ਵੈਟਨਰੀ ਯੂਨੀਵਰਸਿਟੀ ਦੀ 17ਵੀਂ ਅਥਲੈਟਿਕ ਮੀਟ ਖੇਡ ਭਾਵਨਾ ਦਾ ਸੁਨੇਹਾ ਦਿੰਦੀ ਹੋਈ ਸੰਪੂਰਨ

ਲੁਧਿਆਣਾ-19 ਫਰਵਰੀ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਸਤਾਰ੍ਹਵੀਂ ਅਥਲੈਟਿਕ ਮੀਟ ਅੱਜ ਖੇਡ ਭਾਵਨਾ ਦੀ ਚੰਗੀ ਮਿਸਾਲ ਪੇਸ਼ ਕਰਦਿਆਂ ਹੋਇਆਂ ਖੁਸ਼ੀ ਭਰੇ ਮਾਹੌਲ ਵਿੱਚ ਸੰਪੂਰਨ ਹੋਈ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਸਥਾਪਿਤ ਅਤੇ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੇ 200 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਖੇਡ ਮੇਲੇ ਵਿੱਚ ਆਪਣੇ ਸਰੀਰਕ ਬਲ ਦੇ ਪੂਰੇ ਜੌਹਰ ਵਿਖਾਏ।

ਲੁਧਿਆਣਾ-19 ਫਰਵਰੀ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਸਤਾਰ੍ਹਵੀਂ ਅਥਲੈਟਿਕ ਮੀਟ ਅੱਜ ਖੇਡ ਭਾਵਨਾ ਦੀ ਚੰਗੀ ਮਿਸਾਲ ਪੇਸ਼ ਕਰਦਿਆਂ ਹੋਇਆਂ ਖੁਸ਼ੀ ਭਰੇ ਮਾਹੌਲ ਵਿੱਚ ਸੰਪੂਰਨ ਹੋਈ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਸਥਾਪਿਤ ਅਤੇ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੇ 200 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਖੇਡ ਮੇਲੇ ਵਿੱਚ ਆਪਣੇ ਸਰੀਰਕ ਬਲ ਦੇ ਪੂਰੇ ਜੌਹਰ ਵਿਖਾਏ।
          ਅਥਲੈਟਿਕ ਮੀਟ ਦਾ ਉਦਘਾਟਨ ਸ. ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ, ਪੰਜਾਬ, ਖੇਤੀਬਾੜੀ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰਾਸੈਸਿੰਗ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਨਾ੍ਹਂ ਨੇ ਝੰਡਾ ਲਹਿਰਾਇਆ ਅਤੇ ਕਿਹਾ ਕਿ ਖੇਡਾਂ ਸ਼ਖ਼ਸੀਅਤ ਦੇ ਸੰਪੂਰਨ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ  ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਕਿ ਉਹ ਕਿਸੇ ਨਾ ਕਿਸੇ ਖੇਡ ਗਤੀਵਿਧੀ ਵਿੱਚ ਜਰੂਰ ਹਿੱਸਾ ਲੈਣ ਇਸ ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਬਿਹਤਰ ਰਹੇਗੀ। ਉਨ੍ਹਾਂ ਨੇ ਆਪਣੇ ਅਖ਼ਤਿਆਰੀ ਫੰਡ ਵਿੱਚੋਂ ਯੂਨੀਵਰਸਿਟੀ ਲਈ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੀ ਵੀ ਘੋਸ਼ਣਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਦੇ ਕੇ ਨਿਵਾਜਿਆ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਦਾ ਸਿਹਤਮੰਦ ਅਤੇ ਉੱਚ ਗੁਣਾਂ ਵਾਲੀ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ ਹੈ।ਉਨ੍ਹਾਂ ਨੇ ਪ੍ਰਬੰਧਕੀ ਟੀਮ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਪੂਰੀ ਸ਼ਾਨ ਅਤੇ ਉੱਚ ਕਦਰਾਂ-ਕੀਮਤਾਂ ਨਾਲ ਅਥਲੈਟਿਕ ਮੀਟ ਨੂੰ ਕਰਾਉਣ ਵਿੱਚ ਯੋਗਦਾਨ ਪਾਇਆ।ਉਨ੍ਹਾਂ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਸਰਵ ਭਾਰਤੀ ਅੰਤਰ ਵਰਸਿਟੀ ਖੇਡ ਮੁਕਾਬਲਿਆਂ ਵਿਚ ਬਹੁਤ ਜ਼ਿਕਰਯੋਗ ਪ੍ਰਾਪਤੀਆਂ ਕਰ ਰਹੀ ਹੈ।ਖੇਡ ਮਸ਼ਾਲ ਨੂੰ ਯੂਨੀਵਰਸਿਟੀ ਦੇ ਉੱਘੇ ਖਿਡਾਰੀਆਂ ਨੇ ਰੋਸ਼ਨ ਕੀਤਾ। ਯੂਨੀਵਰਸਿਟੀ ਦੇ ਸੀਨੀਅਰ ਖਿਡਾਰੀ ਡਾ. ਆਲਮ ਬਰਾੜ ਦੇ ਸਹੁੰ ਚੁੱਕਣ ਨਾਲ ਅਥਲੈਟਿਕ ਮੀਟ ਸ਼ੁਰੂ ਹੋਈ।ਉਦਘਾਟਨ ਤੋਂ ਬਾਅਦ ਖਿਡਾਰੀਆਂ ਦਾ ਮਾਰਚ ਪਾਸਟ ਹੋਇਆ।ਖੁਸ਼ਹਾਲੀ ਅਤੇ ਜੋਸ਼ ਦੇ ਚਿੰਨ੍ਹ ਦੇ ਤੌਰ `ਤੇ ਗੁਬਾਰੇ ਵੀ ਹਵਾ ਵਿੱਚ ਛੱਡੇ ਗਏ।
ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਨੇ ਓਵਰਆਲ ਟਰਾਫੀ ਤੇ ਜਿੱਤ ਹਾਸਿਲ ਕੀਤੀ। ਲੜਕਿਆਂ ਵਿੱਚੋਂ ਸਰਵਉਤਮ ਅਥਲੀਟ ਅਵਨੀਤ ਸਿੰਘ ਬਰਾੜ ਅਤੇ ਲੜਕੀਆਂ ਵਿੱਚੋਂ ਜੈਸਮੀਨ ਮੱਲ੍ਹੀ ਨੂੰ ਘੋਸ਼ਿਤ ਕੀਤਾ ਗਿਆ। ਡਾ. ਪਰਕਾਸ਼ ਸਿੰਘ ਬਰਾੜ ਨੇ ਖੇਡਾਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਡਾ. ਬਿਲਾਵਲ ਸਿੰਘ, ਪ੍ਰਬੰਧਕੀ ਸਕੱਤਰ ਅਤੇ ਡਾ. ਪ੍ਰਤੀਕ ਸਿੰਘ ਧਾਲੀਵਾਲ, ਸੰਯੁਕਤ ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਇਸ ਮੌਕੇ ’ਤੇ ਯੂਨੀਵਰਸਿਟੀ ਦੇ ਅਧਿਆਪਕ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਵੱਧ-ਚੜ ਕੇ ਸ਼ਮੂਲੀਅਤ ਕੀਤੀ ਅਤੇ ਖਿਡਾਰੀਆਂ ਦਾ ਉਤਸਾਹ ਵਧਾਇਆ। ਸੇਵਾ ਮੁਕਤ ਅਧਿਆਪਕ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕ ਤੇ ਕਰਮਚਾਰੀ ਵੀ ਇਸ ਮੌਕੇ ’ਤੇ ਸ਼ਾਮਿਲ ਹੋਏ। ਯੂਨੀਵਰਸਿਟੀ ਦੇ ਵਨ ਪੰਜਾਬ ਆਰ ਐਂਡ ਵੀ ਸਕਵੈਡਰਨ ਐਨ ਸੀ ਸੀ ਯੁਨਿਟ ਵਲੋਂ ਘੁੜਸਵਾਰੀ ਦੀ ਵੀ ਬਹੁਤ ਵਧੀਆ ਪ੍ਰਦਰਸ਼ਨੀ ਕੀਤੀ ਗਈ।ਜੇਤੂ ਖਿਡਾਰੀਆਂ ਦੀ ਸੂਚੀ ਹੈ:    

