ਭਾਈ ਘਨ੍ਹਈਆ ਦੇ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਪਿੰਡ ਮੁਬਾਰਕਪੁਰ ਦੇ ਖ਼ੂਨਦਾਨ ਕੈਂਪ ਵਿੱਚ ਪਿਓ ਪੁੱਤਰ ਨੇ ਇੱਕਠਿਆਂ ਖੂਨਦਾਨ ਕੀਤਾ।

ਨਵਾਂਸ਼ਹਿਰ- ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਗੁਰਦੁਆਰਾ ਅਨੰਦਸਰ ਸਾਹਿਬ ਵਿਖੇ ਸਾਲਾਨਾ ਖੂਨਦਾਨ ਕੈਂਪ ਬਲੱਡ ਸੈਂਟਰ ਨਵਾਂਸ਼ਹਿਰ ਦੀ ਟੀਮ ਵਲੋਂ ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ਼ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਅਰਦਾਸ ਕਰਨ ਨਾਲ ਹੋਇਆ।

ਨਵਾਂਸ਼ਹਿਰ-  ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਗੁਰਦੁਆਰਾ ਅਨੰਦਸਰ ਸਾਹਿਬ ਵਿਖੇ ਸਾਲਾਨਾ ਖੂਨਦਾਨ ਕੈਂਪ ਬਲੱਡ ਸੈਂਟਰ ਨਵਾਂਸ਼ਹਿਰ ਦੀ ਟੀਮ ਵਲੋਂ ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ਼ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਅਰਦਾਸ ਕਰਨ ਨਾਲ ਹੋਇਆ।
 ਇਸ ਮੌਕੇ ਗੁਰਿੰਦਰ ਸਿੰਘ ਤੂਰ, ਜੇ ਐਸ ਗਿੱਦਾ ਤੇ ਡਾ ਅਜੇ ਬੱਗਾ ਨੇ ਭਾਈ ਘਨ੍ਹਈਆ ਜੀ ਨੂੰ ਮਲੱਮ ਪੱਟੀ ਦੀ ਬਖਸ਼ਿਸ਼ ਦੇ ਇਤਿਹਾਸ ਦਾ ਵਰਨਣ ਕਰਦਿਆਂ ਆਖਿਆ ਕਿ ਦਸਮ ਪਾਤਸ਼ਾਹ ਦੇ ਦਰਬਾਰ ਵਿੱਚ ਗੁਰੂ ਜੀ ਦੀਆਂ ਫੌਜਾਂ ਅਤੇ ਦੁਸ਼ਮਣ ਫੌਜਾਂ ਦੇ ਜ਼ਖਮੀਆਂ ਨੂੰ ਬਗੈਰ ਭਿੰਨ ਭੇਦ ਪਾਣੀ ਪਿਆਉਣ ਦੀ ਸ਼ਕਾਇਤ ਵਾਰੇ ਭਾਈ ਘਨ੍ਹਈਆ ਜੀ ਵਲੋਂ ਅਲੌਕਿਕ ਜੁਆਬ ਸੁਣ ਕੇ ਗੁਰੂ ਗੋਬਿੰਦ ਸਿੰਘ ਨੇ ਅਸ਼ੀਰਵਾਦ ਦਿੰਦਿਆਂ ਪਾਣੀ ਦੇ ਨਾਲ੍ਹ ਨਾਲ੍ਹ ਮਲ੍ਹਮ ਪੱਟੀ ਦੀ ਸੇਵਾ ਦੀ ਬਖਸ਼ਿਸ਼ ਕੀਤੀ ਸੀ ਇਸ ਲਈ ਇਹ ਪਵਿੱਤਰ ਦਿਨ ਮਨਾਉਣ ਲਈ ਖੂਨਦਾਨ ਕੈਂਪ ਲਗਾਉਣੇ ਢੁੱਕਵੀਂ ਸ਼ਰਧਾਂਜਲੀ ਹੈ। ਕੈਂਪ ਵਿੱਚ ਕੁੱਲ 50 ਖ਼ੂਨਦਾਨੀਆਂ ਨੇ ਸਮਰਪਿਤ ਖੂਨਦਾਨ ਕੀਤਾ। ਇਸ ਕੈਂਪ ਵਿੱਚ ਪਿਓ ਪੁੱਤਰ ਨੇ ਇੱਕਠਿਆਂ ਖੂਨਦਾਨ ਕੀਤਾ ਜਿਹਨਾਂ ਨੇ  ਕ੍ਰਮਵਾਰ 10 ਵੀਂ ਤੇ 65 ਵੀਂ ਵਾਰ ਸਵੈ-ਇਛੁੱਕ ਖੂਨਦਾਨ ਕੀਤਾ।
