ਸਮਾਣਾ ਦੇ ਸਦਰ ਥਾਣੇ 'ਚ ਹਥਿਆਰਾਂ ਦੀ ਸਫ਼ਾਈ ਕਰਦੇ ਸਮੇਂ ਹੋਮਗਾਰਡ ਦੀ ਮੌਤ

ਪਟਿਆਲਾ, 8 ਜੁਲਾਈ - ਸਮਾਣਾ ਸਦਰ ਥਾਣੇ ਵਿੱਚ ਤਾਇਨਾਤ ਹੋਮਗਾਰਡ ਅਮਰਜੀਤ ਸਿੰਘ ਦੀ ਹਥਿਆਰਾਂ ਦੀ ਸਫਾਈ ਕਰਦੇ ਸਮੇਂ ਗੋਲੀ ਚੱਲਣ ਨਾਲ ਮੌਤ ਹੋ ਗਈ। ਉਹ ਹਥਿਆਰ ਇਕੱਠੇ ਕਰਨ ਗਿਆ ਸੀ। ਮੁਲਾਜ਼ਮਾਂ ਨੇ ਜਿਵੇਂ ਹੀ ਫਾਇਰਿੰਗ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਦੇਖਿਆ ਕਿ ਅਮਰਜੀਤ ਸਿੰਘ ਜ਼ਖ਼ਮੀ ਹਾਲਤ ਵਿੱਚ ਪਿਆ ਸੀ। ਜਦੋਂ ਸਾਥੀ ਕਰਮਚਾਰੀ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਡੀਐਸਪੀ ਸਮਾਣਾ ਨੇਹਾ ਅਗਰਵਾਲ ਅਤੇ ਸਦਰ ਥਾਣਾ ਸਮਾਣਾ ਦੇ ਐਸਐਚਓ ਹਸਪਤਾਲ ਪੁੱਜੇ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਿਰਫ਼ ਇੱਕ ਹਾਦਸਾ ਸੀ। ਅਸਲਾ ਘਰ ਤੋਂ ਅਸਲਾ ਇਕੱਠਾ ਕਰਨ ਆਇਆ ਅਮਰਜੀਤ ਸਿੰਘ ਹਥਿਆਰਾਂ ਦੀ ਸਫਾਈ ਕਰ ਰਿਹਾ ਸੀ। ਇਸ ਦੌਰਾਨ ਗੋਲੀ ਚੱਲ ਗਈ ਜਿਸਦੇ ਲੱਗਣ ਨਾਲ ਉਸਦੀ ਮੌਤ ਹੋ ਗਈ।

ਮ੍ਰਿਤਕ ਹੋਮਗਾਰਡ ਸਮਾਣਾ ਦੇ ਪਿੰਡ ਨਮਾਦਾ ਦਾ ਰਹਿਣ ਵਾਲਾ ਸੀ ਤੇ ਪਿਛਲੇ ਕਾਫੀ ਸਮੇਂ ਤੋਂ ਸਦਰ ਸਮਾਣਾ ਵਿਖੇ ਡਿਊਟੀ 'ਤੇ ਸੀ। ਅਮਰਜੀਤ ਸਿੰਘ ਨੇ ਦੋ ਮਹੀਨਿਆਂ ਬਾਅਦ ਸੇਵਾਮੁਕਤ ਹੋਣਾ ਸੀ। ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਵੀ ਸੀ। ਸਮਾਣਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ।