
ਲਾਫਟਰ ਕਲੱਬ ਦੇ ਮੈਂਬਰਾਂ ਨੇ ਬੂਟੇ ਲਗਾਏ
ਐਸ ਏ ਐਸ ਨਗਰ, 29 ਜੂਨ - ਗੁਡ ਮੌਰਨਿੰਗ ਲਾਫਟਰ ਕਲੱਬ ਦੇ ਪ੍ਰਧਾਨ ਸ਼ੁਸ਼ੀਲ ਸਰਮਾ ਦੀ ਅਗਵਾਈ ਵਿਚ ਕਲੱਬ ਮੈਂਬਰਾਂ ਵਲੋਂ ਬੋਗਨਵਿਲੀਆ ਪਾਰਕ ਫੇਜ਼ 4 ਵਿਖੇ ਬੂਟੇ ਲਗਾਏ ਗਏ। ਕਲੱਬ ਦੇ ਸਕੱਤਰ ਸੁਖਦੀਪ ਸਿੰਘ ਨੇ ਦਸਿਆ ਕਿ ਇਸ ਮੌਕੇ ਮੈਂਬਰਾਂ (ਜਿਹਨਾਂ ਵਿੱਚ ਵੱਡੀ ਗਿਣਤੀ ਮਹਿਲਾਵਾਂ ਵੀ ਸ਼ਾਮਿਲ ਸਨ) ਵਲੋਂ 25 ਬੂਟੇ ਲਗਾਏ ਗਏ।
ਐਸ ਏ ਐਸ ਨਗਰ, 29 ਜੂਨ - ਗੁਡ ਮੌਰਨਿੰਗ ਲਾਫਟਰ ਕਲੱਬ ਦੇ ਪ੍ਰਧਾਨ ਸ਼ੁਸ਼ੀਲ ਸਰਮਾ ਦੀ ਅਗਵਾਈ ਵਿਚ ਕਲੱਬ ਮੈਂਬਰਾਂ ਵਲੋਂ ਬੋਗਨਵਿਲੀਆ ਪਾਰਕ ਫੇਜ਼ 4 ਵਿਖੇ ਬੂਟੇ ਲਗਾਏ ਗਏ।
ਕਲੱਬ ਦੇ ਸਕੱਤਰ ਸੁਖਦੀਪ ਸਿੰਘ ਨੇ ਦਸਿਆ ਕਿ ਇਸ ਮੌਕੇ ਮੈਂਬਰਾਂ (ਜਿਹਨਾਂ ਵਿੱਚ ਵੱਡੀ ਗਿਣਤੀ ਮਹਿਲਾਵਾਂ ਵੀ ਸ਼ਾਮਿਲ ਸਨ) ਵਲੋਂ 25 ਬੂਟੇ ਲਗਾਏ ਗਏ। ਉਹਨਾਂ ਦੱਸਿਆ ਕਿ ਬੂਟੇ ਕਲੱਬ ਦੇ ਜਰਨਲ ਸਕੱਤਰ ਸ: ਨਰਿੰਦਰ ਸਿੰਘ ਵਲੋਂ ਮੁਹਈਆ ਕਰਵਾਏ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਪਰਮਜੀਤ ਕੌਰ, ਚਰਨਜੀਤ ਕੌਰ, ਬਲਵਿੰਦਰ ਕੌਰ, ਹਰਜੀਤ ਸਿੰਘ, ਸਤਪਾਲ ਸਿੰਘ, ਗੁਰਦੀਪ ਸਿੰਘ ਬੇਦੀ, ਸਰਵਨ ਕੁਮਾਰ, ਅਮਰਜੀਤ ਸੈਣੀ, ਜਤਿੰਦਰ ਸਿੰਘ, ਰਮੇਸ਼ਵਰਦਾਸ ਗੁਪਤਾ ਵੀ ਹਾਜ਼ਰ ਸਨ।
