ਜ਼ਿਲ੍ਹਾ ਯੋਗਾ ਐਸੋਸੀਏਸ਼ਨ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਹੁਸ਼ਿਆਰਪੁਰ - ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਰਾਸ਼ਟਰੀ ਯੋਗਾ ਫੈਡਰੇਸ਼ਨ ਦੇ ਸੀਨੀਅਰ ਪ੍ਰਧਾਨ ਡਾ. ਤੀਕਸ਼ਣ ਸੂਦ ਸਮੇਤ 400 ਦੇ ਕਰੀਬ ਸਕੂਲੀ ਵਿਦਿਆਰਥੀਆਂ ਅਤੇ ਸ਼ਹਿਰ ਦੇ ਜਾਣੇ-ਪਛਾਣੇ ਲੋਕਾਂ ਨੇ ਭਾਗ ਲਿਆ। ਯੋਗ ਦਿਵਸ 'ਤੇ ਸਾਰਿਆਂ ਨੇ ਯੋਗਾ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਯੋਗ ਗੁਰੂ ਗਿਆਨਾਨੰਦ, ਅਨੀਤਾ ਜਸਵਾਲ, ਪ੍ਰਿਆ ਸ਼ਰਮਾ ਅਤੇ ਕੁਸ਼ ਸ਼ਰਮਾ ਨੇ ਵੱਖ-ਵੱਖ ਯੋਗਾ ਗਤੀਵਿਧੀਆਂ ਕਰਵਾਈਆਂ।

ਹੁਸ਼ਿਆਰਪੁਰ - ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਰਾਸ਼ਟਰੀ ਯੋਗਾ ਫੈਡਰੇਸ਼ਨ ਦੇ ਸੀਨੀਅਰ ਪ੍ਰਧਾਨ ਡਾ. ਤੀਕਸ਼ਣ ਸੂਦ ਸਮੇਤ 400 ਦੇ ਕਰੀਬ ਸਕੂਲੀ ਵਿਦਿਆਰਥੀਆਂ ਅਤੇ ਸ਼ਹਿਰ ਦੇ ਜਾਣੇ-ਪਛਾਣੇ ਲੋਕਾਂ ਨੇ ਭਾਗ ਲਿਆ। ਯੋਗ ਦਿਵਸ 'ਤੇ ਸਾਰਿਆਂ ਨੇ ਯੋਗਾ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਯੋਗ ਗੁਰੂ ਗਿਆਨਾਨੰਦ, ਅਨੀਤਾ ਜਸਵਾਲ, ਪ੍ਰਿਆ ਸ਼ਰਮਾ ਅਤੇ ਕੁਸ਼ ਸ਼ਰਮਾ ਨੇ ਵੱਖ-ਵੱਖ ਯੋਗਾ ਗਤੀਵਿਧੀਆਂ ਕਰਵਾਈਆਂ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਤੀਕਸ਼ਨ ਸੂਦ ਨੇ ਕਿਹਾ ਕਿ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਭਾਰਤ ਵਿੱਚ ਸ਼ੁਰੂ ਹੋਈ ਬਹੁਤ ਹੀ ਵਡਮੁੱਲੀ ਯੋਗ ਪ੍ਰਣਾਲੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ। ਹਰ ਸਾਲ ਯੋਗ ਦਿਵਸ ਮਨਾਉਣ ਤੋਂ ਇਲਾਵਾ ਯੋਗ ਆਸਣਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਜਿਸ ਵਿੱਚ ਸੈਂਕੜੇ ਬੱਚੇ ਭਾਗ ਲੈਂਦੇ ਹਨ। ਐਸੋਸੀਏਸ਼ਨ ਦੇ ਯੋਗ ਗੁਰੂ ਵੀ ਸਕੂਲਾਂ ਵਿੱਚ ਜਾ ਕੇ ਯੋਗਾ ਸਿਖਾਉਂਦੇ ਹਨ, ਜਿਸ ਕਾਰਨ ਹੁਸ਼ਿਆਰਪੁਰ ਵਿੱਚ ਯੋਗਾ ਨੂੰ ਭਾਰੀ ਉਤਸ਼ਾਹ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਵੱਲੋਂ ਯੋਗਾ ਨੂੰ ਮਹੱਤਤਾ ਦੇ ਕੇ ਮੁੜ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰੋਫੈਸਰ ਅਸ਼ੀਸ਼ ਸਰੀਨ, ਪ੍ਰੋਫੈਸਰ ਤਰਸੇਮ ਮਹਾਜਨ, ਪ੍ਰੋਫੈਸਰ ਮਨੋਜ ਮਲਹੋਤਰਾ, ਸੰਜੇ ਸੂਦ ਸੂਦ ਸਭਾ ਦੇ ਅਹੁਦੇਦਾਰ, ਅਵਿਨਾਸ਼ ਸੂਦ ਸੀਨੀਅਰ ਮੀਤ ਪ੍ਰਧਾਨ ਸੂਦ ਸਭਾ, ਡਾ. ਕੇਸ਼ਵ ਸੂਦ, ਵਿਪਨ ਸੂਦ, ਨੀਰਜ ਸੂਦ, ਕੰਚਨ ਸੂਦ, ਜ਼ਿਲ੍ਹਾ ਯੋਗਾ ਐਸੋਸੀਏਸ਼ਨ ਦੇ ਮੈਂਬਰ ਅਤੇ ਅਧਿਕਾਰੀ ਰਾਮ ਦੇਵ ਯਾਦਵ, ਅਨਿਲ ਸੂਦ, ਸੰਜੀਵ ਸ਼ਰਮਾ, ਮਨਜਿੰਦਰ ਸਿੰਘ ਸਿਆਣ, ਵਿਵੇਕ ਸੈਣੀ ਗੋਲਡੀ, ਰਾਜੀਵ ਮਹਾਜਨ, ਦੀਪਕ ਗੁਪਤਾ, ਨਮਿਤਾ ਮਲਹੋਤਰਾ, ਨੀਤਾ ਸੂਦ ਅਤੇ ਆਨੰਦ ਵੀਰ ਸਿੰਘ, ਅਜੇ ਗੁਪਤਾ ਐਡਵੋਕੇਟ, ਕਰਮਵੀਰ ਸਿੰਘ, ਗੁਰਨਾਮ ਸਿੰਘ, ਚੰਦਨ ਬੈਂਸ, ਹਰਸ਼ਿਤ ਉੱਪਲ, ਜੋਗਿੰਦਰ ਸਿੰਘ ਆਦਿ ਅਤੇ ਸਕੂਲਾਂ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ।