
ਜੇਕਰ ਇਕ ਹਫਤੇ ਵਿੱਚ ਮਾਣ ਭੱਤਾ ਨਾ ਮਿਲਿਆ ਤਾਂ ਜਥੇਬੰਦੀ ਵਲੋ ਸੀ.ਡੀ.ਪੀ.ਉ ਦਫ਼ਤਰ ਗੜ੍ਹਸ਼ੰਕਰ ਵਿਚ ਜ਼ਬਰਦਸਤ ਧਰਨਾ ਦਿੱਤਾ ਜਾਵੇਗਾ।
ਗੜ੍ਹਸ਼ੰਕਰ, 6 ਮਈ- ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਨਿਰਮਲ ਕੌਰ ਸਦਰਪੁਰ ਨੇ ਕੀਤੀ, ਮੀਟਿੰਗ ਵਿਚ ਸਾਬਕਾ ਪ੍ਰਧਾਨ ਹਰਪਾਲ ਕੌਰ ਉਚੇਚੇ ਤੌਰ ਤੇ ਹਾਜਰ ਸਨ।
ਗੜ੍ਹਸ਼ੰਕਰ, 6 ਮਈ- ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਨਿਰਮਲ ਕੌਰ ਸਦਰਪੁਰ ਨੇ ਕੀਤੀ, ਮੀਟਿੰਗ ਵਿਚ ਸਾਬਕਾ ਪ੍ਰਧਾਨ ਹਰਪਾਲ ਕੌਰ ਉਚੇਚੇ ਤੌਰ ਤੇ ਹਾਜਰ ਸਨ।
ਇਸ ਮੀਟਿੰਗ ਵਿਚ ਪੰਜਾਬ ਜਨਰਲ ਸਕੱਤਰ ਸ਼ਰਮੀਲਾ ਦੇਵੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਨਹੀਂ ਮਿਲ ਰਿਹਾ ਜੋ ਕਿ ਬਹੁਤ ਸਾਰੇ ਵਰਕਰ ਇਸ ਮਾਣ ਭੱਤੇ ਤੇ ਨਿਰਭਰ ਹਨ। ਜੇਕਰ ਇਕ ਹਫਤੇ ਵਿੱਚ ਮਾਣ ਭੱਤਾ ਨਾ ਮਿਲਿਆ ਤਾਂ ਜਥੇਬੰਦੀ ਵਲੋ ਸੀ.ਡੀ.ਪੀ.ਉ ਦਫ਼ਤਰ ਗੜ੍ਹਸ਼ੰਕਰ ਵਿਚ ਜ਼ਬਰਦਸਤ ਧਰਨਾ ਦਿੱਤਾ ਜਾਵੇਗਾ। ਧਰਨੇ ਤੋਂ ਬਾਅਦ ਕਚਿਹਰੀ ਅੱਗੇ ਚੱਕਾ ਜਾਮ ਵੀ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਸਲਾਹਕਾਰ ਸੁਸ਼ਮਾ, ਲਛਮੀ, ਮਹਿੰਦਰ ਰਾਣੀ, ਜਗੀਰ, ਕਸ਼ਮੀਰ ਕੌਰ, ਜਸਵਿੰਦਰ ਕੌਰ, ਚਰਨਜੀਤ ਕੌਰ, ਸ਼ਸ਼ੀਬਲਾ, ਪੂਜਾ, ਪਰਮਜੀਤ ਕੌਰ ਗੜਸੰਕਰ, ਗੁਰਪ੍ਰੀਤ ਕੌਰ, ਸਿਮਰਨਜੀਤ ਕੌਰ, ਰਣਜੀਤ, ਸੀਮਾ ਰਾਣੀ, ਸੁਮਨ, ਗੁਰਮੀਤ ਕੌਰ, ਜੈਮਿਨੀ ਰਾਣਾ ਹਾਜਰ ਸਨ। ਇਸ ਦੇ ਨਾਲ ਹੀ ਵਰਕਰਾਂ ਨੂੰ ਸਾਂਝੇ ਸੰਘਰਸ਼ਾਂ ਲਈ ਵੀ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
