪੈਕਟਰ ਤਰੁਣਦੀਪ ਸਿੰਘ ਨੇ ਬੂਟਾ ਸਿੰਘ ਦੇ ਘਰ ਅੱਗੇ ਨੋਟਿਸ ਲਗਾਕੇ ਉਸਦੀ ਪ੍ਰੋਪਰਟੀ ਨੂੰ ਫਰੀਜ਼ ਕਰ ਦਿੱਤਾ।
ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਬੂਟਾ ਸਿੰਘ ਇਸ ਪ੍ਰੋਪਰਟੀ ਦੀ ਖਰੀਦ ਵੇਚ ਨਹੀਂ ਕਰ ਸਕਦਾ। ਇਸ ਪ੍ਰੋਪਰਟੀ ਦੀ ਬਜ਼ਾਰੀ ਕੀਮਤ ਤਕਰੀਬਨ 27 ਲੱਖ ਦੇ ਕਰੀਬ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵੇਚਣ ਤੋਂ ਗ਼ੁਰੇਜ਼ ਕਰਨ ਕਿਉਂਕਿ ਅਜਿਹੀਆਂ ਕਾਰਵਾਈਆਂ ਤਹਿਤ ਨਸ਼ਾ ਵੇਚਣ ਦੀ ਆਮਦਨ ਨਾਲ ਬਣਾਈ ਗਈ ਪ੍ਰੋਪਰਟੀ ਸਰਕਾਰ ਵੱਲੋਂ ਫਰੀਜ਼ ਕਰ ਦਿੱਤੀ ਜਾਂਦੀ ਹੈ।