ਇਹ ਹਨ ਤਨਵੀਰ ਸਿੰਘ ਭਾਰਟਾ ਪ੍ਰਧਾਨ ਉਪਕਾਰ ਯੁਵਾ ਕਲੱਬ ਅਤੇ ਸਮਾਜ ਸੇਵੀ ਮਾਸਟਰ ਨਰਿੰਦਰ ਸਿੰਘ ਭਾਰਟਾ। ਸਲਾਨਾ ਕੈਂਪ ਦੇ ਵਿਉਂਤਬੰਦਕ ਜੋਗਾ ਸਿੰਘ ਸਾਧੜਾ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਬੀ.ਡੀ.ਸੀ  ਨਵਾਂਸ਼ਹਿਰ ਦੇ ਗੁਰਿੰਦਰ ਸਿੰਘ ਤੂਰ, ਜਸਪਾਲ ਸਿੰਘ ਗਿੱਦਾ, ਬੀ.ਟੀ.ਓ ਡਾਕਟਰ ਅਜੈ ਬੱਗਾ, ਮਨਮੀਤ ਸਿੰਘ ਮੈਨੇਜਰ, ਗੌਰਵ ਰਾਣਾ, ਮਲਕੀਅਤ ਸਿੰਘ ਸੜੋਆ, ਭੁਪਿੰਦਰ ਸਿੰਘ, ਪ੍ਰਿਅੰਕਾ ਕੌਸ਼ਲ,  ਡਾ: ਅਵਤਾਰ ਸਿੰਘ ਦੇਨੋਵਾਲ, ਇੰਦਰਜੀਤ ਸਿੰਘ, ਮਹਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਜਸਵਿੰਦਰ ਸਿੰਘ, ਨੰਬਰਦਾਰ ਦੇਸ ਰਾਜ ਬਾਲੀ, ਸਤਨਾਮ ਸਿੰਘ, ਕੇਸਰ ਸਿੰਘ, ਗੁਰੂ ਰਾਮਦਾਸ ਸੇਵਾ ਸੁਸਾਇਟੀ ਤੋਂ ਅਮਰਜੀਤ ਸਿੰਘ,ਸੁਖਵਿੰਦਰ ਸਿੰਘ ਥਾਂਦੀ, ਉਪਕਾਰ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ ਗੜ੍ਹਸ਼ੰਕਰ ਤੋਂ ਭੁਪਿੰਦਰ ਸਿੰਘ ਰਾਣਾ ਆਪਣੇ ਸਾਥੀਆਂ ਨਾਲ ਚਰਨਪ੍ਰੀਤ ਸਿੰਘ ਲਾਡੀ, ਅਸ਼ਵਨੀ ਰਾਣਾ, ਕਾਮਰੇਡ ਦਰਸ਼ਨ ਸਿੰਘ ਮੱਟੂ, ਪ੍ਰਿੰਸੀਪਲ ਬਿੱਕਰ ਸਿੰਘ,ਅਮਰੀਕ ਦਿਆਲ, ਰਵਿੰਦਰ ਸਿੰਘ, ਚਰਨਜੀਤ ਸਿੰਘ,ਸੁਖਦੇਵ ਰਾਜ, ਜੋਤੀ,ਹਰਮਨ ਸਿੰਘ, ਸੁਖਬੀਰ ਸਿੰਘ,ਰਾਵਲ ਸਿੰਘ ਅਤੇ ਮੁਕੇਸ਼ ਕਾਹਮਾ ਸਾਥੀਆਂ ਸਮੇਤ ਹਾਜ਼ਰ ਸਨ। ਇਸ ਮੌਕੇ ਸਮੂਹ ਖੂਨਦਾਨੀਆਂ ਨੂੰ ਵਿਸ਼ੇਸ਼ ਤੋਹਫ਼ੇ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ ।