ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਅਯੁੱਧਿਆ ਵਿਖੇ ਰਾਮ ਲੱਲਾ ਦੇ ਪਰਿਵਾਰ ਸਮੇਤ ਕੀਤੇ ਦਰਸ਼ਨ।

ਗੜ੍ਹਸ਼ੰਕਰ - ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਆਪਣੇ ਪਰਿਵਾਰਿਕ ਮੈਬਰਾਂ ਸਮੇਤ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਿਰ ਵਿੱਚ ਰਾਮ ਲੱਲਾ ਦੇ ਦਰਸ਼ਨ ਕਰਕੇ ਮੱਥਾ ਟੇਕਿਆ। ਰਾਮ ਮੰਦਿਰ ਦੇ ਦਰਸ਼ਨ ਕਰਨ ਉਪਰੰਤ ਸ਼੍ਰੀ ਰੋੜੀ ਨੇ ਕਿਹਾ ਕਿ ਮੇਰੇ ਲਈ ਇਸ ਪਵਿੱਤਰ ਧਰਤੀ ਤੇ ਆਉਣਾ ਹੀ ਵੱਡੀ ਗਿਣਤੀ ਹੈ|

 ਬਚਪਨ ਤੋਂ ਹੀ ਭਗਵਾਨ ਸ਼੍ਰੀ ਰਾਮ ਦੀ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਦੀ ਉਨ੍ਹਾਂ ਦੀ ਬਹੁਤ ਇੱਛਾ ਸੀ ਜੋ ਕਿ ਰਾਮ ਲੱਲਾ ਦੀ ਕਿਰਪਾ ਨਾਲ ਪਰਿਵਾਰ ਸਮੇਤ ਦਰਸ਼ਨ ਕਰਕੇ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਦੇਸ਼ ਦੀ ਤਰੱਕੀ ਅਤੇ ਮਨੁੱਖਤਾ ਦੀ ਭਲਾਈ ਲਈ ਅਰਦਾਸ ਕਰਦੇ ਹਨ।
 ਭਗਵਾਨ ਸ਼੍ਰੀ ਰਾਮ ਮੰਦਿਰ ਜੀ ਸਭ ਦਾ ਭਲਾ ਕਰਨ ਅਤੇ ਇਸ ਦੀ ਕਿਰਪਾ ਪੂਰੇ ਵਿਸ਼ਵ ਤੇ ਬਣੀ ਰਹੇ। ਇਸ ਮੌਕੇ ਓਹਨਾ ਨਾਲ ਸ਼੍ਰੀ ਰੋੜੀ ਦੀ ਧਰਮ ਪਤਨੀ ਸ੍ਰੀਮਤੀ ਨੀਲਮ ਰੋੜੀ, ਦਿਲਮਨ ਸਿੰਘ ਤੇ ਪਰਨੀਤ ਕੌਰ ਬੇਟਾ ਤੇ ਬੇਟੀ ਮੌਜੂਦ ਸਨ।