ਲੜਕੇ-                                 
110 ਮੀ:ਅੜਿੱਕਾ ਦੌੜ     1. ਅਵਨੀਤ ਸਿੰਘ ਬਰਾੜ 2. ਹਰਪ੍ਰੀਤ ਸਿੰਘ ਰਿਹਲ 3. ਮੋਹ. ਰਿਜ਼ਵਾਨ ਸਲੀਮ
ਨੇਜ਼ਾ ਸੁੱਟਣਾ (ਲੜਕੇ) 1.  ਸਰਤਾਜ 2. ਅਵਨੀਤ ਸਿੰਘ ਬਰਾੜ 3. ਹਰਪ੍ਰੀਤ ਸਿੰਘ ਰਿਹਲ
400 ਮੀਟਰ ਅੜਿੱਕਾ ਦੌੜ (ਲੜਕੇ) 1. ਪ੍ਰਤੀਕ 2. ਅੰਗਦ ਸੋਢੀ 3 ਪਾਰਸਪਾਲ ਸਿੰਘ
5,000 ਮੀਟਰ (ਲੜਕੇ) 1. ਉਮੀਦ ਸਿੰਘ ਸੇਖੋਂ 2. ਲਖਬੀਰ 3. ਅਭਿਸ਼ੇਕ ਕੁਮਾਰ
800 ਮੀ: ਦੌੜ             1. ਰਮਨ 2. ਲਖਬੀਰ 3. ਚੰਚਲ
ਤੀਹਰੀ ਛਾਲ 1. ਜਸਨੂਰ ਸਿੰਘ ਧਾਲੀਵਾਲ 2. ਚੰਚਲ 3. ਅਵਨੀਤ ਸਿੰਘ ਬਰਾੜ
ਉੱਚੀ ਛਾਲ 1. ਜਸਨੂਰ ਸਿੰਘ ਧਾਲੀਵਾਲ 2. ਅਵਨੀਤ ਸਿੰਘ ਬਰਾੜ 3. ਹਰਪ੍ਰੀਤ ਸਿੰਘ ਰਹਿਲ
ਗੋਲਾ ਸੁੱਟਣਾ 1. ਜੈ ਸਿੰਘ 2. ਅਜ਼ੀਮਜੋਤ ਸਿੰਘ 3. ਖੁਸ਼ਮੀਤ ਸਿੰਘ
ਲੰਬੀ ਛਾਲ  1 ਜਸਨੂਰ ਸਿੰਘ ਧਾਲੀਵਾਲ 2. ਚੰਚਲ 3. ਹਰਪ੍ਰੀਤ ਸਿੰਘ ਰਹਿਲ
200 ਮੀਟਰ  1. ਅਵਨੀਤ ਸਿੰਘ ਬਰਾੜ 2. ਸ਼ੁਭਮ ਕਪੂਰ 3. ਹਰਪ੍ਰੀਤ ਸਿੰਘ ਰਹਿਲ
ਡਿਸਕਸ ਥਰੋ  1. ਸਾਹਿਲ ਸ਼ਰਮਾ 2. ਜੈ ਸਿੰਘ 3. ਗੁਰਨੂਰ ਸਿੰਘ
400 ਮੀਟਰ 1. ਅਵਨੀਤ ਸਿੰਘ ਬਰਾੜ 2. ਮਨਪ੍ਰੀਤ ਸਿੰਘ 3. ਪ੍ਰਤੀਕ ਭਾਟੀਆ

ਲੜਕੀਆਂ-

ਨੇਜ਼ਾ ਸੁੱਟਣਾ  1. ਇਨਾਯਤ ਪਾਠਕ 2. ਧੈਰਯਾ ਚੌਧਰੀ 3. ਜਗਮੇਹਨਾਜ਼ ਕੌਰ 
1500 ਮੀਟਰ 1. ਹਰਨੂਰ ਗਰੇਵਾਲ 2. ਸਾਚੀ 3. ਸ਼ਿਵਾਂਗੀ
800 ਮੀਟਰ 1 ਜਸਜੀਵਨ ਕੌਰ 2. ਸ਼ਿਵਾਂਗੀ 3. ਨਿਤਿਗਯਾ
200 ਮੀਟਰ 1. ਜੈਸਮੀਨ ਮੱਲ੍ਹੀ 2. ਜਸਜੀਵਨ ਕੌਰ 3. ਸ਼ਿਵਾਂਗੀ
ਬਰਾਡ ਜੰਪ 1. ਹਰਸਾਂਝ ਪੰਨੂ 2. ਜੈਸਮੀਨ ਮੱਲ੍ਹੀ 3. ਸ਼ਿਵਾਂਗੀ
ਉੱਚੀ ਛਾਲ 1. ਹਰਸਾਂਝ ਪੰਨੂ 2. ਖੁਸ਼ੀ 3. ਜਸਜੀਵਨ ਕੌਰ 4. ਜੈਸਮੀਨ ਮੱਲ੍ਹੀ
ਸ਼ਾਟ ਪੁਟ  1. ਕੀਰਤੀ 2. ਜੈਸਮੀਨ ਮੱਲ੍ਹੀ 3. ਨਵਨੀਤ ਕੌਰ
ਡਿਸਕਸ ਥਰੋ 1. ਜੈਸਮੀਨ ਮੱਲ੍ਹੀ 2. ਪ੍ਰੀਤ ਕੌਰ 3 ਨਵਨੀਤ ਕੌਰ
4x100 ਮੀਟਰ ਰਿਲੇਅ 1. ਕਾਲਜ ਆਫ਼ ਵੈਟਨਰੀ ਸਾਇੰਸ, ਲੁਧਿਆਣਾ 2. ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ, ਬਠਿੰਡਾ 3. ਕਾਲਜ ਆਫ਼ ਫ਼ਿਸ਼ਰੀਜ਼